ਬਰਨਾਲਾ: ਕੇਂਦਰ ਸਰਕਾਰ ਵੱਲੋਂ ਖਰੀਦ ਕੇਂਦਰਾਂ ‘ਚ ਸੁੰਗੜੇ ਦਾਣੇ ਦਾ ਨਿਰੀਖਣ ਕਰਨ ਲਈ ਇੱਕ ਟੀਮ ਮਨਿਸਟਰੀ ਆਫ ਫੂਡ ‘ਚੰਡੀਗੜ ਤੋਂ (Central team inspects spoiled wheat ) ਸੁਭਾਸ ਡਡਵਾਲ ਦੀ ਅਗਵਾਈ ਮਾਰਕੀਟ ਕਮੇਟੀ ਦੇ ਮੁੱਖ ਯਾਰਡ ਤਪਾ ਵਿੱਚ ਪੁੱਜੀ। ਇਸ ਟੀਮ ਨੇ ਵੱਖ-ਵੱਖ ਢੇਰੀਆਂ ਤੋਂ ਕਣਕ ਦੇ ਦਾਣਿਆਂ ‘ਦੇ ਤਿੰਨ ਸੈਂਪਲ ਲਏ ਗਏ।
ਟੀਮ ਅਧਿਕਾਰੀਆਂ ਨੇ ਕਿਹਾ ਕਿ ਇਹ ਦਾਣੇ ਕੇਂਦਰ ਵੱਲੋਂ ਭੇਜੀ ਗਈ ਹੈ ਕਿਉਂਕਿ ਨਿਰਧਾਰਿਤ ਮਾਪਦੰਡ 6 ਪ੍ਰਤੀਸ਼ਤ ਤੋਂ ਵੱਧ ਸੁਘੜੇ ਦਾਣੇ ਹੋਣ ਕਾਰਨ ਪੰਜਾਬ ਦੀਆਂ ਖਰੀਦ ਏਜੰਸ਼ੀਆਂ ਨੇ ਹੜਤਾਲ ਕਰਕੇ ਖਰੀਦ ਬੰਦ ਕਰ ਦਿੱਤੀ ਪਰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਮਾਪਦੰਡਾਂ ‘ਚ ਢਿੱਲ ਕਰਨ ਲਈ ਬੇਨਤੀ ਕੀਤੀ ਸੀ ਜਿਸ ’ਤੇ ਅਮਲ ਕਰਦਿਆਂ ਉਹ ਕਣਕ ਦੇ ਨਮੂਨੇ ਭਰਨ ਆਏ ਹਨ ਅਤੇ ਇਹ ਜਾਂਚ ਰਿਪੋਰਟ ਕੇਂਦਰ ਨੂੰ ਭੇਜ ਦਿੱਤੀ ਜਾਵੇਗੀ ਅਤੇ ਮਾਪਦੰਡਾਂ ‘ਚ ਕਿੰਨੀ ਰਿਆਇਤ ਦੇਣੀ ਹੈ ਇਹ ਫੈਸਲਾ ਕੇਂਦਰੀ ਸਰਕਾਰ ਕਰੇਗੀ।
ਇਸ ਟੀਮ ‘ਚ ਡਿਪਟੀ ਡਾਇਰੈਕਟਰ ਫੂਡ ਮੁਨੀਸ਼ ਨਰੂਲਾ, ਖੁਰਾਕ ਸਪਲਾਈ ਕੰਟਰੋਲਰ ਮੈਡਮ ਮਿਨਾਕਸੀ, ਡੀ.ਐਮ ਪਨਸਪ, ਟੀ.ਓ ਮੈਡਮ ਵੇਅਰਹਾਊਸ ਸੰਦੀਪ ਕੌਰ, ਟੀ.ਓ ਮਾਰਕਫੈਡ ਦਰਸ਼ਨ ਲਾਲ, ਖੁਰਾਕ ਸਪਲਾਈ ਅਫਸਰ ਬਰਨਾਲਾ ਪ੍ਰਦੀਪ ਸ਼ਰਮਾ, ਖੁਰਾਕ ਸਪਲਾਈ ਵਿਭਾਗ ਤਪਾ ਦੇ ਇੰਚਾਰਜ ਮੋਹਿਤ ਗੋਇਲ, ਮੈਨੇਜਰ ਮਾਰਕਫੈਡ ਤਪਾ ਜਗਨ ਨਾਥ ਸ਼ਰਮਾ, ਮੈਨੇਜਰ ਵੇਅਰਹਾਊਸ ਜਗਦੇਵ ਸਿੰਘ, ਪਨਸਪ ਦੇ ਇੰਚਾਰਜ ਹਰਵਿੰਦਰ ਸਿੰਘ ਅਤੇ ਤਰੁਣ ਕੁਮਾਰ, ਐਫ.ਸੀ.ਆਈ ਦੇ ਜਤਿਨ ਕੁਮਾਰ, ਮਾਰਕੀਟ ਕਮੇਟੀ ਤਪਾ ਦੇ ਗੁਰਲਾਲ ਸੰਘ ਅਤੇ ਬਿਕਰਮ ਸਿੰਘ ਤੋਂ ਇਲਾਵਾ ਆੜਤੀਏ, ਕਿਸਾਨ ਅਤੇ ਮਜਦੂਰ ਹਾਜਰ ਸਨ। ਇਸ ਤੋਂ ਬਾਅਦ ਟੀਮ ਨੇ ਖਰੀਦ ਕੇਂਦਰ ਪੱਖੋ ਕਲਾਂ ਵਿਖੇ ਵੀ ਤਿੰਨ ਸੈਂਪਲ ਲਏ ਗਏ।
ਇਹ ਵੀ ਪੜ੍ਹੋ: NRI ਨੇ ਬਣਾਈ ਸਰਕਾਰੀ ਸਕੂਲ ਦੀ ਵੱਖਰੀ ਪਛਾਣ, ਪਿੱਛੇ ਛੱਡੇ ਸਾਰੇ ਪ੍ਰਾਈਵੇਟ ਸਕੂਲ