ਬਰਨਾਲਾ: ਬਰਨਾਲਾ ਜਿਲ੍ਹੇ ਦੇ ਤਪਾ ਮੰਡੀ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਕਿਸੇ ਜਗ੍ਹਾ ਦੇ ਮਸਲੇ ਨੂੰ ਲੈ ਕੇ ਪ੍ਰਸ਼ਾਸਨ, ਪੁਲਿਸ ਅਤੇ ਇੱਕ ਫਿ਼ਰਕੇ ਦੇ ਲੋਕ ਆਹਮੋ ਸਾਹਮਣੇ ਹੋ ਗਏ। ਮਾਹੌਲ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਪੁਲਿਸ ਅਤੇ ਲੋਕਾਂ ਵਿੱਚ ਟਕਰਾਅ ਹੋ ਗਿਆ। ਲੋਕਾਂ ਅਤੇ ਪੁਲਿਸ ਵਿੱਚ ਜੰਮ ਕੇ ਇੱਟਾਂ ਰੋੜੇ ਚੱਲੇ। ਪੁਲਿਸ ਨੂੰ ਹਵਾਈ ਫ਼ਾਇਰਿੰਗ ਤੱਕ ਕਰਨੀ ਪੈ ਗਈ। ਇਸ ਟਕਰਾਅ ਵਿੱਚ ਦੋਵੇਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋਏ ਹਨ। ਤਪਾ ਮੰਡੀ ਦਾ ਐਸਐਚਓ ਵੀ ਜ਼ਖ਼ਮੀ ਹੋ ਗਿਆ।
ਪੁਲਿਸ 'ਤੇ ਲੋਕਾਂ ਵਿਚਕਾਰ ਹੋਈ ਝੜਪ
ਇਸ ਸਬੰਧੀ ਪੁਲਿਸ ਨਾਲ ਟਕਰਾਅ ਵਿੱਚ ਪਏ ਲੋਕਾਂ ਨੇ ਦੱਸਿਆ ਕਿ ਉਹਨਾਂ ਦੀ ਜੱਦੀ ਜਗ੍ਹਾ ਤੇ ਪ੍ਰਸ਼ਾਸ਼ਨ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਜਗ੍ਹਾ ਤੇ ਉਹਨਾਂ ਦੀ ਧਾਰਮਿਕ ਜਗ੍ਹਾ ਬਣਾਈ ਹੋਈ ਹੈ।
ਪੁਲਿਸ ਵਲੋੱ ਅੱਜ ਧੱਕੇ ਨਾਲ ਇਸ ਜਗ੍ਹਾ ਤੇ ਲੱਗੇ ਨਿਸ਼ਾਨ ਸਾਹਿਬ ਨੂੰ ਪੁੱਟਣ ਦੀ ਕੋਸਿ਼ਸ਼ ਕੀਤੀ ਗਈ।
ਜਿਸਨੂੰ ਲੋਕਾਂ ਵੱਲੋਂ ਰੋਕਿਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਲੋਕਾਂ ਤੇ ਲਾਠੀਚਾਰਜ ਕਰ ਦਿੱਤਾ।
ਉਹਨਾਂ ਕਿਹਾ ਕਿ ਪੁਲਿਸ ਦੀ ਇਸ ਧੱਕੇਸ਼ਾਹੀ ਨਾਲ ਉਹਨਾਂ ਦੇ ਕਈ ਲੋਕ ਜ਼ਖ਼ਮੀ ਹੋਏ ਹਨ। ਉਹਨਾਂ ਕਿਹਾ ਕਿ ਉਹ ਇਹ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੀ ਜੱਦੀ ਜਗ੍ਹਾ ਨੂੰ ਨਹੀਂ ਛੱਡਣਗੇ।
ਜਿਕਰਯੋਗ ਹੈ ਕਿ ਬਾਅਦ ਦੁਪਹਿਰ ਤੱਕ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਮਾਹੌਲ ਨੂੰ ਕਾਬੂ ਕਰਨ ਲਈ ਬਰਨਾਲਾ ਪ੍ਰਸ਼ਾਸ਼ਨ ਨੂੰ ਗੁਆਂਢੀ ਜਿਲ੍ਹੇ ਬਠਿੰਡਾ ਤੋ ਪੁਲਿਸ ਫ਼ੋਰਸ ਮੰਗਵਾਉਣੀ ਪਈ। ਅਧਿਕਾਰਤ ਤੌਰ 'ਤੇ ਕਿੰਨੇ ਲੋਕ ਜ਼ਖ਼ਮੀ ਹੋਏ ਹਨ, ਇਸਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਠੰਡ ’ਚ ਜਾਨਲੇਵਾ ਬਣੀ ਅੰਗੀਠੀ: ਤਿੰਨ ਬੱਚਿਆ ਦੀ ਮੌਤ, ਮਾਤਾ-ਪਿਤਾ ਦੀ ਹਾਲਤ ਗੰਭੀਰ