ਅੰਮ੍ਰਿਤਸਰ:ਹਲਕਾ ਬਾਬਾ ਬਕਾਲਾ ਸਾਹਿਬ ਅਧੀਂਨ ਪੈਂਦੇ ਪਿੰਡਾਂ ਵਿੱਚ ਅਪਰਾਧਿਕ ਵਾਰਦਾਤਾਂ ਚ ਦਿਨੋ ਦਿਨ ਹੋ ਰਹੇ ਵਾਧੇ ਕਾਰਣ ਲੋਕ ਖੌਫ ਦੇ ਸਾਏ ਹੇਠ ਜੀਅ ਰਹੇ ਹਨ। ਇਸੇ ਤਰ੍ਹਾਂ ਇੱਕ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਵਿੱਚੋਂ ਇੱਕ ਨੂੰ ਕਾਬੂ ਕਰਨ ਵਿੱਚ ਬਿਆਸ ਪੁਲਿਸ ਨੂੰ ਸਫਲਤਾ ਹਾਸਿਲ ਹੋਈ ਹੈ।
ਬਿਆਸ ਇੰਸਪੈਕਟਰ ਹਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਬੀਤੇ ਦਿਨ ਮੁਦਈ ਨਵਜੋਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਚੀਮਾਂ ਬਾਠ ਆਪਣੇ ਸਾਥੀਆਂ ਸਣੇ ਸੈਰ ਕਰ ਰਹੇ ਸਨ।
ਇਸ ਦੌਰਾਨ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਚਾਕੂ ਦਿਖਾ ਕੇ ਮੋਬਾਇਲ ਖੋਹ ਕੇ ਭੱਜਣ ਲੱਗੇ ਸਨ ਕਿ ਜਦ ਉਨਾਂ ਦਾ ਨਵਜੋਤ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਕਤ ਕਥਿਤ ਦੋਸ਼ੀਆਂ ਨੇ ਮੁਦਈ ਨੌਜਵਾਨ ਦੇ ਚਾਕੂ ਮਾਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਕਥਿਤ ਦੋਸ਼ੀ ਅਜੈ ਪੁੱਤਰ ਭੱਗੂ ਵਾਸੀ ਚੀਮਾ ਬਾਠ, ਅਮਰੀਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਠਿਆਲਾ ਅਤੇ ਸੰਨੀ ਵਾਸੀ ਬਾਬਾ ਬਕਾਲਾ ਸਾਹਿਬ ਨਾਮਜਦ ਹੋਏ ਹਨ।
ਜਿਸ ਵਿੱਚ ਕਥਿਤ ਦੋਸ਼ੀ ਅਮਰੀਕ ਸਿੰਘ ਨੂੰ ਚਾਕੂ, ਮੋਟਰਸਾਈਕਲ ਅਤੇ ਮੋਬਾਇਲ ਸਣੇ ਗ੍ਰਿਫਤਾਰ ਕਰ ਲਿਆ ਹੈ। ਦੂਜੇ ਦੋਵੇਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ ਜਾਰੀ ਹੈ।ਉਨ੍ਹਾਂ ਦੱਸਿਆ ਕਿ ਉਕਤ ਤਿੰਨੋਂ ਕਥਿਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:- ਕੈਪਟਨ ਕੈਬਨਿਟ ਚ ਫੇਰਬਦਲ, ਕਈ ਮੰਤਰੀਆਂ ਦੀ ਹੋਵੇਗੀ ਛੁੱਟੀ !