ਅੰਮ੍ਰਿਤਸਰ: ਬਟਾਲਾ ਦੇ ਪਿੰਡ ਦਿਆਲਗੜ੍ਹ 'ਚ ਇੱਕ ਮਹਿਲਾ ਵਲੋਂ ਬੱਚਿਆਂ ਸਮੇਤ ਜਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਨੂੰ ਇਲਾਜ ਲਈ ਬਟਾਲੇ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਘਟਨਾ 'ਚ ਇਕ ਮਹਿਲਾ ਦੇ ਬੇਟੇ ਦੀ ਮੌਤ ਹੋ ਗਈ ਜਦਕਿ ਮਹਿਲਾ ਅਤੇ ਉਸਦੀ ਧੀ ਦੀ ਹਾਲਤ ਗੰਭੀਰ ਹੈ।
ਇਸ ਸਬੰਧੀ ਮਹਿਲਾ ਦੇ ਸਹੁਰੇ ਦਾ ਕਹਿਣਾ ਕਿ ਉਸਦਾ ਪੁੱਤਰ ਅਤੇ ਨੂੰਹ ਅਲੱਗ ਰਹਿੰਦੇ ਹਨ। ਉਨ੍ਹਾਂ ਦੀ ਨੂੰਹ ਵਲੋਂ ਫੋਨ ਕਰਕੇ ਦੱਸਿਆ ਕਿ ਉਸਨੇ ਆਪਣੇ ਬੱਚਿਆਂ ਸਮੇਤ ਜਹਿਰੀਲਾ ਪਦਾਰਥ ਖਾ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਇਸ ਮੌਕੇ ਮਹਿਲਾ ਦੇ ਭਰਾ ਦਾ ਕਹਿਣਾ ਕਿ ਉਸਦੇ ਜੀਜੇ ਦਾ ਪਿੰਡ ਦੀ ਕਿਸੇ ਮਹਿਲਾ ਨਾਲ ਪਹਿਲਾਂ ਸਬੰਧ ਸੀ, ਜੋ ਹੁਣ ਉਹ ਮਹਿਲਾ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਮਹਿਲਾ ਦੇ ਭਰਾ ਦਾ ਕਹਿਣਾ ਕਿ ਕੁਝ ਦਿਨ ਪਹਿਲਾਂ ਵੀ ਉਸ ਮਹਿਲਾ ਵਲੋਂ ਘਰ ਆ ਕੇ ਹੰਗਾਮਾ ਕੀਤਾ ਗਿਆ। ਭਰਾ ਦਾ ਕਹਿਣਾ ਕਿ ਹੋ ਸਕਦਾ ਹੈ ਕੋਈ ਅਜਿਹੀ ਗੱਲ ਉਸ ਸਮੇਂ ਵਾਪਰੀ ਕਿ ਉਸਦੀ ਭੈਣ ਨੂੰ ਇਹ ਕਦਮ ਚੁੱਕਣਾ ਪਿਆ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਜਿਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੜਤਾਲ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਪੰਜਾਬ ’ਚ ਕੋਰੋਨਾ ਵੈਕਸੀਨ ਦਾ ਕਾਲ, ਗੁਜਰਾਤ ’ਚ ਭਾਜਪਾ ਵਰਕਰਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਵੈਕਸੀਨ