ETV Bharat / state

ਸਕੂਲ ਬੰਦ ਹੋਣ 'ਤੇ ਬੱਸ ਡਰਾਈਵਰਾਂ ਨੇ ਡੀਸੀ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

author img

By

Published : Mar 24, 2021, 8:34 PM IST

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਮੁੜ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਪੰਜਾਬ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਬਰਨਾਲਾ ਵਿਖੇ ਨਿੱਜੀ ਸਕੂਲ ਬੱਸ ਟਰਾਂਸਪੋਰਟਰਾਂ ਅਤੇ ਸਕੂਲ ਬੱਸ ਡਰਾਇਵਰ ਵੱਲੋਂ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ।

ਸਕੂਲ ਬੰਦ ਹੋਣ 'ਤੇ ਬੱਸ ਡਰਾਈਵਰਾਂ ਨੇ ਡੀਸੀ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਸਕੂਲ ਬੰਦ ਹੋਣ 'ਤੇ ਬੱਸ ਡਰਾਈਵਰਾਂ ਨੇ ਡੀਸੀ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ: ਕੋਰੋਨਾ ਦਾ ਮਹਾਂਮਾਰੀ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਮੁੜ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਪੰਜਾਬ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਬਰਨਾਲਾ ਵਿਖੇ ਨਿੱਜੀ ਸਕੂਲ ਬੱਸ ਟਰਾਂਸਪੋਰਟਰਾਂ ਅਤੇ ਸਕੂਲ ਬੱਸ ਡਰਾਇਵਰ ਵੱਲੋਂ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਨੇ ਸਰਕਾਰ ’ਤੇ ਕੋਰੋਨਾ ਦੀ ਆੜ ਵਿੱਚ ਉਨ੍ਹਾਂ ਦਾ ਆਪਣਾ ਕੰਮ-ਕਾਜ ਬੰਦ ਭੁੱਖਮਰੀ ਵੱਲ ਧੱਕਣ ਦਾ ਦੋਸ਼ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਬੱਸ ਟ੍ਰਾਂਸਪੋਰਟਰਾਂ ਅਤੇ ਬੱਸ ਡਰਾਈਵਰਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਦਾ ਘਿਰਾਉ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਸਕੂਲ ਬੱਸ ਟਰਾਂਸਪੋਰਟ ਅਤੇ ਬੱਸ ਡਰਾਇਵਰਾਂ ਨੇ ਆਪਣਾ ਰੋਸ਼ ਜਤਾਉਂਦੇ ਦੱਸਿਆ ਕਿ ਪਿਛਲਾ 1 ਸਾਲ ਕੋਰੋਨਾ ਮਹਾਂਮਾਰੀ ਦੀ ਵਜਾ ਕਰਕੇ ਸਕੂਲ ਬੰਦ ਰਹੇ। ਇਸ ਵਜਾ ਕਰਕੇ ਉਨਾਂ ਦਾ ਕਾਰੋਬਾਰ ਠੱਪ ਰਿਹਾ। ਹੁਣ ਮੁੜ 1 ਮਹੀਨੇ ਤੋਂ ਸਕੂਲ ਖੁੱਲੇ ਸਨ ਤਾਂ ਸਰਕਾਰ ਨੇ ਮੁੜ ਸਕੂਲ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ, ਜਿਸ ਕਰਕੇ ਰੁਜ਼ਗਾਰ ਠੱਪ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸਾਂ ਦੇ ਬੀਮਾ ਟੈਕਸ ਅਤੇ ਬੈਂਕਾਂ ਦੀਆਂ ਲੋਨ ਕਿਸ਼ਤਾਂ ਭਰਨ ਲਈ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸ਼ਤਾਂ ਨਾ ਭਰੀਆਂ ਜਾਣ ਕਾਰਨ ਬੈਂਕਾਂ ਵਾਲੇ ਬੱਸਾਂ ਨੂੰ ਜ਼ਬਤ ਕਰ ਰਹੇ ਹਨ, ਜਦੋਂਕਿ ਬੀਮੇ ਨਾ ਹੋਣ ਕਾਰਨ ਜ਼ੁਰਮਾਨੇ ਭਰਨੇ ਪੈ ਰਹੇ ਹਨ।

ਸਰਕਾਰ ਵੱਲੋਂ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਕੋਈ ਮੱਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਦੀਆਂ ਰੈਲੀਆਂ ਹੋ ਸਕਦੀਆਂ ਹਨ ਅਤੇ ਸਰਕਾਰੀ ਦਫ਼ਤਰਾਂ ਖੋਲ ਦੇ ਕੰਮ ਹੋ ਸਕਦਾ ਹੈ ਤਾਂ ਸਕੂਲ ਕਿਉਂ ਨਹੀਂ ਖੋਲੇ ਜਾ ਰਹੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਅਤੇ ਸਕੂਲ ਨਾਲ ਖੋਲੇ ਗਏ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਬੱਸ ਟ੍ਰਾਂਸਪੋਰਟਰਾਂ ਅਤੇ ਬੱਸ ਡਰਾਈਵਰਾਂ ਦਾ ਇਕੱਠ ਕਰਕੇ ਸਿੱਖਿਆ ਮੰਤਰੀ ਮੰਤਰੀ ਵਿਜੇਂਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਉ ਕਰਨਗੇ।

ਇਸ ਮੌਕੇ ਉੱਤੇ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨ ਲਈ ਬਰਨਾਲਾ ਦੇ ਤਹਿਸੀਲਦਾਰ ਰਵਿੰਦਰਪਾਲ ਸਿੰਘ ਪੁੱਜੇ। ਇਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਬੱਸ ਡਰਾਈਵਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਹੈ, ਜਿਸਨੂੰ ਉਪਰ ਉੱਚ ਅਧਿਕਾਰੀਆ ਤੱਕ ਭੇਜਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.