ਅੰਮ੍ਰਿਤਸਰ: ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਕਸਬਾ ਬਿਆਸ ਦੇ ਆਰਜੀ ਬੱਸ ਅੱਡੇ ਨੇੜੇ ਭਾਰੀ ਧੁੰਦ ਦਰਮਿਆਨ 4 ਵਾਹਨਾਂ (fierce collision of 4 vehicles near the town Beas) ਦੀ ਇਕ ਤੋਂ ਬਾਅਦ ਇਕ ਭਿਆਨਕ ਟੱਕਰ ਹੋਣ ਦੀ ਖ਼ਬਰ ਹੈ। ਇਸ ਭਿਆਨਕ ਸੜਕ ਹਾਦਸੇ ਦੌਰਾਨ ਟਰੈਕਟਰ ਟਰਾਲੀ ਉੱਤੇ ਸਵਾਰ ਹੋ ਜਲੰਧਰ ਤੋਂ ਵਾਪਿਸ ਆ ਰਹੇ ਟਰੈਕਟਰ ਉੱਤੇ ਸਵਾਰ 1 ਵਿਅਕਤੀ ਦੀ ਮੌਤ ਹੋ ਜਾਣ ਦਾ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ।
ਬਿਆਸ ਨੇੜੇ ਵਾਪਰਿਆ ਭਿਆਨਕ ਹਾਦਸਾ:- ਇਸ ਦੌਰਾਨ ਮ੍ਰਿਤਕ ਮੰਗਾ ਸਿੰਘ ਵਾਸੀ ਚੀਮਾ ਬਾਠ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਇਕ ਉਹਨਾਂ ਦਾ ਲੜਕਾ ਇੱਟਾਂ ਵਾਲੇ ਭੱਠੇ ਉੱਤੇ ਕੰਮ ਕਰਦਾ ਹੈ ਅਤੇ ਅੱਜ ਮੰਗਲਵਾਰ ਸਵੇਰੇ ਉਹ ਜਲੰਧਰ ਟਰੈਕਟਰ ਟਰਾਲੀ ਅਤੇ ਇੱਟਾਂ ਲਾਹ ਕੇ ਵਾਪਿਸ ਆ ਰਹੇ ਸਨ ਕਿ ਬਿਆਸ ਉਕਤ ਹਾਦਸਾ ਵਾਪਰ ਗਿਆ। ਜਿਸ ਦੌਰਾਨ ਉਹ ਟਰੈਕਟਰ ਦੇ ਮਗਰਾਟ ਉੱਤੇ ਬੈਠਾ ਸੀ ਅਤੇ ਅੱਗੇ ਡਿੱਗਣ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਉਹਨਾਂ ਦੱਸਿਆ ਮ੍ਰਿਤਕ ਵਿਅਕਤੀ ਦੀਆਂ 2 ਲੜਕੀਆਂ ਹਨ।
ਟਰੈਕਟਰ ਤੋਂ ਥੱਲੇ ਡਿੱਗਣ ਨਾਲ ਨੌਜਵਾਨ ਦੀ ਮੌਤ:- ਇਸ ਮੌਕੇ ਉੱਤੇ ਹਾਜ਼ਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੰਗਾ ਸਿੰਘ ਭੱਠੇ ਉੱਤੇ ਕੰਮ ਕਰਦਾ ਸੀ ਅਤੇ ਜਲੰਧਰ ਤੋਂ ਇੱਟਾਂ ਦਾ ਗੇੜਾ ਖਾਲੀ ਕਰਕੇ ਆ ਰਹੇ ਸੀ ਅਤੇ ਉਹ ਟਰੈਕਟਰ ਉੱਤੇ ਡਰਾਈਵਰ ਨਾਲ ਮਗਰਾਟ ਉੱਤੇ ਬੈਠਾ ਸੀ, ਜਿਸ ਤੋਂ ਬਾਅਦ ਬਿਆਸ ਪੁੱਜਣ ਦੌਰਾਨ ਪਿੱਛੇ ਤੋਂ ਵਾਹਨ ਟਕਰਾਉਣ ਕਰਨ ਟਰੈਕਟਰ ਤੋਂ ਥੱਲੇ ਡਿੱਗਦੇ ਹੀ ਉਸਦੀ ਦਰਦਨਾਕ ਮੌਤ ਹੋ ਗਈ ਹੈ।
'ਹਾਦਸੇ ਤੋਂ ਬਾਅਦ ਐਂਬੂਲੈਂਸ ਮੌਕੇ ਉੱਤੇ ਨਹੀਂ ਪੁੱਜੀ':- ਚਸ਼ਮਦੀਦ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਪਰਨ ਤੋਂ ਬਾਅਦ ਵੀ ਕਾਫੀ ਸਮੇਂ ਤੋਂ ਐਂਬੂਲੈਂਸ ਮੌਕੇ ਉੱਤੇ ਨਹੀਂ ਪੁੱਜੀ ਹੈ ਅਤੇ ਹੁਣ ਟਰਾਲੀ ਵਿੱਚ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਿਜਾ ਰਹੇ ਹਾਂ। ਉਹਨਾਂ ਕਿਹਾ ਕਿ ਹਾਦਸਾ ਵਾਪਰਨ ਉੱਤੇ ਵੀ ਐਂਬੂਲੈਂਸ ਮੌਕੇ ਉੱਤੇ ਨਹੀਂ ਪੁੱਜੀ ਅਤੇ ਪ੍ਰਸ਼ਾਸਨ ਬੇਪਰਵਾਹ ਹੈ, ਪੰਜਾਬ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ।
ਭਾਰੀ ਧੁੰਦ ਕਾਰਨ 4 ਵਾਹਨਾਂ ਦੀ ਟੱਕਰ:- ਇਸ ਦੌਰਾਨ ਥਾਣਾ ਬਿਆਸ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੰਗਲਵਾਰ ਭਾਰੀ ਧੁੰਦ ਕਾਰਨ 4 ਵਾਹਨਾਂ (fierce collision of 4 vehicles near the town Beas) ਦੀ ਟੱਕਰ ਹੋ ਗਈ ਹੈ। ਜਿਸ ਦਰਮਿਆਨ ਟਰੈਕਟਰ ਸਵਾਰ ਇਕ ਵਿਅਕਤੀ ਮੰਗਾ ਸਿੰਘ ਪੁੱਤਰ ਤਰਸੇਮ ਸਿੰਘ ਦੀ ਮੌਤ ਹੋ ਗਈ ਹੈ। ਜਿਸ ਦੀ ਮ੍ਰਿਤਕ ਦੇਹ ਹਸਪਤਾਲ ਪਹੁੰਚਾ ਦਿੱਤੀ ਹੈ। ਉਨਾਂ ਕਿਹਾ ਕਿ ਹਾਦਸੇ ਦਾ ਕਾਰਨ ਤੇਜ ਰਫ਼ਤਾਰ ਹੈ, ਐਂਬੂਲੈਂਸ ਮੌਕੇ ਉੱਤੇ ਨਾ ਪੁੱਜਣ ਦੇ ਸਵਾਲ ਉੱਤੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ਉੱਤੇ ਐਂਬੂਲੈਂਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜੋ ਫਿਲਹਾਲ ਨਹੀਂ ਪੁੱਜੀ ਹੈ।
ਇਹ ਵੀ ਪੜੋ:- ਠੰਡ ਤੇ ਸੰਘਣੀ ਧੁੰਦ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ