ਬਰਨਾਲਾ: ਆਲੂ ਦੀ ਫਸਲ ਖੇਤਾਂ ਵਿੱਚ ਤਿਆਰ ਹੋ ਚੁੱਕੀ ਹੈ। ਜਿਸਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਖੁਸ਼ ਨਜ਼ਰ ਆ ਰਹੇ ਹਨ। ਕਿਸਾਨ ਆਲੂ ਦੀ ਫ਼ਸਲ 'ਤੇ ਪੱਕਾ ਭਾਅ ਨਾ ਮਿਲਣ ਤੋਂ ਨਿਰਾਸ਼ ਹਨ ਅਤੇ ਐਮ.ਐਸ.ਪੀ ਤੈਅ ਕਰਨ ਦੀ ਮੰਗ ਕਰ ਰਹੇ ਹਨ। ਉਥੇ ਆਲੂ ਦੀ ਫ਼ਸਲ ਦੀ ਪੁਟਾਈ ਤੋਂ ਬਾਅਦ ਪਿਆਜ਼ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ।
![ਆਲੂ ਦੀ ਬੰਪਰ ਫ਼ਸਲ](https://etvbharatimages.akamaized.net/etvbharat/prod-images/pb-bnl-potatocrop-pb10017_25022022150306_2502f_1645781586_352.jpg)
ਆਲੂ ਦੀ ਫਸਲ ਨੂੰ ਲੈ ਕੇ ਬਰਨਾਲਾ ਦੇ ਕਸਬਾ ਹੰਡਿਆਇਆ ਦੇ ਕਿਸਾਨ ਖੁਸ਼ ਨਜ਼ਰ ਆਏ। ਆਲੂ ਦੀ ਪੁਟਾਈ ਕਰ ਰਹੇ ਕਿਸਾਨਾਂ ਨੇ ਗੱਲ ਕਰਦੇ ਦੱਸਿਆ ਕਿ ਇਸ ਵਾਰ ਆਲੂ ਦੀ ਫਸਲ ਭਰਪੂਰ ਹੋਈ ਹੈ।
ਕਿਸਾਨ ਬੁੱਧ ਸਿੰਘ ਦਾ ਕਹਿਣਾ ਹੈ ਕਿ 1 ਏਕੜ ਵਿੱਚੋਂ 90 ਹਜ਼ਾਰ ਦਾ ਆਲੂ ਵਿਕ ਰਿਹਾ ਹੈ। 8 ਏਕੜ ਵਿੱਚ ਆਲੂ ਦੀ ਬਿਜਾਈ ਕੀਤੀ ਸੀ ਅਤੇ ਫਸਲ ਦੇ ਝਾੜ ਨੂੰ ਵੇਖਕੇ ਉਹ ਖੁਸ਼ ਹਨ।
![ਆਲੂ ਦੀ ਬੰਪਰ ਫ਼ਸਲ](https://etvbharatimages.akamaized.net/etvbharat/prod-images/14574694_pbbnlpotatocr_aspera.png)
ਉਥੇ ਕਿਸਾਨ ਦਰਸ਼ਨ ਸਿੰਘ ਵੀ ਆਪਣੀ ਆਲੂ ਦੀ ਫਸਲ ਨੂੰ ਲੈ ਕੇ ਖੁਸ਼ ਨਜ਼ਰ ਆਇਆ। ਉਹਨਾਂ ਦੱਸਿਆ ਕਿ ਉਸਨੇ 12 ਏਕੜ ਵਿੱਚ ਆਲੂ ਬਿਜਾਈ ਕੀਤੀ ਸੀ ਅਤੇ ਹੁਣ ਆਲੂ ਤੋਂ ਬਾਅਦ ਪਿਆਜ ਦੀ ਬਿਜਾਈ ਸ਼ੁਰੂ ਕਰ ਚੁੱਕਿਆ ਹੈ।
![ਆਲੂ ਦੀ ਬੰਪਰ ਫ਼ਸਲ](https://etvbharatimages.akamaized.net/etvbharat/prod-images/14574694_pbbnlpotatocr-1_aspera.png)
ਇਸਦੇ ਨਾਲ ਹੀ ਕਿਸਾਨਾਂ ਨੇ ਸਰਕਾਰਾਂ ਤੋਂ ਆਲੂ ਦੀ ਫ਼ਸਲ ਲਈ ਪੱਕੇ ਐਮ.ਐਸ.ਪੀ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸਦਾ ਠੀਕ ਰੇਟ ਤੈਅ ਕਰੇ। ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਨਾ ਝੱਲਣਾ ਪਵੇ।
ਇਹ ਵੀ ਪੜ੍ਹੋ : plane Crash at Nalgonda: ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ 'ਚ ਟ੍ਰੇਨਿੰਗ ਜਹਾਜ਼ ਕਰੈਸ਼