ਬਰਨਾਲਾ: ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਪੰਜਾਬ ਭਰ ਵਿੱਚ ਵੱਧਦੇ ਜਾ ਰਹੇ ਹਨ, ਪਰ ਇਸ ਭਿਆਨਕ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਇੱਕ ਸਾਲ ਬਾਅਦ ਵੀ ਸਰਕਾਰਾਂ ਨੇ ਲੋੜੀਂਦੇ ਪ੍ਰਬੰਧ ਨਹੀਂ ਕੀਤੇ। ਜਿਸ ਕਰਕੇ ਸਿਹਤ ਵਿਭਾਗ ਦੇ ਪ੍ਰਬੰਧਾਂ ’ਤੇ ਲਗਾਤਾਰ ਸਵਾਲ ਉਠ ਰਹੇ ਹਨ। ਬਰਨਾਲਾ ਜ਼ਿਲ੍ਹੇ ’ਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਪਰ ਪ੍ਰਬੰਧ ਨਾਮਾਤਰ ਹਨ। ਕੋਰੋਨਾ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਕੋਈ ਪ੍ਰਬੰਧ ਸਹੀ ਨਹੀਂ ਹਨ। ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਵਧ ਰਹੀ ਹੈ, ਪਰ ਵੈੈਂਟੀਲੇਟਰ ਦੇ ਕੋਈ ਪ੍ਰਬੰਧ ਨਹੀਂ ਹਨ।
ਇਹ ਵੀ ਪੜੋ: ਸੇਵਾ ਨੂੰ ਸਲਾਮ, ਕੁਝ ਅਜਿਹੇ ਡਾਕਟਰ ਵੀ ਹਨ ਜੋ ਮਰੀਜਾ ਦੇ ਖਿੜੇ ਚਹਿਰੇ ਦੇਖ ਹੁੰਦੇ ਹਨ ਖੁਸ਼
ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਪਹਿਲਾਂ ਹੀ ਲਿਖਵਾ ਕੇ ਲੈੈ ਲੈਂਦੇ ਹਨ ਕਿ ਵੈਂਟੀਲੇਟਰ ਦੀ ਲੋੜ ਪੈਣ ’ਤੇ ਪ੍ਰਬੰਧ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਪੱਧਰ ’ਤੇ ਕਰਨਾ ਪਵੇਗਾ। ਸਿਹਤ ਵਿਭਾਗ ਕੋਲ ਤਾਂ ਲੋੜੀਂਦੇ ਟੀਕੇ ਵੀ ਮੌਜੂਦ ਨਹੀਂ ਹਨ, ਜੋ ਉਹਨਾਂ ਵੱਲੋਂ ਆਪਣੇ ਪੱਧਰ ’ਤੇ ਬੜੀ ਮੁਸ਼ਕਿਲ ਨਾਲ 60 ਹਜ਼ਾਰ ’ਚ ਲੈ ਕੇ ਡਾਕਟਰਾਂ ਨੂੰ ਦਿੱਤੇ ਗਏ। ਉਹਨਾਂ ਕਿਹਾ ਕਿ ਅੱਜ ਲੋੜ ਪੈਣ ’ਤੇ ਕੋਈ ਮੰਤਰੀ, ਵਿਧਾਇਕ ਵੀ ਉਹਨਾਂ ਦੀ ਸਾਰ ਤੱਕ ਨਹੀਂ ਲੈ ਰਿਹਾ। ਉਹਨਾਂ ਕਿਹਾ ਕਿ ਬਰਨਾਲਾ ਵਿੱਚ 8 ਵੈਂਟੀਲੇਟਰ ਬੰਦ ਪਏ ਹਨ। ਜੇਕਰ ਇਹਨਾਂ ਨੂੰ ਚਲਾਇਆ ਜਾਵੇ ਤਾਂ ਅਨੇਕਾਂ ਮਰੀਜ਼ਾਂ ਦੀ ਜਾਨ ਬਚ ਸਕਦੀ ਹੈ। ਉਹਨਾਂ ਕਿਹਾ ਕਿ ਬਰਨਾਲਾ ਤੋਂ ਮਰੀਜ਼ ਨੂੰ ਰੈਫ਼ਰ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਕੀਤਾ ਜਾਂਦਾ ਹੈ, ਪਰ ਉਥੇ ਵੀ ਮਰੀਜ਼ ਦੀ ਕੋਈ ਕੋਈ ਕੇਅਰ ਨਹੀਂ ਕੀਤੀ ਜਾਂਦੀ। ਰਜਿੰਦਰਾ ਹਸਪਤਾਲ ਵਿੱਚ ਵੀ ਸਿਫ਼ਾਰਸ ਕਰਵਾਉਣ ਤੋਂ ਬਾਅਦ ਪੈਸੇ ਦੇ ਕੇ ਵੈਂਟੀਲੇਟਰ ਦੀ ਸਹੂਲਤ ਮਿਲ ਰਹੀ ਹੈ।
ਜ਼ਿਲ੍ਹੇ ਵਿੱਚ 8 ਵੈਂਟੀਲੇਂਟਰ ਦੇ ਪ੍ਰਬੰਧ ਹਨ, ਪਰ ਇਹਨਾਂ ਵਿੱਚੋਂ ਚਾਲੂ ਹਾਲਤ ਵਿੱਚ ਕੋਈ ਨਹੀਂ ਹੈ। ਇਹਨਾਂ ਵਿੱਚੋਂ 5 ਵੈਂਟੀਲੇਟਰ ਕੋਵਿਡ ਸੈਂਟਰ ਸੋਹਲ ਪੱਤੀ ਵਿਖੇ ਹਨ, ਜੋ ਪੀਐਮ ਕੇਅਰ ਫ਼ੰਡ ਵਿੱਚੋਂ ਜ਼ਿਲ੍ਹੇ ਨੂੰ ਮਿਲੇ ਹਨ, ਜਦਕਿ ਤਿੰਨ ਹੋਰ ਵੈਂਟੀਲੇਟਰ ਸਰਕਾਰੀ ਹਸਪਤਾਲ ਦੇ ਬੰਦ ਕਮਰਿਆਂ ਵਿੱਚ ਧੂੜ ਫਕ ਰਹੇ ਹਨ। ਇਸ ਮਾਮਲੇ ’ਤੇ ਸਿਹਤ ਵਿਭਾਗ ਵੀ ਆਪਣ ਪੱਖ ਪੇਸ਼ ਕਰ ਰਿਹਾ ਹੈ। ਜ਼ਿਲ੍ਹੇ ਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਵੈਂਟੀਲੇਟਰ ਭਾਵੇਂ 8 ਮੌਜੂਦ ਹਨ, ਪਰ ਉਹਨਾਂ ਨੂੰ ਚਲਾਉਣ ਲਈ ਮਾਹਿਰ ਡਾਕਟਰਾਂ ਅਤੇ ਸਟਾਫ਼ ਦੀ ਲੋੜ ਹੈ, ਜੋ ਸਰਕਾਰੀ ਹਸਪਤਾਲ ਵਿੱਚ ਨਹੀਂ ਹੈ।
ਇਹ ਵੀ ਪੜੋ: ਈਦ ਮੌਕੇ ਸੀਐੱਮ ਦਾ ਮੁਸਲਿਮ ਭਾਈਚਾਰੇ ਨੂੰ ਤੋਹਫਾ, ਮਲੇਰਕੋਟਲੇ ਨੂੰ ਐਲਾਨਿਆਂ 23ਵਾਂ ਜ਼ਿਲ੍ਹਾ