ETV Bharat / state

ਅਸਤੀਫ਼ੇ ਤੋਂ ਬਾਅਦ ਐਕਸ਼ਨ ਮੋਡ 'ਚ ਸਿੱਧੂ, ਦੂਸਰੇ ਦਿਨ ਵੀ ਕੌਂਸਲਰਾਂ ਨਾਲ ਕੀਤੀ ਮੀਟਿੰਗ - ਕਾਂਗਰਸ

ਬੁੱਧਵਾਰ ਨੂੰ ਇੱਕ ਵਾਰ ਫ਼ਿਰ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ 'ਚ ਕੌਂਸਲਰਾਂ ਨਾਲ ਮੀਟਿੰਗ ਕੀਤੀ। ਸਿੱਧੂ ਦੀ ਇਹ ਮੀਟਿੰਗ ਅਗਲੇ ਦੋ ਦਿਨ ਵੀ ਜਾਰੀ ਰਹੇਗੀ। ਇਸ ਤੋਂ ਬਾਅਦ ਸਿੱਧੂ ਹਲਕੇ ਦੇ ਲੋਕਾਂ ਨਾਲ ਮਿਲਣਗੇ।

ਫ਼ੋਟੋ
author img

By

Published : Jul 24, 2019, 4:30 PM IST

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ 'ਚ ਦੂਜੇ ਦਿਨ ਵੀ ਕੌਂਸਲਰਾਂ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨਾਲ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਰਿਹਾਇਸ਼ 'ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ।

ਵੀਡੀਓ

ਅਸਤੀਫ਼ੇ ਤੋਂ ਬਾਅਦ ਨਵਜੋਤ ਸਿੱਧੂ ਨੇ ਹਲਕੇ ਦੇ ਕੌਂਸਲਰਾਂ ਨਾਲ ਕੀਤੀ ਮੀਟਿੰਗ

ਇਸ ਮੌਕੇ 'ਤੇ ਕੌਂਸਲਰਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਆਪਣੇ-ਆਪਣੇ ਵਾਰਡਾਂ 'ਚ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਕੌਂਸਲਰਾਂ ਦੀ ਸਮੱਸਿਆਵਾਂ ਨੂੰ ਵੀ ਸੁਣਿਆ। ਸਿੱਧੂ ਨੇ ਮੀਟਿੰਗ ਵਿੱਚ ਕੌਂਸਲਰਾਂ ਨੂੰ ਘੱਗਰ ਦਰਿਆ ਦੇ ਹੜ੍ਹ ਪੀੜਤਾਂ ਲਈ ਫ਼ੰਡ ਇਕੱਠਾ ਕਰਨ ਦੀ ਵੀ ਅਪੀਲ ਕੀਤੀ।

ਸਿੱਧੂ ਦੀ ਇਹ ਮੀਟਿੰਗ ਅਗਲੇ 2 ਦਿਨ ਵੀ ਜਾਰੀ ਰਹੇਗੀ ਜਿਸ ਤੋਂ ਬਾਅਦ ਉਹ ਖ਼ੁਦ ਹਲਕੇ 'ਚ ਲੋਕਾਂ ਦੀ ਮੁਸ਼ਕਲਾਂ ਸੁਣਨਗੇ। ਬੁੱਧਵਾਰ ਨੂੰ ਹੋਈ ਮੀਟਿੰਗ 'ਚ ਵੀ ਸਿੱਧੂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।

Intro:ਅਮ੍ਰਿਤਸਰ

ਬਲਜਿੰਦਰ ਬੋਬੀ

ਮੰਤਰੀ ਮੰਡਲ ਵਿਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਐਕਟਿਵ ਰਾਜਨੀਤੀ ਵਿੱਚ ਸਕਰੀਏ ਹੋ ਗਏ ਹਨ। ਸਿੱਧੂ ਅੱਜ ਦੂਜੇ ਦਿਨ ਵੀ ਆਪਣੇ ਸਮਰਥਕਾਂ ਤੇ ਕੌਂਸਲੋਰਾ ਨਾਲ ਆਪਣੀ ਰਿਹਾਇਸ਼ ਤੇ ਮੀਟਿੰਗਾ ਕਰਦੇ ਰਹੇ। ਸਿੱਧੂ ਨੇ ਆਪਣੇ ਸਾਰੇ ਹੀ ਸਮਰਥਕਾਂ ਨੂੰ ਘੱਗਰ ਦਰਿਆ ਦੇ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਨ ਦੀ ਵੀ ਅਪੀਲ ਕੀਤੀ ।

Body:ਇਸ ਤੋਂ ਇਲਾਵਾ ਸਿੱਧੂ ਮੀਟਿੰਗਾਂ ਦਾ ਇਹ ਦੌਰ ਅੰਗਲੇ 2 ਦਿਨ ਹੋਰ ਜਾਰੀ ਰੱਖਣਗੇਂ ਤੇ ਬਾਅਦ ਵਿੱਚ ਹਲਕੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇਂ।

Bite.... ਸੌਰਵ ਮਿੱਠੂ ਮੈਦਾਨ ਕੌਂਸਲਰ

Bite ...ਜਗਦੀਸ਼ ਸਿੰਘ ਕੌਂਸਲਰ
Conclusion:ਪਿਛਲੇ ਡੇਢ ਮਹੀਨੇ ਤੋਂ ਸਿੱਧੂ ਲਗਾਤਾਰ ਮੀਡਿਆ ਤੋਂ ਦੂਰੀ ਬਣਾਈ ਹੋਈ ਹੈ ।
ETV Bharat Logo

Copyright © 2024 Ushodaya Enterprises Pvt. Ltd., All Rights Reserved.