ਭਦੌੜ (ਬਰਨਾਲਾ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੱਖੋ ਕੈਚੀਆ ਟੋਲ ਪਲਾਜ਼ਾ (Barnala Pakho Cachia Toll Plaza) ਉੱਤੇ ਲੱਗੇ ਧਰਨੇ ਨੂੰ ਤਕਰੀਬਨ ਸਾਢੇ ਤਿੰਨ ਮਹੀਨੇ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਹੈ, ਪਰ ਹਲੇ ਤੱਕ ਕੋਈ ਵੀ NHAI ਦਾ ਉੱਚ ਅਧਿਕਾਰੀ ਨਹੀਂ ਪਹੁੰਚਿਆ ਜਿਸ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਅਸੀਂ ਦਿੱਲੀ ਦਾ ਮੋਰਚਾ ਜਿੱਤ ਸਕਦੇ ਹਾਂ ਤਾਂ ਇਹ ਟੋਲ ਪਟਵਾਉਣਾ ਸਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਪਿੰਡਾ ਦੇ ਸੈਕੜੇ ਲੋਕ ਸਾਡੇ ਨਾਲ ਹਨ ਜੋ ਕਿ ਇਸ ਟੋਲ ਤੋਂ ਬਹੁਤ ਦੁਖੀ ਹਨ, ਹਰ ਰੋਜ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਧਰਨੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ ਅਤੇ ਪਾਣੀ ਹਵਾ ਬਚਾਉਣ ਲਈ ਲੜ ਰਹੇ ਹਨ। ਉਹਨਾਂ ਨੇ ਕਿਹਾ ਕਿ ਕੋਰਟ ਦੇ ਆਰਡਰ ਦੀ ਆੜ ਹੇਠ ਲੋਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕਿਸੇ ਭੁਲੇਖੇ ਵਿੱਚ ਨਾ ਰਹੇ ਜੇਕਰ ਮੋਦੀ ਵਰਗੇ ਘਮੰਡੀ ਨੂੰ ਲੋਕ ਝੁਕਾਅ ਸਕਦੇ ਹਨ ਤਾਂ ਪੰਜਾਬ ਸਰਕਾਰ ਕੋਈ ਵੱਡੀ ਚੀਜ਼ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਪ੍ਰਵਾਹ ਨਹੀਂ ਰਾਤ ਦੇ ਟਾਇਮ ਵੀ ਧਰਨਾ ਜਾਰੀ ਰਹਿੰਦਾ ਹੈ। ਲੰਗਰ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਸਿਰਫ ਸਰਕਾਰ ਦੇ ਮੂੰਹ ਵੱਲ ਵੇਖਦੇ ਹਾਂ ਨਹੀਂ ਅਸੀਂ ਅੱਜ ਕੱਲ ਵਿੱਚ ਹੀ ਕਿਸੇ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ।
ਇਹ ਵੀ ਪੜੋ: FIFA World Cup: ਪੈਨਲਟੀ ਸ਼ੂਟ ਆਊਟ ਵਿੱਚ ਜਿੱਤ ਕੇ ਅਰਜਨਟੀਨਾ ਬਣਿਆ ਫੀਫਾ ਚੈਂਪੀਅਨ
ਉਹਨਾਂ ਕਿਹਾ ਕਿ ਜਥੇਬੰਦੀ ਦੇ ਆਗੂ ਪਹਿਲਾ ਜੀਰੀ ਦੀ ਫਸਲ ਵੱਡਣ ਵਿੱਚ ਲੱਗੇ ਸਨ ਫੇਰ ਸਾਰੇ ਕਣਕ ਬੀਜਣ ਵਿੱਚ ਉਲਝ ਗਏ ਸਨ ਹੁਣ ਤਕਰੀਬਨ ਜਥੇਬੰਦੀ ਨਾਲ ਜੁੜੇ ਸਾਰੇ ਕਿਸਾਨ ਭਰਾ ਆਪਣੇ ਕੀਮਤੀ ਕੰਮਾ ਕਾਰਾਂ ਤੋਂ ਵਿਹਲੇ ਹੋ ਚੁੱਕੇ ਹਨ, ਹੁਣ ਅਸੀਂ ਸੰਘਰਸ਼ ਤੇਜ ਕਰਾਂਗੇ ਤਾਂਕੇ ਸਰਕਾਰ ਨੂੰ ਵੀ ਪਤਾ ਲੱਗ ਜਾਵੇ। ਉਹਨਾਂ ਕਿਹਾ ਕਿ ਇਹ ਟੋਲ ਇੱਥੇ ਬਿਲਕੁੱਲ ਗਲਤ ਲੱਗਿਆ ਹੋਇਆ ਹੈ, ਹਜਾਰਾ ਲੋਕ ਇਸ ਟੋਲ ਉੱਤੇ ਆਪਣੀਆ ਜੇਬਾਂ ਖਾਲੀ ਕਰਾ ਚੁੱਕੇ ਹਨ।