ਅੰਮ੍ਰਿਤਸਰ: ਕਹਿੰਦੇ ਹਨ ਕਿ ਕਿਸੇ ਵੀ ਮਰੀਜ਼ 'ਤੇ ਜਦੋਂ ਕੋਈ ਦਵਾ ਕੰਮ ਨਹੀ ਕਰਦੀ ਉਦੋਂ ਉਸ ਪਰਮ ਪਿਤਾ ਵਾਹਿਗੁਰੂ ਅੱਗੇ ਸੱਚੇ ਮਨ ਨਾਲ ਕੀਤੀ ਦੁਆਰਾ ਕੀਤੀ ਗਈ ਸੇਵਾ ਜਾਂ ਭਗਤੀ ਹੀ ਕੰਮ ਕਰ ਜਾਦੀ ਹੈ। ਅਜਿਹਾ ਹੀ ਹੋਇਆ ਲੁਧਿਆਣਾ (Ludhiana) ਦੀ 15 ਸਾਲ ਦੀ ਕਾਵੇਰੀ ਨਾਲ ਜੋ ਕਿ ਪਿਛਲੇ 8 ਸਾਲ ਤੋਂ ਬੌਨ ਕੈਸਰ (Bon Kaiser) ਨਾਲ ਪੀੜਤ ਸੀ।
ਜਿਸ ਤੇ 18 ਲੱਖ ਲਗਾਉਣ ਤੋਂ ਬਾਅਦ ਵੀ ਉਸ ਨੂੰ ਅਰਾਮ ਨਹੀ ਮਿਲ ਰਿਹਾ ਸੀ। ਜਿਸਦੇ ਚੱਲਦੇ ਪਰਿਵਾਰ ਦੀ ਆਸ ਹੀ ਖ਼ਤਮ ਹੋ ਗਈ ਸੀ। ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਬਲਵਿੰਦਰ ਗਰੇਵਾਲ ਨੇ ਗੁਰੂ ਘਰ ਜਾਣ ਦੀ ਸਿੱਖ ਦਿੱਤੀ। ਜਿਸ ਤੋਂ ਬਾਅਦ ਉਸਦਾ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਤਾਂ ਗੁਰੂ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਅਤੇ ਦੁਖ ਭੰਜਨੀ ਬੇਰੀ (The grief-stricken berry) ਵਿੱਚ ਇਸ਼ਨਾਨ ਕਰਵਾਇਆ।
ਜੋਂ ਬੱਚੀ ਇਨ੍ਹੇ ਸਮੇਂ ਤੋਂ ਚੱਲ ਫਿਰ ਨਹੀਂ ਸਕਦੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋ ਕੇ ਅਤੇ ਦੁੱਖ ਭੰਜਨੀ ਬੇਰੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਇਸ ਬੱਚੀ ਨੂੰ ਨਵਾਂ ਜੀਵਨ ਮਿਲਿਆ ਜੋ ਹੁਣ ਉਹ ਚਲਣ-ਫਿਰਣ ਵਿੱਚ ਸਮਰੱਥ ਹੈ।
ਜਿਸ ਨਾਲ ਪਰਿਵਾਰ ਵਿੱਚ ਬਹੁਤ ਖ਼ੁਸੀ ਪਾਈ ਗਈ ਅਤੇ ਗੱਲਬਾਤ ਕਰਨ ਤੇ ਕਾਵੇਰੀ ਦੀ ਮਾਤਾ ਬਬੀਤਾ ਨੇ ਦੱਸਿਆ ਕਿ ਸਾਡੀ ਬੇਟੀ ਨੂੰ ਗੁਰੂ ਘਰੋਂ ਜੀਵਨ ਦੀ ਨਵੀ ਦਿਸ਼ਾ ਮਿਲੀ ਹੈ। ਜਿਸਦੇ ਚਲਦੇ ਅੱਜ ਅਸੀ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਾਂ। ਸਾਨੂੰ ਲੁਧਿਆਣਾ (Ludhiana) ਦੇ ਹੀ ਇੱਕ ਗੁਰਸਿੱਖ ਬਲਵਿੰਦਰ ਗਰੇਵਾਲ ਨੇ ਗੁਰੂ ਘਰ ਦਾ ਰਾਹ ਦਿਖਾਇਆ ਸੀ। ਜਿਸਦੇ ਚਲਦੇ ਅਸੀਂ ਗੁਰੂ ਘਰੋਂ ਨਵਾਂ ਜੀਵਨ ਲੈ ਕੇ ਜਾ ਰਹੇ ਹਾਂ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਸੇਵਾ ਨਿਭਾਉਣ ਵਾਲੇ ਪਾਠੀ ਸਿੰਘ ਗੁਰਮੁੱਖ ਸਿੰਘ ਅਮੀਸ਼ਾ ਅਤੇ ਬਲਵਿੰਦਰ ਗਰੇਵਾਲ ਨੇ ਦੱਸਿਆ ਕਿ ਗੁਰੂ ਘਰ ਤੋਂ ਵੱਡਾ ਕੋਈ ਦਰ ਨਹੀ ਅਤੇ ਵਾਹਿਗੁਰੂ ਦੀ ਰਹਿਮਤ ਤੋਂ ਵੱਡਾ ਕੋਈ ਡਾਕਟਰ ਨਹੀ। ਜਿਸਦੇ ਚੱਲਦੇ ਅੱਜ ਇਸ ਰਹਿਮਤ ਸਦਕਾ ਇਸ ਬੇਟੀ ਕਾਵੇਰੀ ਨੂੰ ਨਵਾਂ ਜੀਵਨ ਦਾਨ ਮਿਲਿਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਨੂੰ ਮਿਲਣਾ ਚਾਹੀਦਾ ਹੈ ਪਵਿੱਤਰ ਸ਼ਹਿਰ ਦਾ ਦਰਜਾ: ਭਾਈ ਰਣਜੀਤ ਸਿੰਘ