ਅੰਮ੍ਰਿਤਸਰ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਹੜਤਾਲ ਦਾ ਐਲਾਨ ਕਰਨ ਵਾਲੇ ਮੁਲਾਜ਼ਮਾਂ 'ਤੇ ਬੀਤੇ ਬੁੱਧਵਾਰ ਦੇਰ ਰਾਤ ESMA ਲਗਾ ਦਿੱਤਾ ਸੀ। ਧਾਰਾ ਲਗਾਏ ਜਾਣ ਤੋਂ ਬਾਅਦ ਕੋਈ ਵੀ ਮੁਲਾਜ਼ਮ ਹੜਤਾਲ ਉੱਤੇ ਨਹੀਂ ਜਾ ਸਕਦਾ ਪਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਅੰਮ੍ਰਿਤਸਰ ਵਿੱਚ ਨਵੇਂ ਭਰਤੀ ਪਟਵਾਰੀਆਂ ਨੇ ਪੁਰਾਣੇ ਪਟਵਾਰ ਯੂਨੀਅਨ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਕਰਕੇ ਕਲਮਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਹੈ।
ਦੁਖੀ ਹੋਏ ਨਵੇਂ ਪਟਵਾਰੀਆਂ ਨੇ ਛੱਡੀ ਨੌਕਰੀ: ਇਸ ਸੰਬਧੀ ਗੱਲਬਾਤ ਕਰਦਿਆਂ ਰੈਵੇਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 1090 ਨਵੇਂ ਪਟਵਾਰੀਆਂ ਦੀ ਭਰਤੀ ਕੀਤੀ ਸੀ ਅਤੇ ਇਹ ਪਟਵਾਰੀ ਤਿੰਨ ਲੱਖ ਉਮੀਦਵਾਰਾਂ ਵਿੱਚੋਂ ਚੁਣ ਕੇ ਆਏ ਸਨ। ਸੀਐੱਮ ਮਾਨ ਨੇ ਵਾਅਦਾ ਕੀਤਾ ਸੀ ਕਿ ਇਨ੍ਹਾਂ ਪਟਵਾਰੀਆਂ ਦੀ ਟ੍ਰੇਨਿੰਗ ਨੂੰ ਵੀ ਡਿਊਟੀ ਵਿੱਚ ਗਿਣਿਆ ਜਾਵੇਗਾ ਅਤੇ ਪਹਿਲੇ ਮਹੀਨੇ ਤੋਂ ਹੀ ਪਟਵਾਰੀਆਂ ਨੂੰ ਮਾਣ ਭੱਤਾ ਪੰਜ ਹਜ਼ਾਰ ਨਾ ਦੇਕੇ ਪੂਰੀ ਤਨਖਾਹ ਮਿਲੇਗੀ,ਪਰ ਸਰਕਾਰ ਦੀਆਂ ਇਹ ਗੱਲਾਂ ਕਾਗਜ਼ੀ ਸਾਬਿਤ ਹੋਈਆਂ ਅਤੇ ਅੱਜ ਪਟਵਾਰੀਆਂ ਨੂੰ ਮਨਰੇਗਾ ਕਾਮਿਆਂ ਤੋਂ ਵੀ ਘੱਟ ਦਿਹਾੜੀ ਉੱਤੇ ਕੰਮ ਕਰਨਾ ਪੈ ਰਿਹਾ ਹੈ। ਜਿਸ ਤੋਂ ਦੁਖੀ ਹੋਕੇ ਨਵੇਂ ਭਰਤੀ ਹੋਏ 1090 ਨਵੇਂ ਪਟਵਾਰੀਆਂ ਵਿੱਚੋਂ 700 ਨੌਕਰੀ ਛੱਡ ਜਾ ਚੁੱਕੇ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਸਰਕਾਰ ਹੜਤਾਲ ਕਰਨ ਦਾ ਵੀ ਹੱਕ ਖੋਹ ਰਹੀ ਹੈ।
- Road Accident In Barnala : ਵੱਡਾ ਸੜਕ ਹਾਦਸਾ, ਧਾਰਮਿਕ ਸਥਾਨ 'ਤੇ ਜਾ ਰਹੇ ਚਾਰ ਕਾਰ ਸਵਾਰਾਂ ਦੀ ਮੌਕੇ 'ਤੇ ਮੌਤ
- Dissolution Panchayats: ਇੱਕ ਪੱਤਰ ਨੇ ਪੰਜਾਬ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਵਿਰੋਧੀਆਂ ਨੇ ਚੁੱਕੇ ਸਵਾਲ
- Punjabi youth Death in America: ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਪਰਿਵਾਰ ਨੇ ਲਾਸ਼ ਵਤਨ ਵਾਪਿਸ ਲਿਆਉਣ ਦੀ ਲਾਈ ਗੁਹਾਰ
ਸਰਕਾਰ ਕਰ ਰਹੀ ਬਦਨਾਮ: ਅੰਮ੍ਰਿਤਸਰ ਰੈਵੇਨਿਊ ਪਟਵਾਰ ਯੂਨੀਅਨ (Amritsar Revenue Patwar Union) ਦੇ ਪ੍ਰਧਾਨ ਹਰਪਾਲ ਸਿੰਘ ਨੇ ਅੱਗੇ ਕਿਹਾ ਕਿ ਸੂਬੇ ਦੇ ਸੀਐੱਮ ਨੇ ਇਹ ਕਹਿ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਟਵਾਰੀ ਅਤੇ ਹੋਰ ਮੁਲਾਜ਼ਮ ਭ੍ਰਿਸ਼ਟਾਚਾਰ ਵਿੱਚ ਫਸੇ ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀ ਨੂੰ ਵਿਜੀਲੈਂਸ ਇਨਕੁਆਰੀ ਤੋ ਬਚਾਉਣ ਲਈ ਧਰਨੇ ਲਗਾਉਣ ਜਾ ਰਹੇ ਹਨ,ਜੋ ਕਿ ਸੀਐੱਮ ਮਾਨ ਦਾ ਬੇਬੁਨਿਆਦ ਇਲਜ਼ਾਮ ਹੈ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਕੋਲ ਇਸ ਇਲਜ਼ਾਮ ਸਬੰਧੀ ਜੇਕਰ ਕੋਈ ਤੱਥ ਨੇ ਤਾਂ ਸਭ ਦੇ ਸਾਹਮਣੇ ਆਕੇ ਜਨਤਕ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਭਰਤੀ ਪਟਵਾਰੀ ਹੋਣ, ਕਾਨੂੰਨਗੋ ਹੋਣ ਜਾਂ ਫਿਰ ਤਹਿਸੀਲਦਾਰ ਹੋਣ ਸਭ ਆਪਣੇ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਨ ਲਈ ਹੜਤਾਲ ਉੱਤੇ ਜਾਣਾ ਚਾਹੁੰਦਾ ਸਨ ਪਰ ਪੰਜਾਬ ਸਰਕਾਰ ਨੇ ESMA ਲਗਾ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਪਟਵਾਰ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਜੇਕਰ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਤਾਂ ਕਲਮਛੋੜ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ।