ਅੰਮ੍ਰਿਤਸਰ :ਪੰਜਾਬ ਵਿੱਚ ਅਕਸਰ ਸਰਹੱਦੀ ਇਲਾਕਿਆਂ ਵਿੱਚ ਡਰੋਨ ਦੀਆਂ ਗਤੀਵਿਧੀਆਂ ਦੇਖੀਆਂ ਜਾਂਦੀਆਂ ਹਨ, ਜਿੱਥੇ ਸਰਹੱਦ ਪਾਰ ਤੋਂ ਨਸ਼ੇ ਦੀ ਸਪਲਾਈ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਸੁੱਟੀਆਂ ਜਾਂਦੀਆਂ ਹਨ। ਇਸ ਨੂੰ ਲੈਕੇ ਪੁਲਿਸ ਅਤੇ ਫੌਜ ਵੱਲੋਂ ਸੰਜੀਦਗੀ ਵਰਤੀ ਜਾਂਦੀ ਹੈ। ਉਥੇ ਹੀ ਹੁਣ ਇਹ ਡਰੋਨ ਦੀ ਇਹ ਗਤੀਵਿਧੀ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਵੀ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਹੈ। ਡਰੋਨ ਉਡਣ ਨਾਲ ਸੇਵਾਦਾਰਾਂ ਨੂੰ ਹੱਥਾ ਪੈਰਾਂ ਦੀ ਪੈ ਗਈ। ਡਰੋਨ ਉਡਾਉਣ ਵਾਲੇ ਨੂੰ ਲਭ ਕੇ ਤੁਰੰਤ ਪੁਲਿਸ ਦੇ ਹਵਾਲੇ ਕੀਤਾ ਗਿਆ।
ਡਰੋਨ ਉਡਾਉਣ ਵਾਲੇ ਨੂੰ ਮੌਕੇ 'ਤੇ ਕੀਤਾ ਕਾਬੂ : ਜਾਣਕਾਰੀ ਮੁਤਾਬਿਕ ਬੀਤੀ ਰਾਤ ਰਾਜਸਥਾਨ ਤੋਂ ਆਏ ਇਕ ਵਿਅਕਤੀ ਰਾਜਬੀਰ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਪਲਾਜਾ 'ਤੇ ਖੜੇ ਹੋ ਕੇ ਇਕ ਡਰੋਨ ਉਡਾਉਣਾ ਸ਼ੁਰੂ ਕਰ ਦਿੱਤਾ। ਇਸ ਡਰੋਨ ਨੂੰ ਦੇਖਦਿਆਂ ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਤਾਇਨਾਤ ਸੇਵਾਦਾਰਾਂ ਨੂੰ ਹੱਥਾ ਪੈਰਾਂ ਦੀ ਪੈ ਗਈ। ਉਨਾਂ ਇਸ ਡਰੋਨ ਨੂੰ ਉਡਾਉਣ ਵਾਲੇ ਦੀ ਭਾਲ ਸ਼ੁਰੂ ਕੀਤੀ। ਡਰੋਨ ਉਡਾਉਣ ਵਾਲੇ ਦੀ ਪਹਿਚਾਣ ਰਾਜਬੀਰ ਸਿੰਘ ਵਾਸੀ ਅਲਵਰ ਰਾਜਸਥਾਨ ਵਜੋਂ ਹੋਈ ਹੈ। ਇਹ ਆਪਣੇ ਪਰਵਾਰ ਸਮੇਤ ਅੰਮ੍ਰਿਤਸਰ ਆਇਆ ਸੀ। ਇਸ ਮਾਮਲੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਉਥੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਇਸ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲੈਣ ਦੇ ਲਈ ਸ੍ਰੀ ਦਰਬਾਰ ਸਾਹਿਬ ਉੱਤੋਂ ਡਰੋਨ ਚਲਾਇਆ ਸੀ।
- Ludhiana gas leak : ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ NGT ਨੇ ਕੀਤਾ SIT ਦਾ ਗਠਨ, 1 ਮਹੀਨੇ 'ਚ ਮੰਗੀ ਰਿਪੋਰਟ
- Ludhiana Gas leak case: ਪ੍ਰਸ਼ਾਸਨ ਦਾ ਯੂ-ਟਰਨ ! ਜਾਂਚ ਮਾਮਲੇ ਵਿੱਚ ਬੋਲੇ ਡੀਸੀ, ਕਿਹਾ- ਫਿਲਹਾਲ ਕਿਸੇ ਨੂੰ ਕੋਈ ਕਲੀਨ ਚਿੱਟ ਨਹੀਂ...
- Gas Leak dera bassi: ਲੁਧਿਆਣਾ ਤੋਂ ਬਾਅਦ ਹੁਣ ਡੇਰਾਬੱਸੀ ਦੀ ਕੈਮੀਕਲ ਫੈਕਟਰੀ ‘ਚ ਗੈਸ ਲੀਕ
ਸ਼ੱਕੀ ਦੇ ਮਾਤਾ-ਪਿਤਾ ਨੇ ਲਿਖਤੀ ਤੌਰ 'ਤੇ ਮੰਗੀ ਮੁਆਫੀ : ਦੱਸਣਯੋਗ ਹੈ ਕਿ ਜਿਸ ਵੇਲੇ ਡਰੋਨ ਉਡਾਇਆ ਜਾ ਰਿਹਾ ਸੀ, ਹਰ ਇਕ ਦੇ ਮਨ ਵਿੱਚ ਸਹਿਮ ਦਾ ਮਾਹੌਲ ਸੀ। ਉਥੇ ਹੀ ਇਸ ਵਿਅਕਤੀ ਦੀ ਇਸ ਹਰਕਤ ਤੋਂ ਬਾਅਦ ਇਸ ਨੂੰ ਫੜ੍ਹ ਕੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਬਣੇ ਕੰਟਰੋਲ ਰੂਮ 'ਚ ਲਿਜਾਇਆ ਗਿਆ,ਉਥੇ ਹੀ ਕਿਸੇ ਤਰ੍ਹਾਂ ਦਾ ਸਹੀ ਜਵਾਬ ਨਾ ਮਿਲਣ 'ਤੇ ਉਕਤ ਵਿਅਕਤੀ ਨੂੰ ਫੜ ਕੇ ਗਲਿਆਰਾ ਚੌਂਕੀ ਵਿਚ ਲੈ ਜਾਇਆ ਗਿਆ। ਜਿਥੇ ਉਸ ਨੂੰ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਲਿਖਤੀ ਮੁਆਫੀ ਮੰਗਣ 'ਤੇ ਛੱਡ ਦਿੱਤਾ ਗਿਆ। ਗਲਿਆਰਾ ਚੌਂਕੀ ਦੇ ਐਸਐਚਓ ਪਰਮਜੀਤ ਸਿੰਘ ਨੇ ਦਸਿਆ ਕਿ ਰਾਜਬੀਰ ਸਿੰਘ ਦੇ ਮਾਤਾ ਪਿਤਾ ਨੇ ਵੀ ਮਹਿਸੂਸ ਕੀਤਾ ਕਿ ਰਾਜਬੀਰ ਸਿੰਘ ਨੇ ਗਲਤੀ ਕੀਤੀ ਹੈ ਇਸ ਲਈ ਉਨਾਂ ਲਿਖਤੀ ਤੌਰ 'ਤੇ ਮੁਆਫੀ ਮੰਗੀ। ਉਸ ਕੋਲੋ ਕੋਈ ਵੀ ਸ਼ਕੀ ਸਮਾਨ ਬਰਾਮਦ ਨਹੀਂ ਹੋਇਆ ਜਿਸਤੋਂ ਬਾਅਦ ਉਨਾਂ ਨੂੰ ਭੇਜ ਦਿੱਤਾ ਗਿਆ।