ਬਰਨਾਲਾ: ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦੀ ਸਿਹਤ ਗ਼ਲਤ ਦਵਾਈ ਖਾਣ ਨਾਲ ਗਿਵੜੀ ਹੈ ਜਿਸ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਰਹਿ ਰਹੇ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਹਿਰ ਨਹੀਂ ਨਹੀਂ ਪੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਦਿਲ ਦੀ ਬਿਮਾਰੀ ਕਾਰਨ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਲਿਆਂਦਾ ਗਿਆ। ਉਨ੍ਹਾਂ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ ਰੈਫਰ ਕੀਤਾ ਗਿਆ ਹੈ। ਤਪਾ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਡੀਐਮਸੀ ਲਈ ਰੈਫ਼ਰ ਕਰ ਦਿੱਤਾ ਗਿਆ। AAP MLA Father suicide news
ਇਸ ਦੇ ਵਿਚਾਲੇ ਲਾਭ ਸਿੰਘ ਉੱਗੋਕੇ ਨੇ ਆਪਣੇ ਫੇਸਬੁਕ ਅਕਾਊਂਟ ਉੱਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰਦਿਆ ਲਿਖਿਆ ਕਿ, "ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਹਲਕੇ ਤੇ ਪੰਜਾਬ ਦੇ ਸਾਰੇ ਭੈਣਾਂ ਭਰਾਵਾਂ ਤੇ ਸਾਰੇ ਸਾਥੀਆਂ ਨੂੰ ਦੱਸਣਾ ਚਾਹੁੰਦਾ ਹਾਂ ਕੀ ਮੇਰੇ ਪਿਤਾ ਜੀ ਦੀ ਹਾਰਟ ਬੀਟ ਕਾਫੀ ਘੱਟ ਹੋਣ ਕਾਰਨ ਉਹਨਾਂ ਨੂੰ ਹਾਰਟ ਸਬੰਧੀ ਸਮੱਸਿਆ ਆਈ ਹੈ ਤੇ DMC, Hero heart' ਦਾਖਿਲ ਕੀਤਾ ਗਿਆ ਹੈ ।ਉਹਨਾਂ ਦੀ ਹਾਲਤ ਫ਼ਿਲਹਾਲ ਸਥਿਰ ਹੈ, ਵਾਹਿਗੁਰੂ ਜੀ ਕਿਰਪਾ ਕਰਨ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਲਈ ਧੰਨਵਾਦ"
ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਵੇਰ ਤੋਂ ਹੀ ਚਰਚਾ ਵਿੱਚ ਰਿਹਾ ਹੈ। ਪਰ ਇਸ ਮਾਮਲੇ ਦੀ ਅਸਲ ਸੱਚਾਈ ਵਿਧਾਇਕ ਲਾਭ ਸਿੰਘ ਦੀ ਮਾਤਾ ਨੇ ਮੀਡੀਆ ਸਾਹਮਣੇ ਬਿਆਨ ਕੀਤੀ ਹੈ। ਵਿਧਾਇਕ ਦੀ ਮਾਤਾ ਬਲਦੇਵ ਕੌਰ ਨੇ ਉਸਦੇ ਪਤੀ ਦਰਸ਼ਨ ਸਿੰਘ ਵਲੋਂ ਖੁਦਕੁਸ਼ੀ ਦੀ ਕੋਸਿ਼ਸ ਕੀਤੇ ਜਾਣ ਨੂੰ ਗਲਤ ਦੱਸਿਆ ਹੈ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਬਲਦੇਵ ਕੌਰ ਨੇ ਦੱਸਿਆ ਕਿ ਉਸਦੇ ਪਤੀ ਸ਼ੂਗਰ ਦੀ ਦਵਾਈ ਰੋਜ਼ਾਨਾ ਖਾਂਦੇ ਹਨ। ਇਸ ਸਬੰਧੀ ਉਸਦੇ ਪਤੀ ਨੇ ਦਵਾਈ ਦੀ ਮੰਗ ਕੀਤੀ ਤਾਂ ਉਸਨੇ ਭੁਲੇਖੇ ਨਾਲ ਗਲਤ ਦਵਾਈ ਫ਼ੜਾ ਦਿੱਤੀ। ਜਿਸਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ਹਿਰ ਨਿਗਲਣ ਦੀ ਗੱਲ ਨੂੰ ਨਿਰਾ ਝੂਠ ਕਰਾਰ ਦਿੱਤਾ ਹੈ।
ਲਾਭ ਸਿੰਘ ਉਗੋਕੇ ਦੇ ਚਾਚਾ ਨੇ ਕਿਹਾ ਕਿ ਜ਼ਹਿਰ ਖਾਣ ਨੂੰ ਲੈ ਕੇ ਇਹ ਗ਼ਲਤ ਅਫਵਾਹ ਉਡਾਈ ਗਈ ਹੈ। ਉਨ੍ਹਾਂ ਨੇ ਕੋਈ ਜ਼ਹਿਰ ਨਹੀਂ ਨਿਗਲਿਆ ਹੈ। ਨਾ ਕਿਸੇ ਨਾਲ ਕੋਈ ਲੜਾਈ। ਉਨ੍ਹਾਂ ਨੂੰ ਸਵੇਰੇ ਦਿਲ ਦਾ ਦੌਰਾ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਇਸ ਤਰੀਕੇ ਨਾਲ (labh singh ugoke father health update) ਅਫ਼ਵਾਹ ਉਡਾਉਣ ਗ਼ਲਤ ਹੈ। ਦੱਸ ਦਈਏ ਕਿ ਲਾਭ ਸਿੰਘ ਉਗੋਕੇ ਦੇ ਪਿਤਾ ਨੂੰ ਲੁਧਿਆਣਾ ਵਿੱਚ ਹਾਰਟ ਸਪੈਸ਼ਲਿਸਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਵੇਰ ਤੋਂ ਦਰਸ਼ਨ ਸਿੰਘ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਜਿਸ ਨੂੰ ਬਾਅਦ ਵਿੱਚ ਪਰਿਵਾਰ ਨੇ ਨਕਾਰ ਦਿੱਤਾ ਹੈ। ਦੱਸ ਦਈਏ ਕਿ ਲਾਭ ਸਿੰਘ ਉਗੋਕੇ ਉਹੀ ਵਿਧਾਇਕ ਹਨ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ। ਉਹ ਬਹੁਤ ਹੀ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ: ਕਥਿਤ ਓਪਰੇਸ਼ਨ ਲੋਟਸ: ਆਪ ਵੱਲੋਂ ਦਰਜ ਕਾਰਵਾਈ FIR ਝੂਠੀ ਜਾਂ ਫ਼ਿਰ DGP ਨਾਕਾਬਿਲ: ਮਜੀਠੀਆ