ETV Bharat / state

ਕੰਮ ਦੀ ਤਲਾਸ਼ 'ਚ ਗਿਆ ਮੁੜ ਘਰ ਨਹੀਂ ਪਰਤਿਆ 2 ਧੀਆਂ ਦਾ ਪਿਓ

author img

By

Published : Oct 7, 2022, 7:39 PM IST

ਅੰਮ੍ਰਿਤਸਰ ਦੇ ਛੇਹਰਟਾ ਇਲਾਕਾ ਖੰਡ ਦੇ ਰਹਿਣ ਵਾਲੇ ਚਮਨਲਾਲ ਕੋਰੋਨਾ ਮਾਹਾਵਾਰੀ ਦੇ ਦੌਰਾਨ ਆਪਣੇ ਕੰਮ ਤੋਂ ਹੱਥ ਧੋ ਬੈਠੇ ਤੇ ਵਿਹਲੇ ਹੋ ਗਏ ਤੇ ਘਰ ਬੈਠ ਕੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਏ। ਜਿਸ ਦੇ ਚੱਲਦੇ ਇਹ 5 ਅਕਤੂਬਰ ਦੁਸਹਿਰੇ ਵਾਲੇ ਦਿਨ ਘਰੋਂ ਕੰਮ ਲੱਭਣ ਦੀ ਤਲਾਸ਼ ਵਿੱਚ ਗਏ ਅਤੇ ਮੁੜ ਘਰ ਵਾਪਿਸ ਨਹੀਂ ਪਰਤੇ।Chamanlal is missing from Amritsar.

The father of two daughters left home in Amritsar in search of work but never returned home

ਅੰਮ੍ਰਿਤਸਰ: ਅੰਮ੍ਰਿਤਸਰ ਕੋਰੋਨਾ ਮਾਹਾਵਾਰੀ ਦੇ ਦੌਰਾਨ ਕਈ ਘਰ ਤਬਾਹ ਹੋ ਗਏ ਤੇ ਕਈਆਂ ਸੁਹਾਗਣਾਂ ਦੇ ਸੁਹਾਗ ਉੱਜੜ ਗਏ ਕਈ ਬੱਚਿਆਂ ਦੇ ਸਿਰ ਤੋਂ ਮਾਂ ਪਿਉ ਦਾ ਸਾਇਆ ਉੱਠ ਗਿਆ। ਇਸੇ ਤਹਿਤ ਹੀ ਇੱਕ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਖੰਡ ਵਾਲੇ ਦੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਰਹਿਣ ਵਾਲੇ ਚਮਨਲਾਲ ਕੋਰੋਨਾ ਮਾਹਾਵਾਰੀ ਦੇ ਦੌਰਾਨ ਆਪਣੇ ਕੰਮ ਤੋਂ ਹੱਥ ਧੋ ਬੈਠੇ ਤੇ ਵਿਹਲੇ ਹੋ ਗਏ ਤੇ ਘਰ ਬੈਠ ਕੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਏ। ਜਿਸ ਦੇ ਚੱਲਦੇ ਇਹ 5 ਅਕਤੂਬਰ ਦੁਸਹਿਰੇ ਵਾਲੇ ਦਿਨ ਘਰੋਂ ਕੰਮ ਲੱਭਣ ਦੀ ਤਲਾਸ਼ ਵਿੱਚ ਗਏ ਅਤੇ ਮੁੜ ਘਰ ਵਾਪਿਸ ਨਹੀਂ ਪਰਤੇ। Chamanlal is missing from Amritsar.

ਜਿਸ ਕਾਰਨ ਚਮਨ ਲਾਲ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਘਰ ਵਿਚ ਕਮਾਉਣ ਵਾਲੇ ਇਕੱਲੇ ਚਮਨ ਲਾਲ ਹੀ ਸਨ ਤੇ ਉਨ੍ਹਾਂ ਦੀਆਂ 2 ਧੀਆਂ ਹਨ ਤੇ ਇੱਕ ਪਤਨੀ ਹੈ। ਚਮਨ ਲਾਲ ਦੀ ਉਮਰ 60 ਸਾਲ ਦੇ ਕਰੀਬ ਹੈ ਚਮਨ ਲਾਲ ਦਾ ਪੀੜਤ ਪਰਿਵਾਰ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਵੀ ਗਿਆ ਪਰ ਉੱਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।

ਜਿਸ ਦੇ ਚੱਲਦੇ ਇਹ ਪੀੜਤ ਪਰਿਵਾਰ ਸੜਕਾਂ 'ਤੇ ਉਤਰ ਆਇਆ ਤੇ ਚੌਂਕਾਂ ਚੌਰਾਹਿਆਂ ਗਲੀ ਮੁਹੱਲਿਆਂ ਦੇ ਬਾਹਰ ਉਨ੍ਹਾਂ ਵੱਲੋਂ ਆਪਣੇ ਪਿਤਾ ਚਮਨ ਲਾਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ। ਉੱਥੇ ਹੀ ਚਮਨ ਲਾਲ ਦੇ ਪਰਿਵਾਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਵਾਰੀ ਦੇ ਦੌਰਾਨ ਉਨ੍ਹਾਂ ਦਾ ਕੰਮ ਉਨ੍ਹਾਂ ਦੇ ਹੱਥੋਂ ਚਲਾ ਗਿਆ ਤੇ ਉਹ ਕੰਮ ਦੀ ਤਲਾਸ਼ ਨੂੰ ਲੈ ਕੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਏ।

ਉਨ੍ਹਾਂ ਕਿਹਾ ਕਿ ਚਮਨਲਾਲ 2 ਸਾਲ ਘਰ ਹੀ ਬੈਠੇ ਰਹੇ ਤੇ 5 ਤਰੀਕ ਦੁਸਹਿਰੇ ਵਾਲੇ ਦਿਨ ਉਹ ਘਰੋਂ ਸਾਈਕਲ ਲੈ ਕੇ ਕੰਮ ਦੀ ਤਲਾਸ਼ ਵਿੱਚ ਨਿਕਲ ਗਏ ਤੇ ਉਸ ਤੋਂ ਬਾਅਦ ਅੱਜ ਤੱਕ ਘਰ ਵਾਪਿਸ ਨਹੀਂ ਪਰਤੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਨੂੰ ਵੀ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਨੂੰ ਲੈ ਕੇ ਪੀੜਤ ਪਰਿਵਾਰ ਬਹੁਤ ਚਿੰਤਾ ਦੇ ਵਿੱਚ ਹੈ ਅਤੇ ਉਨ੍ਹਾਂ ਨੇ ਰੋ-ਰੋ ਕੇ ਮੀਡੀਆ ਨੂੰ ਆਪਣਾ ਦੁੱਖੜਾ ਸੁਣਾਇਆ।

ਉਨ੍ਹਾਂ ਕਿਹਾ ਕਿ ਕਈ ਲੋਕਾਂ ਨੇ ਸਾਨੂੰ ਕਿਹਾ ਕਿ ਉਹ ਬਾਬੇ ਬੁੱਢੇ ਸਭ ਦੇ ਮੇਲੇ ਤੇ ਵੇਖੇ ਗਏ ਹਨ, ਅਸੀਂ ਉੱਥੇ ਵੀ 2 ਦਿਨ ਤੋਂ ਉਨ੍ਹਾਂ ਦੀ ਭਾਲ ਕਰ ਰਹੇ ਹਾਂ ਪਰ ਉਹ ਸਾਨੂੰ ਉੱਥੇ ਵੀ ਕਿਤੇ ਨਜ਼ਰ ਨਹੀਂ ਆਏ। ਅਸੀਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਸਾਡੇ ਪਿਤਾ ਜੀ ਜਿੱਥੇ ਵੀ ਨਜ਼ਰ ਆਉਣ ਤੇ ਸਾਨੂੰ ਇਹ ਪੋਸਟਰਾਂ ਤੇ ਲਿਖੇ ਨੰਬਰ ਤੇ ਸੰਪਰਕ ਕਰਨ ਅਸੀਂ ਉਹਨਾਂ ਦੇ ਅਤੀ ਧੰਨਵਾਦੀ ਹੋਵਾਂਗੇ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਖਿਲਾਫ ਕੇਂਦਰ ਦੀ ਕਾਰਵਾਈ: ਭਾਰਤ 'ਚ ਟਵਿੱਟਰ ਅਕਾਊਂਟ ਕੀਤਾ ਬੈਨ, ਰਾਜਾ ਵੜਿੰਗ ਨੇ ਵੀ...

ETV Bharat Logo

Copyright © 2024 Ushodaya Enterprises Pvt. Ltd., All Rights Reserved.