ਅੰਮ੍ਰਿਤਸਰ: ਪੁਲਿਸ ਨੇ ਮਤਰੇਏ ਪਿਓ ਖਿਲਾਫ਼ ਕੇਸ ਦਰਜ ਕੀਤਾ ਹੈ।ਇਹ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵੱਲੋਂ ਆਪਣੀ ਮਤਰੇਈ ਧੀ ਨਾਲ ਅਸ਼ਲੀਲ (Porn) ਹਰਕਤਾਂ ਕਰਦਾ ਸੀ।ਪੀੜਤ ਲੜਕੀ ਦੇ ਪਿਓ ਦੀ 16 ਸਾਲ ਪਹਿਲਾਂ ਮੌਤ (Death)ਹੋ ਗਈ ਸੀ ਅਤੇ ਉਸਦੀ ਮਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਅਤੇ ਹੁਣ ਉਸਦਾ ਪਿਓ ਕਾਫੀ ਸਮੇਂ ਤੋਂ ਧੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ।ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਨੇ ਦੁਬਾਰਾ ਵਿਆਹ ਕਰਵਾਇਆ ਸੀ।ਮਤਰੇਈ ਪਿਓ ਵੱਲੋਂ ਆਪਣੀ ਧੀ ਨਾਲ ਅਸ਼ਲੀਲ ਹਰਕਤਾਂ ਕੀਤੇ ਜਾਣ ਬਾਰੇ ਲਿਖਤੀ ਸ਼ਿਕਾਇਤ ਮਿਲੀ ਸੀ ਜਿਸ ਦੇ ਆਧਾਰਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਪੁਲਿਸ ਪਾਰਟੀ ਵੱਲੋਂ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਮੈਂ ਪਰਿਵਾਰ ਦੇ ਸਹਾਰੇ ਲਈ ਦੂਜਾ ਵਿਆਹ ਕਰਵਾਇਆ ਸੀ ਪਰ ਦਾ ਕੀ ਮਿਲਣਾ ਸੀ ਇਹ ਮੇਰੀ ਧੀ ਨਾਲ ਅਸ਼ਲੀਲ ਹਰਕਤਾ ਕਰਦਾ ਸੀ।ਪੀੜਤ ਲੜਕੀ ਦੀ ਮਾਂ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜੋ:ਗੋਲਡਨ ਹਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਪਹੁੰਚੇ ਅੰਮ੍ਰਿਤਸਰ