ETV Bharat / state

warning ahead of G-20 summit: ਜੀ-20 ਸੰਮੇਲਨ ਤੋਂ ਪਹਿਲਾਂ SFJ ਮੁਖੀ ਗੁਰਪਤਵੰਤ ਪੰਨੂੰ ਦੀ ਚਿਤਾਵਨੀ, ਕਿਹਾ-ਸੰਮੇਲਨ ਤੋਂ ਪਹਿਲਾਂ ਨਿਸ਼ਾਨੇ ਉੱਤੇ ਅੰਮ੍ਰਿਤਸਰ ਦੇ ਕਈ ਇਲਾਕੇ - ਅੰਮ੍ਰਿਤਸਰ ਵਿੱਚ ਜੀ 20 ਸੰਮੇਲਨ

ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ ਖਾਲਿਸਤਾਨ ਪੱਖੀ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਐੱਸਐੱਫਜੇ ਮੁਖੀ ਗੁਰਪਤਵੰਤ ਪੰਨੂੰ ਨੇ ਕਿਹਾ ਕਿ ਉਹ ਅੰਮ੍ਰਿਤਰ ਵਿੱਚ ਖਾਲਿਸਤਾਨੀ ਸਮਰਥਕ ਪਹੁੰਚ ਚੁੱਕੇ ਨੇ ਅਤੇ ਉਹ 15-16 ਮਾਰਚ ਨੂੰ ਅੰਮ੍ਰਿਤਸਰ ਵਿੱਚ ਐਕਸ਼ਨ ਕਰਨਗੇ।

SFJ chief Gurpatwant Pannus warning ahead of G-20 summit in Amritsar
warning ahead of G-20 summit: ਜੀ-20 ਸੰਮੇਲਨ ਤੋਂ ਪਹਿਲਾਂ SFJ ਮੁਖੀ ਗੁਰਪਤਵੰਤ ਪੰਨੂੰ ਦੀ ਚਿਤਾਵਨੀ, ਕਿਹਾ-ਸੰਮੇਲਨ ਤੋਂ ਪਹਿਲਾਂ ਨਿਸ਼ਾਨੇ ਉੱਤੇ ਅੰਮ੍ਰਿਤਸਰ ਦੇ ਕਈ ਇਲਾਕੇ
author img

By

Published : Mar 7, 2023, 2:33 PM IST

warning ahead of G-20 summit: ਜੀ-20 ਸੰਮੇਲਨ ਤੋਂ ਪਹਿਲਾਂ SFJ ਮੁਖੀ ਗੁਰਪਤਵੰਤ ਪੰਨੂੰ ਦੀ ਚਿਤਾਵਨੀ, ਕਿਹਾ-ਸੰਮੇਲਨ ਤੋਂ ਪਹਿਲਾਂ ਨਿਸ਼ਾਨੇ ਉੱਤੇ ਅੰਮ੍ਰਿਤਸਰ ਦੇ ਕਈ ਇਲਾਕੇ

ਅੰਮ੍ਰਿਤਸਰ: ਜੀ-20 ਸੰਮੇਲਨ ਦੀਆਂ ਖ਼ਬਰਾਂ ਨੂੰ ਲੈਕੇ ਗੁਰੂ ਨਗਰੀ ਅੰਮ੍ਰਿਤਸਰ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਹੁਣ ਜੀ-20 ਸੰਮੇਲਨ ਤੋਂ ਪਹਿਲਾਂ ਵੱਖਵਾਦੀ ਪੰਜਾਬ ਸੁਤੰਤਰਤਾ ਰਾਇਸ਼ੁਮਾਰੀ ਮੁਹਿੰਮ ਨੂੰ ਤੇਜ਼ ਕਰਦੇ ਹੋਏ, “ਸਿੱਖਸ ਫਾਰ ਜਸਟਿਸ” (SFJ) ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ‘ਤੇ ਖਾਲਿਸਤਾਨ ਦੇ ਝੰਡੇ ਦੀ ਕੱਚੀ ਫੁਟੇਜ ਜਾਰੀ ਕੀਤੀ ਹੈ। ਇਸ ਵਿੱਚ ਗੁਰਪਤਵੰਤ ਪੰਨੂ ਨੇ ਪੰਜਾਬ ਨੂੰ ਦਹਿਲਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪੁਲਿਸ ਨੇ ਖਾਲਿਤਾਨੀ ਝੰਡੇ ਬਰਾਮਦ ਕਰਕੇ ਜ਼ਬਤ ਕੀਤੇ ਹਨ। ਇਸ ਪੂਰੇ ਘਟਨਾ ਕ੍ਰਮ ਵਿੱਚ ਗੁਰਪਤਵੰਤ ਪੰਨੂੰ ਨੇ ਭਾਰਤ ਵਿਰੋਧੀ ਨਾਅਰੇ ਲਗਾਉਂਦਿਆਂ ਲਿਖਿਆ ਕਿ “G20 – ਵੈਲਕਮ ਟੂ ਖਾਲਿਸਤਾਨ”, “ਪੰਜਾਬ ਭਾਰਤ ਨਹੀਂ ਹੈ” ਅਤੇ “SFJ ਰੈਫਰੈਂਡਮ ਜ਼ਿੰਦਾਬਾਦ” ਆਦਿ ਦੇ ਨਾਅਰੇ ਲਿਖੇ ਨੇ।

ਦਹਿਲਾਉਣ ਦੀ ਚਿਤਾਵਨੀ: ਫੁਟੇਜ ਜਾਰੀ ਕਰਦੇ ਹੋਏ, SFJ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ "ਖਾਲਿਸਤਾਨ ਸਮਰਥਕ ਸਿੱਖ ਅੰਮ੍ਰਿਤਸਰ ਪਹੁੰਚ ਗਏ ਹਨ ਅਤੇ 15-16 ਮਾਰਚ ਨੂੰ ਅੰਮ੍ਰਿਤਸਰ ਸੈਂਟਰਲ ਰੇਲਵੇ ਸਟੇਸ਼ਨ ਅਤੇ ਵੇਰਕਾ ਜੰਕਸ਼ਨ ਨੂੰ ਖਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਉਜਾਗਰ ਕਰਨ ਲਈ ਨਿਸ਼ਾਨਾ ਬਣਾਇਆ ਜਾਵੇਗਾ"। ਦੱਸ ਦਈਏ ਅੰਮ੍ਰਿਤਸਰ ਨੂੰ ਧਮਕੀਆਂ ਦੇਣ ਪਿੱਛੇ ਗੁਰਪਤਵੰਤ ਪੰਨੂੰ ਦੀ ਸਾਜ਼ਿਸ਼ ਜੀ-20 ਸੰਮੇਲਨ ਨੂੰ ਪ੍ਰਭਾਵਿਤ ਕਰਨ ਦੀ ਹੈ ਤਾਂ ਜੋ ਪੰਜਾਬ ਦਾ ਅਕਸ ਬਦਨਾਮ ਕਰਕੇ ਇਸ ਸੰਮੇਲਨ ਨੂੰ ਰੱਦ ਕਰਵਾਇਆ ਜਾ ਸਕੇ। ਦੂਜੇ ਪਾਸੇ ਇਸ ਸੰਮੇਲਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਅੰਮ੍ਰਿਤਸਰ ਦਾ ਦੌਰਾ ਕਰਦਿਆਂ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਇਸ ਮੌਕੇ ਸੀਐੱਮ ਮਾਨ ਨੇ ਸਾਰੇ ਅਧਿਕਾਰੀਆਂ ਨੂੰ ਸੰਮੇਲਨ ਦੌਰਾਨ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆ ਸੀ।

ਦੱਸ ਦਈਏ ਕਿ ਬੀਤੇ ਦਿਨੀਂ G-20 ਸਮੇਲਨ ਰੱਦ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਸੀ ਅਤੇ ਜਿਸ ਤੋਂ ਬਾਅਦ ਭਾਜਪਾ ਵੱਲੋਂ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਗਿਆ ਸੀ। ਇਸ ਤੋਂ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ G-20 ਸਮੇਲਨ ਰੱਦ ਨਹੀਂ ਹੋਇਆ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਪਹੁੰਚ ਕੇ G-20 ਸੰਮੇਲਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਸੰਮੇਲਨ ਨਾਲ ਸਬੰਧਿਤ ਹਰ ਇੱਕ ਅਧਿਕਾਰੀ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਉੱਤੇ ਗੁਰੂ ਗਨਰੀ ਅੰਮ੍ਰਿਤਸਰ ਦਾ ਸੁੰਦਰੀਕਰਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab Budget Session: ਕਾਂਗਰਸ ਨੇ ਸਦਨ ਚੋਂ ਕੀਤਾ ਵਾਕਆਊਟ, ਸਦਨ ਦੀ ਕਾਰਵਾਈ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.