ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਆਪਣੀ ਕੀਮਤੀ ਜਾਨਾਂ ਗਵਾ ਦਿੰਦੇ ਹਨ, ਅਜਿਹਾ ਹੀ ਇੱਕ ਮਾਮਲਾ ਅਜਨਾਲਾ ਅਧੀਨ ਆਉਂਦੇ ਪਿੰਡ ਰਾਪੁਰ ਦੇ 2 ਭੈਣਾਂ ਦੇ ਇਕਲੌਤੇ ਭਰਾ 23 ਸਾਲਾ ਨੌਜਵਾਨ ਜਗਰੂਪ ਸਿੰਘ ਦੀ ਪਿੰਡ ਰਿਆੜ ਨੇੜੇ ਭੈਣ ਦੇ ਸਗਨਾਂ ਦੀਆਂ ਤਿਆਰੀਆਂ ਕਰਦੇ ਟਰੈਕਟਰ ਹੇਠ ਆਉਣ ਨਾਲ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਗਰੂਪ ਸਿੰਘ ਦੀ ਭੈਣ ਦਾ ਸ਼ੁੱਕਰਵਾਰ ਨੂੰ ਸ਼ਗਨ ਸੀ ਤੇ ਉਹ ਸਗਨ ਦੀਆਂ ਤਿਆਰੀਆਂ ਲਈ ਅਜਨਾਲਾ ਤੋਂ ਵਾਪਸ ਪਿੰਡ ਜਾ ਰਿਹਾ ਸੀ।
ਜਿਸ ਦੌਰਾਨ ਪਿੰਡ ਰਿਆੜ ਨੇੜੇ ਟਰੈਕਟਰ ਪਲਟਣ ਨਾਲ ਉਸਦੀ ਮੌਤ ਹੋ ਗਈ ਮੌਤ ਦੀ ਖ਼ਬਰ ਘਰ ਪਹੁੰਚਦੇ ਹੀ ਸ਼ਗਨ ਵਾਲਾ ਘਰ ਖ਼ੁਸ਼ੀ ਤੋਂ ਮਾਤਮ ਵਿੱਚ ਬਦਲ ਗਿਆ, ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਸ ਮੌਕੇ ਮ੍ਰਿਤਕ ਜਗਰੂਪ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਘਰ ਵਿੱਚ ਵਿਆਹ ਸੀ ਤੇ ਉਹ ਆਪਣੀ ਭੈਣ ਦੇ ਵਿਆਹ ਲਈ ਕੰਮ ਕਰਨ ਜਾ ਰਿਹਾ ਸੀ ਅਤੇ ਜਿਸ ਦੌਰਾਨ ਪਿੰਡ ਰਿਆੜ ਨੇੜੇ ਟਰੈਕਟਰ ਪਲਟਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਕਿ ਨੌਜਵਾਨ ਜਗਰੂਪ ਸਿੰਘ ਘਰ ਦਾ ਸਹਾਰਾ ਸੀ।
ਇਸ ਮੌਕੇ ਘਟਨਾ ਵਾਲੀ ਥਾਂ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਦਾ ਟਰੈਕਟਰ ਪਲਟਣ ਕਰਕੇ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਘਰ ਵਿੱਚ ਵਿਆਹ ਸੀ ਅਤੇ ਵਿਆਹ ਵਾਲਾ ਮਾਹੌਲ ਮਾਤਮ ਵਿੱਚ ਬਦਲ ਗਿਆ ਹੈ।
ਇਹ ਵੀ ਪੜੋ: Russia-Ukraine War: ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਧਮਾਕਿਆਂ ਦੀ ਗੂੰਝ, ਹਮਲੇ ਜਾਰੀ