ਬਰਨਾਲਾ: ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਵਲੋਂ ਰਾਜ ਸਭਾ ਵਿੱਚ ਟਿੱਪਣੀ ਕੀਤੇ ਜਾਣ 'ਤੇ ਪੰਜਾਬ ਭਰ ਦੇ ਡੀਪੂ ਹੋਲਡਰਾਂ ਵਿੱਚ ਭਾਰੀ ਰੋਸ ਹੈ, ਜਿਸ ਕਰਕੇ ਸੰਜੇ ਸਿੰਘ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਵਿੱਚ ਰੋਸ ਜ਼ਾਹਰ ਕਰ ਰਹੇ ਡੀਪੂ ਹੋਲਡਰਾਂ ਨੇ ਸੰਜੇ ਸਿੰਘ ਵਲੋਂ ਰਾਜ ਸਭਾ ਵਿੱਚ ਉਹਨਾਂ ਨੂੰ ਚੋਰ ਆਖੇ ਜਾਣ ਦਾ ਦੋਸ਼ ਲਗਾਇਆ ਹੈ। ਡੀਪੂ ਹੋਲਡਰਾਂ ਨੇ ਕਿਹਾ ਕਿ ਇਸ ਗਲਤ ਟਿੱਪਣੀ ਲਈ ਜੇਕਰ ਸੰਜੇ ਸਿੰਘ ਨੇ ਉਹਨਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਉਹ ਹਾਈਕੋਰਟ ਵਿੱਚ ਸੰਜੇ ਸਿੰਘ ਵਿਰੁੱਧ ਮਾਣਹਾਨੀ ਦਾ ਕੇਸ ਦਰਜ਼ ਕਰਨਗੇ।
ਇਹ ਵੀ ਪੜੋ: ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਜਾਗੋ ਕੱਢਣਗੇ ਠੇਕਾ ਮੁਲਾਜ਼ਮ, ਰਾਤ ਭਰ ਕਰਨਗੇ ਜਗਰਾਤੇ
ਇਸ ਮੌਕੇ ਡੀਪੂ ਹੋਲਡਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਨੇ ਪਾਰਲੀਮੈਂਟ ਵਿੱਚ ਡੀਪੂ ਹੋਲਡਰਾਂ ਨੂੰ ਚੋਰ ਆਖਿਆ ਹੈ। ਜਿਸ ਕਰਕੇ ਇਸ ਨੇਤਾ ਵਿਰੁੱਧ ਪੰਜਾਬ ਭਰ ਦੇ ਡੀਪੂ ਹੋਲਡਰਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਆਪ ਨੇਤਾ ਦੀ ਅਜਿਹੀ ਭੱਦੀ ਟਿੱਪਣੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਟਿੱਪਣ ਲਈ ਸੰਜੇ ਸਿੰਘ ਨੂੰ ਡੀਪੂ ਹੋਲਡਰਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇਕਰ ਮੁਆਫ਼ੀ ਨਾ ਮੰਗੀ ਤਾਂ ਉਹ ਸੰਜੇ ਸਿੰਘ ਨੂੰ ਹਾਈਕੋਰਟ ਵਿੱਚ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਡੀਪੂ ਹੋਲਡਰਾਂ ਦਾ ਸਾਰਾ ਕੰਮ ਪਾਰਦਰਸ਼ੀ ਹੈ। ਜਦਕਿ ਉਹਨਾਂ ਨੂੰ ਇਸ ਬਦਲੇ ਕਮਿਸ਼ਨ ਬਹੁਤ ਘੱਟ ਦਿੱਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਡੇਢ ਤੋਂ 2 ਰੁਪਏ ਕਮਿਸ਼ਨ ਦਿੱਤਾ ਜਾ ਰਿਹਾ ਹੈ, ਜਦਕਿ ਪੰਜਾਬ ਵਿੱਚ ਸਿਰਫ਼ 50 ਪੈਸੇ ਕਮਿਸ਼ਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਮੌਕੇ ਡੀਪੂ ਹੋਲਡਰਾਂ ਨੇ ਆਮ ਆਦਮੀ ਪਾਰਟੀ ਦਾ ਡੱਟ ਕੇ ਸਾਥ ਦਿੱਤਾ। ਪਰ ਅੱਜ ਸਰਕਾਰ ਬਨਣ ਤੇ ਆਪ ਸਰਕਾਰ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਿਜਾਏ ਡੀਪੂ ਹੋਲਡਰਾਂ ਵਿਰੁੱਧ ਗਲਤ ਟਿੱਪਣੀਆਂ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ। ਜਿਸਨੂੰ ਬਰਦਾਸ਼ਤ ਨਹੀਂ ਜਾ ਸਕਦਾ।
ਇਹ ਵੀ ਪੜੋ: ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਜਾਗੋ ਕੱਢਣਗੇ ਠੇਕਾ ਮੁਲਾਜ਼ਮ, ਰਾਤ ਭਰ ਕਰਨਗੇ ਜਗਰਾਤੇ