ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਸਨੌਰ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ (Second marriage with Gurpreet Kaur) ਕਰਵਾਇਆ ਸੀ। ਪਰ ਅਗਸਤ ਵਿੱਚ ਹੀ ਦੋਵਾਂ ਵਿਚਾਲੇ ਝਗੜਾ (Quarrel between the two) ਸ਼ੁਰੂ ਹੋ ਗਿਆ। ਪਹਿਲਾਂ ਗੁਰਪ੍ਰੀਤ ਕੌਰ ਅਤੇ ਫਿਰ ਵਿਧਾਇਕ ਹਰਮੀਤ ਸਿੰਘ ਨੇ ਇੱਕ ਦੂਜੇ ਖ਼ਿਲਾਫ਼ ਸ਼ਿਕਾਇਤਾਂ (Complaints against each other) ਦਰਜ ਕਰਵਾਈਆਂ।
ਹੁਣ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਪਹੁੰਚ ਗਈ ਹੈ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੀਏ ਨੂੰ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਧਾਇਕ ਪਠਾਨਮਾਜਰਾ ਆਪਣੀ ਪਤਨੀ ਉੱਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾ ਚੁੱਕੇ ਹਨ।
ਵਿਧਾਇਕ ਪਠਾਨਮਾਜਰਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਹੀ ਉਨ੍ਹਾਂ ਨੂੰ ਬਲੈਕਮੇਲ (To blackmail) ਕਰਨ ਲਈ ਅੰਦਰ ਦੀਆਂ ਨਿੱਜੀ ਵੀਡੀਓ ਅਤੇ ਤਸਵੀਰਾਂ (Personal videos and pictures) ਜਨਤਕ ਕੀਤੀਆਂ ਸੀ ਅਤੇ ਇਸ ਨੂੰ ਲੈਕੇ ਪਠਾਨਮਾਜਰਾ ਨੇ ਪਤਨੀ ਵਿਰੁੱਧ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ: ਬਲਵੰਤ ਰਾਜੋਆਣਾ ਦੀ ਰਿਹਾਈ ਉੱਤੇ ਸੁਣਵਾਈ, ਇਸ ਦਿਨ ਆਵੇਗਾ ਫੈਸਲਾ