ETV Bharat / state

ਅੰਮ੍ਰਿਤਸਰ 'ਚ ਅੱਜ ਤੋਂ ਦੋ ਦਿਨ ਲਈ ਭਾਜਪਾ ਦੀ ਸੂਬਾ ਕਾਰਜਕਰਨੀ ਮੀਟਿੰਗ ਸ਼ੁਰੂ - BJP Preparations for Election 2024

ਅੰਮ੍ਰਿਤਸਰ ਵਿਖੇ ਅੱਜ ਤੋਂ ਦੋ ਦਿਨ ਦੀ ਭਾਜਪਾ ਦੀ ਸੂਬੇ ਦੀ ਕਾਰਜਕਰਨੀ ਮੀਟਿੰਗ ਹੋ ਰਹੀ ਹੈ। ਮੀਟਿੰਗ ਦੀ ਅਗਵਾਈ ਸੂਬੇ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਨੈਸ਼ਨਲ ਅਤੇ ਸੂਬੇ ਦੀ ਸਮੂਹ ਭਾਜਪਾ ਲੀਡਰਸ਼ਿਪ ਹਿੱਸਾ ਲੈ ਰਹੀਂ ਹੈ।

State Executive meeting of BJP
State Executive meeting of BJP
author img

By

Published : Jan 22, 2023, 9:08 AM IST

Updated : Jan 22, 2023, 9:27 AM IST

ਅੰਮ੍ਰਿਤਸਰ 'ਚ ਅੱਜ ਤੋਂ ਦੋ ਦਿਨ ਲਈ ਭਾਜਪਾ ਦੀ ਸੂਬਾ ਕਾਰਜਕਰਨੀ ਮੀਟਿੰਗ

ਅੰਮ੍ਰਿਤਸਰ: ਭਾਜਪਾ ਦੇ ਦਫ਼ਤਰ ਖੰਨਾ ਸਮਾਰਕ ਵਿੱਚ ਭਾਜਪਾ ਦੇ ਪ੍ਰਦੇਸ਼ ਮਹਾਂ ਸਕੱਤਰ ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਅਤੇ ਹੋਰ ਭਾਜਪਾ ਦੇ ਵਰਕਰ ਮੌਜੂਦ ਰਹੇ। ਇਸ ਮੌਕੇ ਗੱਲਬਾਤ ਕਰਦੇ ਹੋਏ ਭਾਜਪਾ ਦੇ ਪ੍ਰਦੇਸ਼ ਮਹਾ ਸਕੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਯਾਨੀ ਐਤਵਾਰ ਤੋਂ ਦੋ ਦਿਨ ਦੀ 22 ਅਤੇ 23 ਜਨਵਰੀ ਨੂੰ ਸੂਬੇ ਦੀ ਇਹ ਮੀਟਿੰਗ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਜਿਹੜੀ ਇਹ ਸੂਬੇ ਦੀ ਕਾਰਜਕਰਨੀ ਮੀਟਿੰਗ ਹੋਣ ਜਾ ਰਹੀ ਹੈ l

22 ਤੇ 23 ਜਨਵਰੀ ਦੀ ਮੀਟਿੰਗ: ਭਾਜਪਾ ਦੇ ਪ੍ਰਦੇਸ਼ ਮਹਾਂ ਸਕੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਇਹ ਕਾਰਜਕਾਰਨੀ ਮੀਟਿੰਗ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜਕਰਨੀ ਵਿੱਚ ਜੋ ਹੁਣ ਤੱਕ ਭਾਜਪਾ ਵੱਲੋਂ ਕੰਮ ਕੀਤਾ ਗਏ ਹਨ, ਉਸ ਦੀ ਸਮੀਖਿਆਂ ਹੋਵੇਗੀ। ਉਨ੍ਹਾਂ ਕਿਹਾ ਇਸ ਮੀਟਿੰਗ ਵਿੱਚ ਨੈਸ਼ਨਲ ਪੱਧਰ ਤੇ ਸੂਬੇ ਦੇ ਭਾਜਪਾ ਆਗੂ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ਇਸ ਕਾਰਜ਼ਕਰਨੀ ਵਿੱਚ ਪਹੁੰਚ ਰਹੇ ਹਨ।

ਪੰਜਾਬ ਦੀ ਸਥਿਤੀ ਬਿਹਾਰ ਤੋਂ ਵੀ ਮਾੜੀ : ਬਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚੋਂ ਇੰਡਸਟਰੀ ਪਹਿਲਾਂ ਹੀ ਬਾਹਰ ਜਾ ਚੁੱਕੀ ਹੈ। ਸੂਬੇ ਵਿਚੋਂ ਵਪਾਰ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਵਿੱਚ ਬਣੇ ਹਨ, ਬਹੁਤ ਚਿੰਤਾਜਨਕ ਹਨ। ਸਿੰਘ ਨੇ ਕਿਹਾ ਕਿ ਨੌਜਵਾਨ ਆਪਣੇ ਸੂਬੇ ਨੂੰ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਇੰਡਸਟਰੀ ਨਹੀਂ ਰਹੇਗੀ, ਤਾਂ ਰੁਜ਼ਗਾਰ ਨੌਜਵਾਨਾਂ ਨੂੰ ਕਿਥੋਂ ਮਿਲੇਗਾ। ਉਨ੍ਹਾਂ ਕਿਹਾ ਕਿ ਸਭ ਦੇ ਸੂਬੇ ਦੀ ਸਥਿਤੀ ਬਿਹਾਰ ਤੋਂ ਵੀ ਮਾੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਪੰਜਾਬੀ ਭਲੀ ਭਾਂਤੀ ਜਾਣਦੇ ਹਨ ਕਿ ਭਗਵੰਤ ਮਾਨ ਨੇ ਕਿਹੜੇ ਲੋਕਾਂ ਨੂੰ ਨੌਕਰੀ ਦਿੱਤੀ ਹੈ।

ਲੋਕਾਂ 'ਚ ਭਾਜਪਾ ਵਿੱਚ ਸ਼ਾਮਲ ਹੋਣ ਲਈ ਹੋੜ ਲੱਗੀ: ਭਾਜਪਾ ਦੇ ਪ੍ਰਦੇਸ਼ ਮਹਾਂ ਸਕੱਤਰ ਬਿਕਰਮਜੀਤ ਸਿੰਘ ਪੰਜਾਬ ਦੇ ਲੋਕ ਆਪ ਸਰਕਾਰ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਸੰਗਰੂਰ ਨੂੰ ਆਪਣੀ ਰਾਜਧਾਨੀ ਕਹਿੰਦੇ ਸਨ, ਪਰ ਚਾਰ ਮਹੀਨਿਆਂ ਵਿਚ ਲੋਕਾਂ ਨੇ ਉਨ੍ਹਾਂ ਨੂੰ ਆਈਨਾ ਦਿਖਾ ਦਿੱਤਾ। ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਦੋ ਦਿਨ ਦੀ ਕਾਰਜਕਾਰਨੀ ਮੀਟਿੰਗ ਵਿੱਚ ਕਈ ਲੋਕ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਹਿੱਸਾ ਲੈ ਕੇ ਬਹੁਤ ਵੱਡਾ ਸਹਿਯੋਗ ਮਿਲੇਗਾ। ਉਨ੍ਹਾਂ ਕਿਹਾ ਲੋਕ ਅੱਕ ਚੁੱਕੇ ਹਨ, ਆਪ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਇਸ ਕਰਕੇ ਲੋਕ ਭਾਜਪਾ ਦੇ ਨਾਲ਼ ਜੁੜ ਰਹੇ ਹਨ।

ਇਸ ਮੌਕੇ ਜ਼ਿਲਾ ਪ੍ਰਧਾਨ ਪਰਮਿੰਦਰ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਾਰਜਕਾਰਨੀ ਦੀ ਮੀਟਿੰਗ ਪਹਿਲੀ ਵਾਰ ਅੰਮਿਤਸਰ ਵਿੱਚ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਹੋੜ ਲੱਗੀ ਪਈ ਹੈ। ਉਨ੍ਹਾਂ ਕਿਹਾ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਫਾਇਦਾ ਭਾਜਪਾ ਨੂੰ ਮਿਲੇਗਾ।

ਇਹ ਵੀ ਪੜ੍ਹੋ: ਲੜਕੀ ਵੱਲੋਂ ਅੰਮ੍ਰਿਤਸਰ ਦੇ ਟ੍ਰਿਲਿਅਮ ਮਾਲ ਦੀ ਛੱਤ 'ਤੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਜਾਣੋ ਵਜ੍ਹਾਂ

Last Updated : Jan 22, 2023, 9:27 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.