ਅੰਮ੍ਰਿਤਸਰ : ਹਰ ਵਿਅਕਤੀ ਜਿਥੇ ਆਪਣੇ ਘਰਾਂ ਵਿੱਚ ਬੱਚਿਆਂ ਦੀ ਕਿਲਕਾਰੀ ਸੁਣਨ ਨੂੰ ਤਰਸਦੇ ਹਨ ਅਤੇ ਜਿਨ੍ਹਾਂ ਘਰ ਉਚ ਔਲਾਦ ਨਹੀਂ ਹੁੰਦੀ, ਉਹ ਔਲਾਦ ਲਈ ਰੱਬ ਅੱਗੇ ਹਰ ਵੇਲ੍ਹੇ ਅਰਦਾਸ ਕਰਦੇ ਹਨ। ਉਥੇ ਹੀ, ਦੂਜੇ ਪਾਸੇ ਰੱਬ ਕਈਆਂ ਨੂੰ ਬਿਨਾਂ ਮੰਗਿਆਂ ਔਲਾਦ ਦੀ ਦਾਤ ਦਿੰਦਾ ਹੈ ਅਤੇ ਉਨ੍ਹਾਂ ਨੂੰ ਔਲਾਦ ਦੀ ਕਦਰ ਨਹੀਂ ਹੁੰਦੀ।
ਲਿਫਾਫੇ ਵਿਚ ਮਿਲੇ ਬੱਚੇ ਦੇ ਟੁਕੜੇ : ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਹਰੀਪੁਰ ਇਲਾਕੇ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਨਵਜੰਮੇ ਬੱਚੇ ਦੇ ਟੁਕੜੇ ਕਰ ਕੇ ਨਾਲੇ ਵਿੱਚ ਸੁੱਟਿਆ ਗਿਆ ਹੈ। ਅੰਮ੍ਰਿਤਸਰ ਹਰੀਪੁਰਾ ਨਜ਼ਦੀਕ ਰੇਲਵੇ ਕਾਲੋਨੀ ਜਿੱਥੇ ਜ਼ਿਆਦਾਤਰ ਸੁਨਸਾਨ ਹੀ ਰਹਿੰਦਾ ਹੈ, ਉਸ ਜਗ੍ਹਾ ਦੇ ਉਤੇ ਨਵਜੰਮੇ ਬੱਚੇ ਦੇ ਟੁਕੜੇ ਕਰ ਕੇ ਉਸ ਨੂੰ ਲਿਫਾਫੇ ਵਿਚ ਪਾ ਕੇ ਨਾਲੇ ਵਿਚ ਸੁੱਟ ਦਿੱਤਾ ਗਿਆ ਅਤੇ ਇਸ ਸਬੰਧੀ ਉਥੇ ਮੌਜੂਦ ਚਸ਼ਮਦੀਦ ਲੜਕੀ ਨੇ ਦੱਸਿਆ ਕਿ ਮੈਂ ਆਪਣੀ ਘਰ ਦੀ ਬਾਲਕੋਨੀ ਦੇ ਵਿੱਚੋਂ ਦੇਖਿਆ ਕਿ ਦੋ ਔਰਤਾਂ ਅਤੇ ਇਕ ਆਦਮੀ ਜਿਨ੍ਹਾਂ ਨੇ ਆਪਣਾ ਚਿਹਰਾ ਪੂਰੀ ਤਰ੍ਹਾਂ ਢਕਿਆ ਹੋਇਆ ਸੀ, ਉਹ ਜਲਦਬਾਜ਼ੀ ਵਿਚ ਇਕ ਲਿਫ਼ਾਫ਼ਾ ਸੀਵਰੇਜ ਦੇ ਨਾਲੇ ਵਿਚ ਸੁੱਟ ਕੇ ਭੱਜਣ ਲੱਗੇ।
ਪ੍ਰਤੱਖਦਰਸ਼ੀ ਦਾ ਬਿਆਨ : ਉਕਤ ਲੜਕੀ ਦਾ ਕਹਿਣਾ ਸੀ ਕਿ ਉਸ ਵੱਲੋਂ ਇਨ੍ਹਾਂ ਤਿੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਹੀਂ ਰੁਕੇ ਤੇ ਫਿਰ ਲੜਕੀ ਨੇ ਜਦੋਂ ਨਾਲੇ ਵਿੱਚ ਜਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਛੋਟੇ ਬੱਚੇ ਨੂੰ ਲਿਫਾਫੇ ਵਿੱਚ ਪਾ ਕੇ ਸੁੱਟਿਆ ਗਿਆ ਹੈ ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਛੋਟੇ ਬੱਚੇ ਦੇ ਟੋਟੇ ਕਰ ਕੇ ਉਸਨੂੰ ਲਿਫਾਫੇ ਵਿਚ ਪਾ ਕੇ ਕੋਈ ਅਣਪਛਾਤੇ ਵਿਅਕਤੀ ਸੁੱਟ ਗਏ ਹਨ। ਉਨ੍ਹਾਂ ਕਿਹਾ ਕਿ ਬੱਚੇ ਦੀ ਲਾਸ਼ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਮਿਲਦਾ ਹੈ ਅਤੇ ਨਜ਼ਦੀਕ ਦੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਵਿਅਕਤੀ ਕੌਣ ਸਨ, ਜਿਨ੍ਹਾਂ ਵੱਲੋਂ ਇਹ ਘਿਨਾਉਣੀ ਹਰਕਤ ਕੀਤੀ ਗਈ ਹੈ।