ਅੰਮ੍ਰਿਤਸਰ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੀ ਵੱਡੀ ਸਫਲਤਾ ਮਿਲੀ, ਇਸ ਤੋਂ ਇਲਾਵਾ ਜੇਲ੍ਹ ਵਿੱਚੋਂ ਚਲਾਏ ਜਾ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਦਾ ਵੀ ਪਰਦਾਫਾਸ਼ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਜੇਲ੍ਹ ਬੰਦ ਕੈਦੀ ਮੁਕੇਸ਼ ਦੇ ਕਹਿਣ ਉੱਤੇ ਗ੍ਰਿਫ਼ਤਾਰ ਕੀਤੇ ਗਏ ਸੁਖਚੈਨ ਸਿੰਘ ਅਤੇ ਜੋਬਨਜੀਤ ਸਿੰਘ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਦੇ ਸਨ।
ਬਿਹਾਰ ਤੋਂ ਲਿਆਂਦੇ ਸਨ ਹਥਿਆਰ: ਗ੍ਰਿਤਾਰ ਕੀਤੇ ਗੈਂਗਸਟਰਾਂ ਕੋਲੋਂ ਪੁਲਿਸ ਮੁਤਾਬਿਕ 32 ਬੋਰ ਦੇ 3 ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ ਇਹ ਪਿਸਤੌਲ ਮੁਲਜ਼ਮਾਂ ਵੱਲੋਂ ਬਿਹਾਰ ਤੋਂ ਲਿਆਂਦੇ ਗਏ ਸਨ। ਪੁਲਿਸ ਅਧਿਕਾਰੀ ਅਮੋਲਕ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ ਮੁਕੇਸ਼ ਕੁਮਾਰ ਨਾਂ ਦੇ ਦੋਸ਼ੀ ਕੋਲੋ ਫੋਨ ਬ੍ਰਾਮਦ ਹੋਇਆ ਸੀ ਅਤੇ ਮੁਕੇਸ਼ ਕੁਮਾਰ ਕੋਲੋਂ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮੁਕੇਸ਼ ਕੁਮਾਰ ਨੂੰ ਜੇਲ ਵਿੱਚ ਇਹ ਫ਼ੋਨ ਸੁਖਚੈਨ ਸਿੰਘ ਵੱਲੋਂ ਪੁਹੰਚਿਆ ਗਿਆ ਸੀ।
ਇਹ ਵੀ ਪੜ੍ਹੋ: Ludhiana Court Firing : ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਚੱਲੀ ਗੋਲੀ, ਇਕ ਨੌਜ਼ਵਾਨ ਜ਼ਖਮੀ
ਗੈਂਗਸਟਰ ਟਾਸਕ ਫੋਰਸ: ਪੁੱਛਗਿੱਛ ਦੌਰਾਨ ਜੋ ਤਫਤੀਸ਼ ਸਾਹਮਣੇ ਆਈ ਉਸ ਦੇ ਅਧਾਰ ਉੱਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਟਾਫ ਵੱਲੋਂ ਟੀਮ ਬਣਾ ਕੇ ਸੁਖਚੈਨ ਸਿੰਘ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਸੁਖਚੈਨ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੁਕੇਸ਼ ਕੁਮਾਰ ਜੇਲ੍ਹ ਵਿੱਚ ਰਹਿ ਕੇ ਹੀ ਹਥਿਆਰਾਂ ਅਤੇ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ। ਇਸ ਲੜੀ ਤਿਹਤ ਹੀ ਸੁਖਚੈਨ ਸਿੰਘ ਨੇ ਮੁਕੇਸ਼ ਕੁਮਾਰ ਦੇ ਕਹਿਣ ਉੱਤੇ ਬਿਹਾਰ ਤੋਂ ਹਥਿਆਰ ਲਿਆਂਦੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਬੈਠੇ ਕੈਦੀ ਦੀ ਨਿਸ਼ਾਨਦੇਹੀ ਉੱਤੇ ਦੋ ਮੁਲਜ਼ਮ ਕਾਬੂ ਕੀਤੇ ਹਨ, ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਸੁਖਚੈਨ ਸਿੰਘ ਅਤੇ ਜੋਬਨਜੀਤ ਸਿੰਘ ਦੇ ਸਾਰੇ ਹੀ ਗੈਂਗਸਟਰਾਂ ਦਾ ਬੈਗ੍ਰਾਉਂਡ ਕ੍ਰਿਮਨਲ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਤਿੰਨ 32 ਬੋਰ ਦੇ 3 ਪਿਸਟਲਾਂ ਨੂੰ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਤੀਸਰੇ ਸਾਥੀ ਮੁਕੇਸ਼ ਕੁਮਾਰ ਨੂੰ ਪ੍ਰੋਡਕਸ਼ਨ ਵਰਾਂਟ ਰਾਹੀਂ ਜੇਲ ਵਿੱਚੋਂ ਲਿਆਂਦਾ ਜਾਵੇਗਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।