ਅੰਮ੍ਰਿਤਸਰ: ਪੇਟਾ ਇੰਡੀਆ ਵਲੰਟੀਅਰ ਵੱਲੋਂ 15 ਅਗਸਤ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਲੋਕ ਆਪਣਾ ਕੰਮ ਆਪ ਕਰ ਸਕਦੇ ਹਨ ਤੇ ਅਸੀ ਅਜਾਦੀ ਦਾ ਆਨੰਦ ਮਾਣ ਰਹੇ ਹਾਂ, ਇਸੇ ਤਰ੍ਹਾਂ ਪੰਛੀਆਂ ਨੂੰ ਵੀ ਆਜ਼ਾਦ ਰਹਿਣ ਦਾ ਅਧਿਕਾਰ ਹੈ। ਪੰਛੀਆਂ ਨੂੰ ਘਰ ਦੀ ਸੁੰਦਰਤਾ ਵਧਾਉਣ ਲਈ ਘਰ ਵਿੱਚ ਰੱਖੇ ਪਿੰਜਰੇ ਵਿੱਚ ਕੈਦ ਕਰ ਕੇ ਰੱਖਿਆ ਜਾਂਦਾ ਹੈ। ਉਹਨਾਂ ਨੂੰ ਉੱਡਣ ਦੀ ਵੀ ਅਜ਼ਾਦੀ ਨਹੀਂ ਦਿੱਤੀ ਜਾਂਦੀ।
ਲੋਕਾਂ ਨੂੰ ਸੰਸਥਾ ਕਰ ਰਹੀ ਜਾਗਰੂਕ: ਜਿਸ ਦੇ ਚੱਲਦੇ ਸਮਾਜ ਸੇਵੀ ਸੰਸਥਾ ਪੇਟਾ ਇੰਡੀਆ ਵਲੰਟੀਅਰ ਨਾਟਕੀ ਢੰਗ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਜਿਸ 'ਚ ਉਨ੍ਹਾਂ ਵਲੋਂ ਸੁਨੇਹਾ ਦਿੱਤਾ ਜਾ ਰਿਹਾ ਕਿ ਪੰਛੀਆਂ ਨੂੰ ਵੀ ਆਜ਼ਾਦੀ ਮਾਨਣ ਦਾ ਪੂਰਾ ਹੱਕ ਹੈ ਅਤੇ ਲੋਕ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇਹ ਪ੍ਰਣ ਕਰਨ ਕਿ ਉਹ ਘਰਾਂ 'ਚ ਪੰਛੀਆਂ ਨੂੰ ਕੈਦ ਕਰਕੇ ਨਹੀਂ ਰੱਖਣਗੇ।
ਪੰਛੀਆਂ ਨੂੰ ਕੈਦ ਕਰਨ ਦੀ ਥਾਂ ਉਡਣ ਦਿਓ: ਇਸ ਸਬੰਧੀ ਸਮਾਜ ਸੇਵੀ ਸੰਸਥਾ ਦੀ ਲੜਕੀ ਜੋ ਪਿੰਜਰੇ 'ਚ ਬੰਦ ਪੰਛੀ ਬਣ ਕੇ ਲੋਕਾਂ ਨੂੰ ਸੁਨੇਹਾ ਦੇ ਰਹੀ ਹੈ, ਜਿਸ 'ਚ ਉਸ ਦਾ ਕਹਿਣਾ ਕਿ ਉਹ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਜਿਸ ਤਰਾਂ ਆਮ ਵਿਅਕਤੀ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਹੈ, ਠੀਕ ਉਸ ਤਰਾਂ ਪੰਛੀਆਂ ਨੂੰ ਵੀ ਆਜ਼ਾਦ ਫਿਜ਼ਾ 'ਚ ਉਡਣ ਦੀ ਆਜ਼ਾਦੀ ਦੇਣੀ ਚਾਹੀਦੀ ਹੈ। ਉਸ ਦਾ ਕਹਿਣਾ ਕਿ ਲੋਕ ਪੰਛੀਆਂ ਨੂੰ ਘਰ ਦੀ ਸਜਾਵਟ ਬਣਾ ਕੇ ਪਿੰਜਰੇ 'ਚ ਬੰਦ ਕਰਕੇ ਰੱਖ ਲੈਂਦੇ ਨੇ, ਜੋ ਸਰਾਸਰ ਗਲਤ ਹੈ।
- Raghav Chadha Bollywood Connection: ਰਾਘਵ ਚੱਢਾ ਦਾ ਬਾਲੀਵੁੱਡ ਕਨੈਕਸ਼ਨ, ਪਰਨੀਤੀ ਚੋਪੜਾ ਨਾਲ ਕਿਵੇਂ ਹੋਇਆ ਪਿਆਰ, ਪੜ੍ਹੋ ਪੂਰੀ ਕਹਾਣੀ...
- Reaction On Raghav Suspension: ਰਾਘਵ ਚੱਢਾ ਦੇ ਸਸਪੈਂਡ ਹੋਣ ਤੋਂ ਬਾਅਦ ਭਖੀ ਸਿਆਸਤ, ਆਪ ਆਗੂ ਨੇ ਪੀਐਮ ਮੋਦੀ 'ਤੇ ਸਾਧਿਆ ਨਿਸ਼ਾਨਾ
- Raghav Chadha Political Career: ਜਾਣੋ, ਕੌਣ ਨੇ ਸੰਸਦ ਮੈਂਬਰ ਰਾਘਵ ਚੱਢਾ, ਵਿਵਾਦ ਤੋਂ ਲੈ ਕੇ ਸਿਆਸੀ ਕਰੀਅਰ ਬਾਰੇ ਸਭ ਕੁੱਝ
ਇਨਸਾਨ ਆਜ਼ਾਦ ਹੋਇਆ ਪਰ ਪੰਛੀ ਨਹੀਂ: ਇਸ ਦੇ ਨਾਲ ਹੀ ਸਮਾਜ ਸੇਵੀਆਂ ਦਾ ਕਹਿਣਾ ਕਿ ਇਨਸਾਨ ਨੂੰ ਆਜ਼ਾਦੀ ਤਾਂ ਕਦੋਂ ਦੀ ਮਿਲ ਚੁੱਕੀ ਹੈ ਪਰ ਪੰਛੀਆਂ ਨੂੰ ਆਜ਼ਾਦੀ ਅੱਜ ਤੱਕ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਨਸਾਨਾਂ ਦੀ ਤਰਾਂ ਪੰਛੀਆਂ ਨੂੰ ਵੀ ਆਜ਼ਾਦੀ ਦੀ ਲੋੜ ਹੈ। ਕਈ ਲੋਕ ਤਾਂ ਪੰਛੀਆਂ ਦੇ ਪੱਰ ਤੱਕ ਕੱਟ ਦਿੰਦੇ ਨੇ ਤਾਂ ਜੋ ਉਹ ਉਡ ਨਾ ਸਕਣ ਜਾਂ ਜ਼ਿਆਦਾ ਦੂਰ ਤੱਕ ਨਾ ਉੱਡ ਸਕਣ।
ਸਰਕਾਰ ਦੇ ਕਾਨੂੰਨ ਅਨੁਸਾਰ ਗਲਤ: ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਬਣਾਇਆ ਕਾਨੂੰਨ ਵੀ ਕਹਿੰਦਾ ਕਿ ਪੰਛੀਆਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਪੰਛੀਆਂ ਨੂੰ ਕੈਦ 'ਚ ਰੱਖਣਾ ਗਲਤ ਹੈ ਪਰ ਲੋਕ ਅੱਜ ਵੀ ਪੰਛੀਆਂ ਨੂੰ ਘਰਾਂ 'ਚ ਪਾਲ ਰਹੇ ਹਨ। ਜਿਸ ਦੇ ਚੱਲਦੇ ਉਹ ਲੋਕਾਂ ਨੂੰ ਜਾਗਰੂਕ ਕਰਦਿਆਂ ਸੁਨੇਹਾ ਦੇਣਾ ਚਾਹੁੰਦੇ ਹਨ।