ਅੰਮ੍ਰਿਤਸਰ: ਅੰਮ੍ਰਿਤਸਰ ਦੇ ਛੇਹਰਟਾ ਅਧੀਨ ਆਉਂਦੇ ਨਾਰਾਇਣਗੜ੍ਹ 'ਚ ਬੀਤੀ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਪਰਿਵਾਰਾਂ 'ਚ ਜ਼ਬਰਦਸਤ ਝੜਪ ਹੋਈ ਹੈ। ਇਸ ਝੜਪ ਦੌਰਾਨ ਕੁਝ ਵਿਅਕਤੀਆਂ ਵੱਲੋਂ 'ਤੇ ਕੁਝ ਔਰਤਾਂ ਵੱਲੋਂ ਇੱਕ ਪਰਿਵਾਰ ਦੇ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਕੁਰਸੀਆਂ ਮੇਜ਼ਾਂ ਦੇ ਨਾਲ ਉਸ ਪਰਿਵਾਰ ਦੇ 'ਤੇ ਹਮਲਾ ਵੀ ਕੀਤਾ ਜਾ ਰਿਹਾ ਹੈ।
ਸਾਰੇ ਹਮਲੇ ਦੀ ਵੀਡੀਓ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਸੀਸੀਟੀਵੀ ਕੈਮਰੇ ਦੀ ਵੀਡੀਓ ਤੋਂ ਪਤਾ ਲੱਗ ਸਕਦਾ ਹੈ ਕਿ ਕਿਸ ਤਰੀਕੇ ਨਾਲ ਇਕ ਪਰਿਵਾਰ ਦੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਮਾਮਲੇ 'ਚ ਪੀੜਤ ਰਾਜਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਘਰ ਰਹਿਣ ਵਾਲੇ ਢਿੱਲੋਂ ਬੱਸ ਵਾਲਿਆਂ ਨੇ ਉਨ੍ਹਾਂ ਦਾ ਝਗੜਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਢਿਲੋਂ ਬੱਸ ਵਾਲਿਆਂ ਨੂੰ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ। ਉਸੇ ਰੰਜਿਸ਼ ਨੂੰ ਲੈ ਕੇ ਕੱਲ੍ਹ ਫਿਰ ਝਗੜਾ ਹੋਇਆ ਜਿਸ ਦੌਰਾਨ ਪੂਰੇ ਪਰਿਵਾਰ ਨੇ ਉਨ੍ਹਾਂ ਦੇ 'ਤੇ ਹਮਲਾ ਕੀਤਾ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕੁਰਸੀਆਂ ਮੇਜ਼ਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਉਥੋਂ ਭੱਜੇ ਤੇ ਪੁਲਿਸ ਨੂੰ ਸੂਚਿਤ ਕੀਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਨਾਲ ਕੁੱਟਮਾਰ ਦੀ ਸਾਰੀ ਸੀਸੀਟੀਵੀ ਵੀਡੀਓ ਵੀ ਕੈਦ ਹੋਈ ਹੈ ਜੋ ਕਿ ਅਸੀਂ ਪੁਲਿਸ ਨੂੰ ਦਿੱਤੀ ਹੈ।
ਦੂਜੇ ਪਾਸੇ ਦੂਜੀ ਧਿਰ ਢਿੱਲੋਂ ਬੱਸ ਸਰਵਿਸ ਵਾਲੇ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਸ਼ਹਿਰ ਤੋਂ ਘਰ ਪਹੁੰਚੇ ਤਾਂ ਉਥੇ ਪਹਿਲਾਂ ਹੀ ਔਰਤਾਂ ਦੀ ਲੜਾਈ ਚੱਲ ਰਹੀ ਸੀ ਜਦੋਂ ਬਚ ਬਚਾਅ ਕਰਵਾਉਣ ਲੱਗੇ ਤਾਂ ਪਹਿਲੀ ਧਿਰ ਨੇ ਉਨ੍ਹਾਂ ਦੇ ਵੀ ਨੁਕੀਲੇ ਹਥਿਆਰ ਨਾਲ ਵਾਰ ਕਰ ਦਿੱਤਾ। ਜੋ ਕਿ ਉਨ੍ਹਾਂ ਦੇ ਗਹਿਰੀ ਸੱਟ ਲੱਗੀ ਹੈ ਅਤੇ ਹੁਣ ਉਹ ਵੀ ਇਲਾਜ ਅਧੀਨ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਕਿਹਾ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕਰੇ ਅਗਰ ਅਸੀਂ ਦੋਸ਼ੀ ਹੁਣੇ ਅਤੇ ਸਾਡੇ 'ਤੇ ਵੀ ਪੁਲਿਸ ਕਾਰਵਾਈ ਕਰ ਸਕਦੀ ਹੈ।
ਇਸ ਸਾਰੇ ਮਾਮਲੇ 'ਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਸੱਟਾਂ ਲੱਗੀਆਂ ਹਨ ਦੋਵਾਂ ਧਿਰਾਂ ਵੱਲੋਂ ਦਰਖਾਸਤਾਂ ਵੀ ਆਈਆਂ ਹਨ ਅਤੇ ਪੁਲਿਸ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ ਪੁਲਿਸ ਉਸ 'ਤੇ ਬਣਦੀ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ:- ਮੂਸੇਵਾਲਾ ਦੇ ਕਤਲ ਨੂੰ ਲੈਕੇ ਕੇਂਦਰੀ ਮੰਤਰੀ ਨੇ ਘੇਰੀ ਮਾਨ ਸਰਕਾਰ, ਕਿਹਾ