ETV Bharat / state

ਬਰਨਾਲਾ 'ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਰਹੀ ਕਿਸਾਨ ਸੰਘਰਸ਼ ਦੀ ਸਟੇਜ - ਬਰਨਾਲਾ 'ਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ

ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ 30 ਕਿਸਾਨ ਜਥੇਬੰਦੀਆਂ ਵੱਲੋਂ ਸੋਮਵਾਰ ਕਿਸਾਨਾਂ ਦੇ ਸੰਘਰਸ਼ ਦੀ ਸਟੇਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਸੰਘਰਸ਼ ਨੂੰ ਅੱਗੇ ਤੋਰਨ ਦੇ ਮਕਸਦ ਨੂੰ ਸਮਰਪਤ ਕੀਤੀ ਗਈ।

ਬਰਨਾਲਾ 'ਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਰਹੀ ਕਿਸਾਨ ਸੰਘਰਸ਼ ਦੀ ਸਟੇਜ

author img

By

Published : Dec 28, 2020, 9:32 PM IST

ਬਰਨਾਲਾ: ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੀ ਰੇਲਵੇ ਸਟੇਸ਼ਨ ਪਾਰਕਿੰਗ ਵਿੱਚ ਹੜਤਾਲ ਲਗਾਤਾਰ 89 ਦਿਨਾਂ ਤੋਂ ਜਾਰੀ ਹੈ, ਜਿਸ ਨੂੰ ਅੱਜ ਦੋ ਦਿਨ ਲਈ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦੇ ਮੱਦੇਨਜ਼ਰ ਮੁਲਤਵੀ ਕੀਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਲੋਕ ਮਨਾਂ ਅੰਦਰ ਇਤਿਹਾਸਕ ਪ੍ਰਸੰਗ ਤੋਂ ਪ੍ਰੇਰਨਾ ਲੈ ਕੇ ਸੰਘਰਸ਼ ਨੂੰ ਅੱਗੇ ਤੋਰਨ ਦੇ ਮਕਸਦ ਹੇਠ ਅੱਜ ਦੀ ਇਹ ਸਟੇਜ ਸਮਰਪਤ ਕੀਤੀ ਗਈ। ਕਿਸਾਨ ਆਗੂ ਗੁਰਬਖਸ਼ ਸਿੰਘ ਮਾਛੀਕੇ ਨੇ ਸਮੂਹ ਪੰਜਾਬ ਅਤੇ ਦਿੱਲੀ ਵਿੱਚ ਸੰਘਰਸ਼ ਕਰ ਰਹੇ ਸਮੂਹ ਕਿਸਾਨਾਂ ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ ਅਤੇ ਹਰ ਸਹਿਯੋਗ ਦਾ ਵਾਅਦਾ ਕੀਤਾ।

ਬਰਨਾਲਾ 'ਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਰਹੀ ਕਿਸਾਨ ਸੰਘਰਸ਼ ਦੀ ਸਟੇਜ
ਬਰਨਾਲਾ 'ਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਰਹੀ ਕਿਸਾਨ ਸੰਘਰਸ਼ ਦੀ ਸਟੇਜ

ਸਭ ਤੋਂ ਪਹਿਲਾਂ ਸਮੂਹ ਕਿਸਾਨਾਂ ਨੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਭਾਜਪਾ ਆਗੂ ਦੀ ਰਿਹਾਇਸ਼ ਅੱਗੇ ਚੱਲ ਰਹੇ ਮੋਰਚੇ ਵਾਲੀ ਥਾਂ 'ਤੇ ਉਗਰਾਹਾਂ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਗੁਰਮ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ-ਮਜਦੂਰ ਆਗੂਆਂ ਕਿਹਾ ਕਿ ਇਹ ਹਫਤਾ ਛੋਟੇ ਸਾਹਿਬਜਾਦਿਆਂ, ਮਾਤਾ ਗੁਜਰੀ ਜੀ ਦਾ ਸ਼ਹੀਦੀ ਹਫ਼ਤਾ ਹੈ। ਇਤਿਹਾਸਕ ਪ੍ਰਸੰਗ ਵਿੱਚ ਸੂਹੇ ਪੰਨਿਆਂ ਉੱਤੇ ਉੱਕਰਿਆ ਇਤਿਹਾਸ ਦਾ ਅਜਿਹਾ ਸੁਨਿਹਰੀ ਪੰਨਾ ਹੈ, ਜੋ ਜ਼ਾਲਮਾਂ ਖਿਲਾਫ਼ ਲੜਨ ਅਤੇ ਜੂਝ ਮਰਨ ਦੀ ਪ੍ਰੇਰਨਾ ਦਿੰਦਾ ਹੈ। ਅੱਜ ਦੇ ਔਰੰਗੇ ਮੋਦੀ ਹਕੂਮਤ ਅਤੇ ਅਡਾਨੀ-ਅੰਬਾਨੀ ਹਨ, ਜੋ ਲੋਕਾਂ ਨੂੰ ਲੁੱਟਦੇ ਵੀ ਹਨ ਅਤੇ ਜਾਬਰ ਹਕੂਮਤੀ ਮਸ਼ੀਨਰੀ ਨੂੰ ਵਰਤ ਕੇ ਲੋਕ ਹੱਕਾਂ ਲਈ ਅਵਾਜ ਬੁਲੰਦ ਆਗੂਆਂ ਨੂੰ ਯੂਏਪੀਏ (ਦੇਸ਼ ਧ੍ਰੋਹ) ਦੇ ਝੂਠੇ ਮੁਕੱਦਮਿਆਂ ਰਾਹੀਂ ਜੇਲ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਕਰ ਰਹੇ ਹਨ। ਹਕੂਮਤੀ ਜ਼ਬਰ ਦਾ ਸ਼ਿਕਾਰ ਹਰ ਉਹ ਤਬਕਾ ਜੋ ਸਥਾਪਤੀ/ਸਟੇਟ ਵਿਰੁੱਧ ਆਵਾਜ਼ ਉਠਾਉਂਦਾ ਹੈ, ਨੂੰ ਆਪਣੇ ਹਕੂਮਤੀ ਜਾਬਰ ਹੱਥਕੰਡਿਆਂ ਦੀ ਮਾਰ ਹੇਠ ਲਿਆ ਰਹੇ ਹਨ।

ਆਗੂਆਂ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਾਬਰਾਂ ਦੇ ਜੁਲਮਾਂ ਖਿਲ਼ਾਫ ਬੇਖੌਫ ਹੋ ਕੇ ਲੋਕ ਮੈਦਾਨ ਵਿੱਚ ਨਿੱਤਰਦੇ ਆਏ ਹਨ, ਹੁਣ ਵੀ ਜਦ ਸਾਂਝੇ ਕਿਸਾਨ ਸੰਘਰਸ਼ ਵਿੱਚ ਆਏ ਦਿਨ ਸ਼ਹਾਦਤ ਦਾ ਜਾਮ ਪੀਣ ਵਾਲੇ ਯੋਧਿਆਂ ਦੀ ਕਤਾਰ ਲੰਮੀ ਹੋ ਰਹੀ ਹੈ। ਇਸ ਨਾਲ ਕਿਸਾਨ ਕਾਫ਼ਲਿਆਂ ਦਾ ਰੋਹ ਹੋਰ ਵਧੇਰੇ ਉਬਾਲੇ ਮਾਰ ਰਿਹਾ ਹੈ। ਸਾਂਝੇ ਲੋਕ ਸੰਘਰਸ਼ ਦੀ ਇਖਲਾਕੀ ਜਿੱਤ ਹੋ ਚੁੱਕੀ ਹੈ। ਜਿਹੜੀ ਮੋਦੀ ਹਕੂਮਤ ਜਨ ਆਵਾਜ ਨੂੰ ਟਿੱਚ ਕਰਕੇ ਜਾਣਦੀ ਸੀ, ਹੁਣ ਦਿੱਲੀ ਦੀਆਂ ਬਰੂਹਾਂ ਉੱਪਰ ਪਿੰਡ ਵਸਾਕੇ ਬੈਠੇ ਕਿਸਾਨ ਕਾਫਲਿਆਂ ਨੇ ਘੇਰਕੇ ਮੂਹਰੇ ਲਾਈ ਹੋਈ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਕਾਫ਼ਲਿਆਂ ਨੂੰ ਮੁਲਕ ਦੇ ਵੱਖ-ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜ਼ੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫ਼ਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਲੋਕ ਲਹਿਰ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਅਤੇ ਉਸ ਦੇ ਵੱਡੇ ਵਪਾਰਿਕ ਘਰਾਣਿਆਂ (ਅਡਾਨੀ-ਅੰਬਾਨੀ) ਨੂੰ ਪੈਰਾਂ ਹੇਠ ਲਤਾੜਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.