ਅੰਮ੍ਰਿਤਸਰ : ਦੁਸ਼ਹਿਰੇ ਦਾ ਤਿਹਾਰ ਜਿੱਥੇ ਪੂਰੇ ਦੇਸ਼ ਦੇ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਅਤੇ ਅੱਜ ਦੇ ਦਿਨ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ ਫੂਕ ਕੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ। ਇਸ ਦੌਰਾਨ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਦੁਸ਼ਹਿਰੇ ਦੇ ਤਿਉਹਾਰ ਮੌਕੇ ਰਾਵਣ ਦਾ ਪੁਤਲਾ ਫੂਕਿਆ ਜਾ ਰਿਹਾ ਸੀ ਪਰ ਜਦੋਂ ਰਾਵਣ ਨੂੰ ਅਗਨ ਭੇਂਟ ਕੀਤੀ ਜਾਣ ਲੱਗੀ ਤਾਂ ਰਾਵਣ ਦਾ ਪੁਤਲਾ ਪਹਿਲਾਂ ਹੀ ਹੇਠਾਂ ਡਿੱਗ ਗਿਆ ਅਤੇ ਬਾਅਦ ਵਿੱਚ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਗਈ। ਜੰਡਿਆਲਾ ਗੁਰੂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਉੱਤੇ ਹਾਲਾਤ ਉੱਤੇ ਕਾਬੂ ਪਾਇਆ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ।
ਦੁਸ਼ਹਿਰਾ ਕਮੇਟੀ ਉੱਤੇ ਉੱਠੇ ਸਵਾਲ : ਜ਼ਿਕਰਯੋਗ ਹੈ ਕਿ ਜੰਡਿਆਲਾ ਗੁਰੂ ਵਿੱਚ ਪਿਛਲੇ ਕੁਝ ਸਾਲਾਂ ਤੋਂ ਦੁਸ਼ਹਿਰਾ ਨਹੀਂ ਲਗਾਇਆ ਗਿਆ ਸੀ ਪਰ ਇਸ ਵਾਰ ਕਾਫੀ ਸਾਲਾਂ ਬਾਅਦ ਜੰਡਿਆਲਾ ਗੁਰੂ ਵਿਖੇ ਦੁਸ਼ਹਿਰੇ ਦੇ ਮੌਕੇ ਰਾਵਣ ਦਹਨ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਵੀ ਰਾਵਣ ਦਹਨ ਤੋਂ ਪਹਿਲਾਂ ਹੀ ਜਦੋਂ ਰਾਵਣ ਨੂੰ ਅਗਨ ਭੇਂਟ ਕੀਤੀ ਜਾਣ ਲੱਗੀ ਤਾਂ ਰਾਵਣ ਦਾ ਪੁਤਲਾ ਹੇਠਾਂ ਡਿੱਗ ਗਿਆ ਅਤੇ ਹਫੜਾ ਦਫੜੀ ਮਚ ਗਈ। ਦੁਸ਼ਹਿਰਾ ਕਮੇਟੀ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
- Dussehra Festival: ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ, ਲੋਕਾਂ ਨੇ ਧੂਮ ਧਾਮ ਨਾਲ ਮਨਾਇਆ ਤਿਉਹਾਰ, ਪ੍ਰਧਾਨ ਮੰਤਰੀ ਮੋਦੀ ਨੇ ਵੀ ਦਿੱਤੀ ਵਧਾਈ
- Effigy oF Prime Minister blown up : ਬਿਆਸ 'ਚ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ
- Armanjot of Sultanpur Lodhi Won Medal : ਸੁਲਤਾਨਪੁਰ ਲੋਧੀ ਦੇ ਅਰਮਾਨਜੋਤ ਨੇ ਪਾਵਰ ਲਿਫਟਿੰਗ ਵਿੱਚ ਸੂਬਾ ਪੱਧਰੀ ਮੁਕਾਬਲਿਆਂ 'ਚ ਹਾਸਿਲ ਕੀਤਾ ਦੂਜਾ ਸਥਾਨ
ਬੀਤੇ ਸਾਲ ਵੀ ਦੁਸ਼ਹਿਰੇ ਦੇ ਮੌਕੇ ਦੇ ਉੱਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਨੂੰ ਲੈ ਕੇ ਕਾਫੀ ਲੋਕ ਚਿੰਤਿਤ ਨਜ਼ਰ ਆ ਰਹੇ ਸਨ ਪਰ ਜੰਡਿਆਲਾ ਗੁਰੂ ਵਿੱਚ ਵਾਪਰੇ ਹਾਦਸੇ ਕਾਰਨ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਹੈ।