ਅੰਮ੍ਰਿਤਸਰ: ਅਕਸਰ ਹੀ ਪੁਰਾਣੀ ਰੰਜਿਸ਼ ਨੂੰ ਲੈ ਕੇ ਲੋਕ ਮਨਾਂ ਵਿੱਚ ਲੜਾਈ ਦੀ ਭਾਵਨਾ ਰੱਖਦੇ ਹਨ। ਜਿਸ ਦੇ ਨਤੀਜੇ ਬਹੁਤ ਭਿਆਨਕ ਨਿਕਲ ਕੇ ਸਾਹਮਣੇ ਆਉਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਜ਼ਿਲ੍ਹੇ ਦੇ ਥਾਣਾ ਮੋਹਕਮਪੁਰਾ ਇਲਾਕੇ ਅਧੀਨ ਆਉਂਦੇ ਕ੍ਰਿਸ਼ਨਾ ਨਗਰ (Krishna Nagar) ਤੋਂ ਸਾਹਮਣੇ ਆਇਆ ਹੈ। ਜਿੱਥੇ 6-7 ਨੌਜਵਾਨਾਂ ਵੱਲੋਂ ਇੱਕ ਨੌਜਵਾਨ ‘ਤੇ ਕਾਤਲਾਨਾ ਹਮਲਾ (Deadly attack) ਕੀਤਾ ਗਿਆ ਹੈ। ਇਸ ਹਮਲੇ ਵਿੱਚ ਮੁਲਜ਼ਮਾਂ ਵੱਲੋਂ ਬਾਲੀ ਨਾਮ ਦੇ ਨੌਜਵਾਨ ‘ਤੇ ਫਾਈਰਿੰਗ (Firing) ਕੀਤੀ ਗਈ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਨੌਜਵਾਨ ਬਾਲੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਗਲੀ ਵਿੱਚ ਖੜ੍ਹਾ ਸੀ ਤਾਂ ਇੱਕ ਦਿੱਲੀ ਨੰਬਰ ਕਾਰ ਵਿੱਚ 6-7 ਨੌਜਵਾਨ ਆਏ। ਜੋ ਉਸ ਦੇ ਨਾਲ ਮਾਰਕੁੱਟ ਕਰਨ ਲੱਗ ਗਏ।ਪੀੜਤ ਮੁਤਾਬਕ ਮੁਲਜ਼ਮਾਂ ਨੇ ਉਸ ਦੀ ਬੈਟ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ‘ਤੇ ਸਿੱਧੀ ਫਾਈਰਿੰਗ (Firing) ਕਰਨੀ ਸ਼ੁਰੂ ਕਰ ਦਿੱਤੀ।
ਪੀੜਤ ਨੇ ਦੱਸਿਆ ਕਿ ਇਹ ਪੁਰਾਣੀ ਰੰਜ਼ਿਸ ਦੇ ਕਰਕੇ ਉਸ ‘ਤੇ ਜਾਨਲੇਵਾ ਹਮਲਾ (Deadly attack) ਕੀਤਾ ਗਿਆ ਹੈ। ਹਾਲਾਂਕਿ ਉਸ ਮਾਮਲੇ ਨੂੰ ਪੁਲਿਸ ਥਾਣੇ ਵਿੱਚ ਹੱਲ ਕਰ ਦਿੱਤਾ ਗਿਆ ਸੀ।
ਇਸ ਮੌਕੇ ਪੀੜਤ ਨੌਜਵਾਨ ਨੇ ਪੰਜਾਬ ਪੁਲਿਸ (Punjab Police) ਅਤੇ ਪੰਜਾਬ ਸਰਕਾਰ (Government of Punjab) ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ ਅਤੇ ਉਸ ‘ਤੇ ਹਮਲਾ ਕਰਨ ਵਾਲੇ ਸਾਰੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਾਂਚ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਪੁਲਿਸ (Police) ਵੱਲੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸਵਾਲ ਇਹ ਹੈ ਕਿ ਪੰਜਾਬ ਵਿੱਚ ਗੈਂਗਸਟਰ ਇਸ ਕਦਰ ਵੱਧ ਚੁੱਕੇ ਹਨ ਕਿ ਉਹ ਬਿਨ੍ਹਾਂ ਪੁਲਿਸ ਦੀ ਪਰਵਾਹ ਕੀਤੇ ਕਿਸੇ ਨੂੰ ਵੀ ਮੌਤ (Death) ਦੇ ਘਾਟ ਉਤਾਰ ਤੋਂ ਗੁਰਹੇਜ਼ ਨਹੀਂ ਕਰਦੇ। ਜਿਸ ਕਰਕੇ ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਆਮ ਲੋਕ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ:ਦੀਨਾਨਗਰ ‘ਚ 1 ਕਿੱਲੋ RDX ਸਮੇਤ 1 ਨੌਜਵਾਨ ਕਾਬੂ