ਅੰਮ੍ਰਿਤਸਰ : ਜ਼ਿਲ੍ਹੇ ਵਿਚ ਅੱਜ ਦੂਸਰੇ ਦਿਨ ਵੀ ਵਿਜੀਲੈਂਸ ਵਲੋਂ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਦੇ ਹੋਟਲ ਉੱਤੇ ਰੇਡ ਕੀਤੀ ਗਈ। ਚੰਡੀਗੜ੍ਹ ਤੋਂ ਡੀਐਸਪੀ ਦੀ ਅਗੁਵਾਈ ਵਿੱਚ ਇੱਕ ਟੀਮ ਹੋਟਲ ਸਰੋਵਰ ਦੇ ਵਿੱਚ ਚੈਕਿੰਗ ਕਰ ਰਹੀ ਹੈ।
ਬੀਤੇ ਦਿਨ ਵੀ ਹੋਈ ਸੀ ਪਈ ਸੀ ਰੇਡ: ਦੱਸ ਦਈਏ ਕਿ ਬੀਤੇ ਦਿਨ ਵੀ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਏਅਰਪੋਰਟ ਰੋਡ ਉੱਤੇ ਸਥਿਤ ਡੀਆਰ ਇਨਕਲੇਵ ਤੇ ਫਾਰਮ ਹਾਊਸ ਉੱਤੇ ਸੋਮਵਾਰ ਦੇਰ ਸ਼ਾਮ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ ਸੀ। ਇਸ ਸਬੰਧੀ ਗੱਲਬਾਤ ਕਰਦੇ ਹੋਏ ਐਸਐਸਪੀ, ਵਿਜੀਲੈਂਸ ਵਰਿੰਦਰ ਸਿੰਘ ਨੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਸੰਬੰਧ ਵਿੱਚ ਚੰਡੀਗੜ੍ਹ ਤੋਂ ਟੀਮ ਆਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਪਹਿਲਾਂ ਵੀ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਵੱਲੋਂ ਸੰਮਨ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਉਸ ਵੇਲ੍ਹੇ ਆਪਣੀ ਤਬੀਅਤ ਦਾ ਹਵਾਲਾ ਦੇਣ ਤੋਂ ਬਾਅਦ ਉਹ ਪੇਸ਼ ਨਹੀਂ ਹੋਏ।
ਓਪੀ ਸੋਨੀ ਦੀਆਂ ਪ੍ਰਾਪਟੀਆਂ 'ਤੇ ਰੇਡ : ਐਸਐਸਪੀ, ਵਿਜੀਲੈਂਸ ਵਰਿੰਦਰ ਸਿੰਘ ਨੇ ਕਿਹਾ ਕਿ ਓਪੀ ਸੋਨੀ ਦੀਆਂ ਪ੍ਰਾਪਰਟੀਆਂ ਦੀ ਅਸੇਸਮੈਂਟ ਕਰਵਾਉਣ ਦੇ ਤਹਿਤ ਹੁਣ ਉਨ੍ਹਾਂ ਦੇ ਹੋਟਲ, ਫਾਰਮ ਹਾਊਸ ਤੇ ਇੱਕ ਗੋਦਾਮ ਵਿੱਚ ਰੇਡ ਕੀਤੀ ਗਈ ਹੈ ਅਤੇ ਅੱਗੇ ਹੋਰ ਵੀ ਜਿਹੜੀਆਂ ਪ੍ਰਾਪਟੀਆਂ ਸਾਹਮਣੇ ਆਉਣਗੀਆਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਵਿਸ਼ੇਸ਼ ਟੀਮ ਆਈ ਹੈ, ਓਪੀ ਸੋਨੀ ਵੱਲੋਂ ਜੋ ਵੀ ਸਟੇਟਮੈਂਟ ਦਿੱਤੀਆਂ ਗਈਆਂ ਹਨ, ਉਸ ਦੀ ਵੇਰੀਫੀਕੇਸ਼ਨ ਕੀਤੀ ਜਾ ਰਹੀ ਹੈ।
ਓਪੀ ਸੋਨੀ ਵੱਲੋਂ ਦਿੱਤੇ ਦਸਤਾਵੇਜ਼ਾਂ ਦੀ ਹੋ ਰਹੀ ਜਾਂਚ : ਵਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦੀ ਆਮਦਨ ਨਾਲੋਂ ਵੱਧ ਪ੍ਰਾਪਟੀ ਮਾਮਲਿਆਂ ਵਿੱਚ ਪਹਿਲਾਂ ਹੀ ਛਾਣਬੀਣ ਕੀਤੀ ਜਾ ਰਹੀ ਸੀ ਅਤੇ ਇਸ ਕਰਕੇ ਮੁੜ ਸੋਮਵਾਰ ਨੂੰ ਰੇਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਓਪੀ ਸੋਨੀ ਕੋਲੋਂ ਪ੍ਰਾਪਟੀ ਦੀ ਡਿਟੇਲਸ ਮੰਗੀਆਂ ਗਈਆਂ ਹਨ। ਉਨ੍ਹਾਂ ਵੱਲੋਂ ਉਹ ਦਸਤਾਵੇਜ਼ ਦਿੱਤੇ ਗਏ ਹਨ ਅਤੇ ਇਸ ਵਿੱਚ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਕਿ ਇਹ ਕਾਰਵਾਈ ਸਹੀ ਢੰਗ ਨਾਲ ਹੋ ਸਕੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ 29 ਨਵੰਬਰ ਨੂੰ ਵਿਜੀਲੈਂਸ ਦੇ ਦਫ਼ਤਰ ਵਿਖੇ ਪੇਸ਼ ਹੋਏ ਸੀ, ਜਿੱਥੇ ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਵਿਜੀਲੈਂਸ ਦਫ਼ਤਰ 'ਚ ਕਰੀਬ ਢਾਈ ਘੰਟੇ ਪੁੱਛ-ਗਿੱਛ ਕੀਤੀ ਗਈ ਸੀ ਅਤੇ ਆਪਣਾ ਪਰਫਾਰਮੈਂ ਜਮਾਂ ਕਰਵਾਉਣ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਸੀ।
ਫਿਰ ਦਸੰਬਰ, 2022 ਨੂੰ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ ਸੀ, ਪਰ ਕਿਸੇ ਨਿੱਜੀ ਕਾਰਨਾਂ ਕਾਰਨ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ, ਪਰ ਵਕੀਲ ਵਿਕਾਸ ਸੋਨੀ ਵਿਜੀਲੈਂਸ ਸਾਹਮਣੇ ਪੇਸ਼ ਹੋਣ ਪਹੁੰਚੇ ਸੀ। ਇਹ ਜਾਂਚ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਕੀਤੀ ਗਈ ਸੀ।
ਇਹ ਵੀ ਪੜ੍ਹੋ: Gujarat Court convicts Asaram: ਬਲਾਤਕਾਰ ਮਾਮਲੇ ਵਿੱਚ ਆਸਾਰਾਮ ਦੋਸ਼ੀ ਕਰਾਰ, ਅੱਜ ਸੁਣਾਈ ਜਾਵੇਗੀ ਸਜ਼ਾ