ਬਰਨਾਲਾ : ਬਰਨਾਲਾ ਦੇ ਪਿੰਡ ਕੋਟਦੁੰਨਾ ਦੀ ਅੰਜਲੀ ਕੌਰ ਨੇ ਜੱਜ ਬਣ ਕੇ ਮਾਪਿਆਂ ਸਮੇਤ ਬਰਨਾਲਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਅੰਜਲੀ ਦੇ ਪਿਤਾ ਬਰਨਾਲਾ ਪੁਲਿਸ ਵਿੱਚ ਨੌਕਰੀ ਕਰਦੇ ਹਨ। ਇਸਤੋਂ ਪਹਿਲਾਂ ਉਹਨਾਂ ਨੇ ਭਾਰਤੀ ਫ਼ੌਜ ਵਿੱਚ ਨੌਕਰੀ ਕੀਤੀ ਅਤੇ ਸੈਨਾ ਮੈਡਲ ਹਾਸਲ ਕੀਤਾ। ਹੁਣ ਉਹਨਾਂ ਦੀ ਬੇਟੀ ਨੇ ਜੱਜ ਬਣ ਕੇ ਮਾਪਿਆਂ ਦੀ ਨਾਮ ਰੌਸ਼ਨ ਕੀਤਾ ਹੈ। ਪਰਿਵਾਰ ਆਪਣੀ ਬੱਚੀ ਤੇ ਮਾਣ ਮਹਿਸੂਸ ਕਰ ਰਿਹਾ ਹੈ। ਅੰਜਲੀ ਦੇ ਜੱਜ ਬਨਣ ਤੋਂ ਬਾਅਦ ਭਦੌੜ ਤੋਂ ਆਪ ਵਿਧਾਇਕ ਲਾਭ ਸਿੰਘ ਉਗੋਕੇ ਪਰਿਵਾਰ ਨੂੰ ਸਰਕਾਰ ਤੇ ਆਪ ਪਾਰਟੀ ਵਲੋਂ ਵਧਾਈ ਦੇਣ ਉਹਨਾਂ ਦੇ ਘਰ ਪੁੱਜੇ।
ਬੈਚ ਵਿੱਚ ਸਭ ਤੋਂ ਘੱਟ ਉਮਰ : ਅੰਜਲੀ ਕੌਰ ਨੇ ਕਿਹਾ ਕਿ ਉਸ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਸਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਜੱਜ ਬਣੀ ਹੈ। ਉਹਨਾਂ ਕਿਹਾ ਕਿ ਉਸਨੇ ਪੜ੍ਹਾਈ ਉਪਰੰਤ ਕੋਚਿੰਗ ਲੈ ਕੇ ਆਪਣੀ ਮਿਹਨਤ ਕਰਕੇ ਪੇਪਰ ਕਲੀਅਰ ਕਰਨ ਲਈ ਪੂਰਾ ਜ਼ੋਰ ਲਗਾਇਆ ਅਤੇ ਇਹ ਪੇਪਰ ਪਾਸ ਹੋਇਆ। ਉਸਨੇ ਦੱਸਿਆ ਕਿ ਪੇਪਰ ਤੋਂ ਪਹਿਲਾਂ ਡਰ ਸੀ, ਪਰ ਫਿਰ ਵੀ ਆਪਣੇ ਆਪ ਤੇ ਭਰੋਸਾ ਸੀ ਕਿ ਮੈਂ ਤਿਆਰੀ ਕੀਤੀ ਹੈ ਅਤੇ ਮੇਰੀ ਮਿਹਨਤ ਰੰਗ ਲਿਆਵੇਗੀ। ਉਹਨਾਂ ਕਿਹਾ ਕਿ ਮੇਰੇ ਪਰਿਵਾਰ ਨੇ ਹਮੇਸ਼ਾ ਬਹੁਤ ਸਹਿਯੋਗ ਦਿੱਤਾ ਹੈ। ਮੇਰੇ ਭੈਣ ਭਰਾਵਾਂ ਅਤੇ ਮੇਰੇ ਮੈਂਟਰਸ ਨੇ ਵੀ ਬਹੁਤ ਸਾਥ ਦਿੱਤਾ, ਜਿਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਉਹਨਾਂ ਕਿਹਾ ਕਿ ਮੇਰੀ ਉਮਰ 23 ਸਾਲ ਹੈ ਅਤੇ ਇਸ ਬੈਚ ਵਿੱਚ ਸਭ ਤੋਂ ਘੱਟ ਉਮਰ ਦੀ ਹਾਂ।
ਧੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ : ਉਥੇ ਹੀ ਅੰਜਲੀ ਕੌਰ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਬੇਟੀ ਦੇ ਜੱਜ ਬਨਣ ਦੀ ਬਹੁਤ ਜਿਆਦਾ ਖੁਸ਼ੀ ਅਤੇ ਮਾਣ ਹੈ। ਉਹਨਾਂ ਕਿਹਾ ਕਿ ਹਰ ਮਾਂ ਬਾਪ ਨੂੰ ਆਪਣੀਆਂ ਧੀਆਂ ਨੂੰ ਵੱਧ ਤੋ ਵੱਧ ਪੜ੍ਹਾਉਣਾ ਚਾਹੀਦਾ ਹੈ। ਸਾਡੇ ਸਮਾਜ ਵਿੱਚ ਧੀਆਂ ਨੂੰ ਸਿਰਫ਼ ਵਿਆਹ ਕਰਨ ਤੱਕ ਆਪਣੀ ਜਿੰਮੇਵਾਰੀ ਸਮਝ ਲਿਆ ਜਾਂਦਾ ਹੈ, ਜਦਕਿ ਧੀਆਂ ਨੂੰ ਪੜ੍ਹਾਂ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਪਹਿਲਾਂ ਭਾਰਤੀ ਫ਼ੌਜ ਪੈਰਾ ਕਮਾਂਡੋ ਵਿੱਚ ਨੌਕਰੀ ਕੀਤੀ ਅਤੇ ਕਾਰਗਿਲ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਅਤੇ ਹੁਣ ਪੁਲਿਸ ਵਿੱਚ ਨੌਕਰੀ ਕਰ ਰਿਹਾ ਹਾਂ।
- ACB Arrested IAS Javeer Arya: 3 ਲੱਖ ਦੀ ਰਿਸ਼ਵਤ ਲੈਂਦੇ ਹੋਏ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ MD IAS ਜੈਵੀਰ ਆਰੀਆ ਗ੍ਰਿਫਤਾਰ, ਰਾਡਾਰ 'ਤੇ ਕਈ ਅਧਿਕਾਰੀ
- Woman Dies Due To Drowning in Kali Vei : ਕਪੂਰਥਲਾ 'ਚ ਮਧੂ ਮੱਖੀਆਂ ਤੋਂ ਬਚਦੀ ਮਹਿਲਾ ਕਾਲੀ ਵੇਈਂ ਨਦੀ ਵਿੱਚ ਡੁੱਬੀ
- Outstanding diplomat competition: ਪੰਜਾਬਣ ਦੀ ਧੀ ਨੇ ਤੁਰਕੀ ਵਿੱਚ ਭਾਰਤ ਦਾ ਨਾਂ ਕੀਤਾ ਰੌਸ਼ਨ, ਬੈਸਟ ਡਿਪਲੋਮੈਟ ਦਾ ਐਵਾਰਡ ਕੀਤਾ ਹਾਸਿਲ
ਪਰਿਵਾਰ ਨੂੰ ਵਧਾਈ ਦੇਣ ਉਹਨਾਂ ਦੇ ਘਰ ਪੁੱਜੇ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਅੰਜਲੀ ਕੌਰ ਨੇ ਮਾਂ ਬਾਪ ਦੇ ਨਾਲ ਨਾਲ ਸਾਡੇ ਸਮੁੱਚੇ ਬਰਨਾਲਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਬੇਟੀ ਦੇ ਪਿਤਾ ਬਰਨਾਲਾ ਵਿਖੇ ਟ੍ਰੈਫਿਕ ਪੁਲਿਸ ਵਿੱਚ ਨੌਕਰੀ ਕਰ ਰਹੇ ਹਨ। ਬਲਕਾਰ ਸਿੰਘ ਨੇ ਪਹਿਲਾਂ ਫ਼ੌਜ ਵਿੱਚ ਨੌਕਰੀ ਕੀਤੀ ਅਤੇ ਸੈਨਾ ਮੈਡਮ ਪ੍ਰਾਪਤ ਕਰਕੇ ਬਰਨਾਲਾ ਦਾ ਨਾਮ ਰੌਸ਼ਨ ਕੀਤਾ ਸੀ।