ਅੰਮ੍ਰਿਤਸਰ: ਹਮੇਸ਼ਾ ਹੀ ਆਪਣੀ ਬਹਦੁਰੀ ਅਤੇ ਸਖ਼ਤ ਮਿਹਨਤ ਲਈ ਜਾਣੇ-ਜਾਣ ਵਾਲੇ ਪੰਜਾਬੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਰੱਖਦੇ ਹਨ, ਅਜਿਹਾ ਹੀ ਇੱਕ ਪੰਜਾਬੀ ਨੌਜਵਾਨ (Punjabi youth) ਜੋ ਅੰਮ੍ਰਿਤਸਰ ਦਾ ਰਹਿਣ ਵਾਲੇ ਹੈ, ਉਸ ਨੇ ਯੂਕਰੇਨ ਜਾ ਕੇ ਯੁੱਧ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ।
ਇਸ ਨੌਜਵਾਨ ਦੀ ਪਛਾਣ ਤਰਨ ਸ਼ਰਮਾ ਵਜੋਂ ਹੋਈ ਹੈ। ਤਰਨ ਸ਼ਰਮਾ ਨੇ ਉੱਥੇ ਹੀ ਅੰਬੈਸੀ ਨਾਲ ਰਾਬਤਾ ਕਰਕੇ ਆਨਲਾਈਨ ਫਾਰਮ ਭਰ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਯੂਕਰੇਨ ਜਾਣ ਦੀ ਤਿਆਰੀ (Preparing to go to Ukraine) ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਝੂਠੀਆਂ ਖ਼ਬਰਾਂ ਭੇਜਣ 'ਤੇ ਹੋਵੇਗੀ ਸਜ਼ਾ, ਰੂੂਸ ਨੇ ਬਣਾਇਆ ਕਾਨੂੰਨ
ਤਰੁਨ ਸ਼ਰਮਾ ਵੱਲੋਂ ਆਪਣੇ ਸਾਰੇ ਡਾਕੂਮੈਂਟ ਤਿਆਰ ਕਰਕੇ ਮੇਲ ਰਾਹੀਂ ਭਾਰਤ ਸਰਕਾਰ ‘ਤੇ ਯੂਕਰੇਨ ਸਰਕਾਰ (Government of India and Government of Ukraine) ਨੂੰ ਭੇਜ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਜਲਦੀ ਜਵਾਬ ਆਏਗਾ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨਾਲ ਤਰੁਣ ਸ਼ਰਮਾ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਲਈ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਮਦਦ (Helping Indians stranded in Ukraine) ਕਰਨ ਦਾ ਮਨ ਬਣਾਇਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਜਿਸ ਦੇ ਚੱਲਦੇ ਉਨ੍ਹਾਂ ਪਹਿਲਾਂ ਯੂਕਰੇਨ ਅੰਬੈਸੀ ਨਾਲ ਰਾਬਤਾ ਕਾਇਮ ਕਰਨ ਲਈ ਆਨਲਾਈਨ ਫਾਰਮ ਭਰ ਤਿਆਰੀ ਕਰ ਲਈ ਹੈ ਅਤੇ ਯੂਕਰੇਨ ਦੇ ਠੰਡ ਦੇ ਮੌਸਮ ਦੇ ਹਿਸਾਬ ਨਾਲ ਸਾਮਾਨ ਵੀ ਤੈਅ ਕਰ ਲਿਆ ਹੈ ਜਲਦ ਹੀ ਉਹ ਯੂਕਰੇਨ ਰਵਾਨਾ ਹੋਣ ਜਾ ਰਹੇ ਹਨ।
ਤਰਨ ਸ਼ਰਮਾ ਪਹਿਲੇ ਪੰਜਾਬੀ ਨਹੀਂ ਹਨ, ਜੋ ਪੰਜਾਬ ਤੋਂ ਸਿਰਫ਼ ਜੰਗ ਲੜਨ ਦੇ ਲਈ ਯੂਕਰੇਨ ਜਾ ਰਹੇ ਹਨ, ਸਗੋਂ ਇਸ ਤੋਂ ਵੀ ਪਹਿਲਾਂ ਦੋ ਸਾਬਕਾ ਭਾਰਤੀ ਫੌਜੀਆਂ ਵੱਲੋਂ ਵੀ ਯੂਕਰੇਨ ਜਾ ਕੇ ਰੂਸ ਨਾਲ ਚੱਲ ਰਹੇ ਯੁੱਗ ਵਿੱਚ ਯੂਕਰੇਨ ਦਾ ਸਾਥ ਦੇਣ ਅਤੇ ਯੂਕਰੇਨ ਜਾਣ ਲਈ ਵੀਜ਼ੇ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: Operation Ganga: ਪੋਲੈਂਡ, ਰੋਮਾਨੀਆ ਅਤੇ ਸਲੋਵਾਕੀਆ ਤੋਂ ਦਿੱਲੀ ਪਹੁੰਚੇ 629 ਭਾਰਤੀ