ETV Bharat / state

Amritsar Drug smugglers: ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਰੋਕਣਾ ਪਿਆ ਮਹਿੰਗਾ, ਨਸ਼ਾ ਤਸਕਰਾਂ ਨੇ ਘਰ 'ਚ ਕੀਤੀ ਤੋੜ ਫੋੜ

ਨਸ਼ਾ ਤਸਕਰਾਂ ਦੇ ਹੌਂਸਲੇ ਇਸ ਕਦਰ ਵੱਧ ਗਏ ਨੇ ਕਿ ਜੇਕਰ ਕੋਈ ਇਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਹੈ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਤੋਂ ਸਾਹਮਣੇ ਆਇਆ ਹੈ, ਜਿਥੇ ਆਪ ਦੇ ਸਰਪੰਚ ਦੇ ਘਰ ਉੱਤੇ ਹਮਲਾ ਕਰਕੇ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। (Sarpanch house attacked in Amritsar)

Drug smugglers attacked the house of Aam Aadmi Party sarpanch In Amritsar
Amritsar Drug smugglers : ਨਸ਼ਾ ਵੇਚਣ ਵਾਲਿਆਂ ਨੂੰ ਰੋਕਣਾ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਪਿਆ ਮਹਿੰਗਾ
author img

By ETV Bharat Punjabi Team

Published : Sep 4, 2023, 4:11 PM IST

Amritsar Drug smugglers : ਨਸ਼ਾ ਵੇਚਣ ਵਾਲਿਆਂ ਨੂੰ ਰੋਕਣਾ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਪਿਆ ਮਹਿੰਗਾ

ਅੰਮ੍ਰਿਤਸਰ: ਪੰਜਾਬ ਵਿੱਚ ਆਏ ਦਿਨ ਹੀ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਸ 'ਚ ਨਸ਼ਾ ਵੇਚਣ ਵਾਲੇ ਸ਼ਰੇਆਮ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਹਨ। ਪਰ ਇਹ ਗੁੰਡਾ ਅਨਸਰ ਪੁਲਿਸ ਦੀ ਪਕੜ ਤੋਂ ਦੂਰ ਰਹਿੰਦੇ ਹਨ। ਨਸ਼ਾ ਤਸਕਰਾਂ ਵੱਲੋਂ ਗੁੰਡਾਗਰਦੀ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ,ਜਿਥੇ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਘਰ ਵਿੱਚ ਨਸ਼ਾ ਸ਼ਰੇਆਮ ਗੁੰਡਾ ਗਰਦੀ ਕਰਦਿਆਂ ਭੰਨਤੋੜ ਕੀਤੀ ਹੈ। ਦਰਅਸਲ ਸਰਪੰਚ ਵੱਲੋਂ ਇਲਾਕੇ ਵਿੱਚ ਨਸ਼ਾ ਵੇਚਣ ਤੋਂ ਰੋਕੀਆ ਗਿਆ ਸੀ। ਜਿਸ ਤੋਂ ਬਾਅਦ ਨਸ਼ਾ ਤਸਕਰਾਂ ਨੇ ਦੇਰ ਰਾਤ ਉਸਦੇ ਘਰ ਵੜ ਕੇ ਸਰਪੰਚ ਸਮੇਤ ਪੂਰੇ ਪਰਿਵਾਰ 'ਤੇ ਹਮਲਾ ਕੀਤਾ ਗਿਆ। (Sarpanch house attacked in Amritsar)

ਮਹਿਲਾਵਾਂ ਦੇ ਪਾੜੇ ਗਏ ਕੱਪੜੇ : ਨਸ਼ਾ ਤਸਕਰਾਂ ਦੇ ਹੌਂਸਲੇ ਇਨ੍ਹੇ ਬੁਲੰਦ ਸੀ ਕੀ ਦੇਰ ਰਾਤ ਉਹਨਾਂ ਦੇ ਵੱਲੋਂ ਸਰਪੰਚ ਦੇ ਘਰ ਵੜਕੇ ਘਰ 'ਚ ਮੌਜੂਦ ਔਰਤਾਂ ਦੇ ਕੱਪੜੇ ਤੱਕ ਪਾੜੇ ਗਏ ਅਤੇ ਅੱਧੀ ਦਰਜਨ ਦੇ ਕਰੀਬ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਵਿੱਚ ਇੱਕ ਬਲੈਰੋ ਗੱਡੀ, ਦੋ ਟਿਪਰ ਅਤੇ ਇੱਕ ਮੋਟਰਸਾਈਕਲ ਵੀ ਸ਼ਾਮਿਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਸ ਵੱਲੋਂ ਆਪਣੇ ਪਿੰਡ ਦੇ ਵਿੱਚ ਨਸ਼ਾ ਨਾ ਵੇਚਣ ਨੂੰ ਲੈ ਕੇ ਇਹਨਾਂ ਤਸਕਰਾਂ ਨੂੰ ਰੋਕਿਆ ਗਿਆ ਸੀ। ਉਸ ਵੇਲੇ ਵੀ ਉਹਨਾਂ ਵੱਲੋਂ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਪਰ ਰਾਤ ਜਦੋ ਉਸ ਦਾ ਪੁੱਤਰ ਘਰ ਵਾਪਸ ਆ ਰਿਹਾ ਸੀ ਤਾਂ ਉਸ ਵੇਲੇ ਵੀ ਨਸ਼ਾ ਤਸਕਰਾਂ ਵੱਲੋਂ ਉਸਦੇ ਪੁੱਤਰ 'ਤੇ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਨਸ਼ਾ ਤਸਕਰਾਂ ਵੱਲੋਂ ਪਿੰਡ ਵਿੱਚ ਦੁਬਾਰਾ ਤੋਂ ਬਾਹਰੋਂ ਨੌਜਵਾਨ ਬੁਲਾਕੇ ਉਹਨਾਂ 'ਤੇ ਹਮਲਾ ਕੀਤਾ ਅਤੇ ਪਿੰਡ 'ਚ ਤੋੜ ਭੰਨ ਕੀਤੀ ਗਈ।

ਪੰਜਾਬ ਸਰਕਾਰ ਨੂੰ ਅਪੀਲ: ਸਰਪੰਚ ਨੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਇਹਨਾਂ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਉਨ੍ਹਾਂ ਦਾ ਹਲਕਾ ਅਤੇ ਉਨ੍ਹਾਂ ਦਾ ਪਿੰਡ ਨਸ਼ਾ ਮੁਕਤ ਹੋ ਸਕੇ। ਦੂਸਰੇ ਪਾਸੇ ਸਮਾਜ ਸੇਵੀ ਅਤੇ ਵਾਲਮੀਕੀ ਸਮਾਜ ਦੇ ਨੇਤਾ ਨਿਤਨ ਗਿੱਲ ਉਰਫ ਮਨੀ,ਜੋ ਕਿ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਬੇਸ਼ਕ ਨਸ਼ਾ ਖਤਮ ਕਰਨ ਦੀ ਗੱਲ ਕਰ ਰਹੀ, ਪਰ ਜਿਹੜਾ ਵਿਅਕਤੀ ਨਸ਼ਾ ਵੇਚਣ ਦੇ ਖਿਲਾਫ਼ ਆਵਾਜ਼ ਚੁੱਕਦਾ ਹੈ ਉਸੇ 'ਤੇ ਹੀ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ। ਉੱਥੇ ਹੀ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਸਿਰਫ ਕਾਰਵਾਈ ਦੇ ਨਾਂ ਤੇ ਗੌਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਸ ਉੱਪਰ ਢਾਲ ਨਾ ਪਈ ਤਾਂ ਅਸੀਂ ਸੰਘਰਸ਼ ਹੋਰ ਵੀ ਤਿੱਖਾ ਵਿੱਢਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.