ETV Bharat / state

Sargun Mehta in Golden Temple: ਅਦਾਕਾਰਾ ਸਰਗੁਣ ਮਹਿਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ - Qismat

ਪੰਜਾਬੀ ਫਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਆਪਣੇ ਪਤੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਵੱਲੋ ਨਤਮਸਤਕ ਹੁੰਦੇ ਹੋਏ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।

Sargun Mehta in Golden Temple, Sargun Mehta, Ravi Dubey
Sargun Mehta in Golden Temple
author img

By

Published : Feb 12, 2023, 7:21 AM IST

Updated : Feb 12, 2023, 7:53 AM IST

ਅਦਾਕਾਰਾ ਸਰਗੁਣ ਮਹਿਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਅੰਮ੍ਰਿਤਸਰ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਆਪਣੇ ਪਤੀ ਤੇ ਟੀਵੀ ਅਦਾਕਾਰ ਰਵੀ ਦੁਬੇ ਨਾਲ ਬੀਤੇ ਦਿਨ ਸ਼ਨੀਵਾਰ ਨੂੰ ਗੁਰੂ ਨਗਰੀ ਵਿੱਚ ਪਹੁੰਚੇ। ਦੋਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਗੁਣ ਮਹਿਤਾ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਿਰ ਸਾਹਿਬ ਪਹੁੰਚੇ ਹਨ।

ਵਾਹਿਗੁਰੂ ਦਾ ਸ਼ੁਕਰਾਨਾ ਕੀਤਾ : ਸਰਗੁਣ ਮਹਿਤਾ ਨੇ ਕਿਹਾ ਸਾਡੇ ਉਪਰ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ। ਇਸ ਲਈ ਅਸੀ ਵਾਹਿਗੁਰੂ ਦਾ ਧੰਨਵਾਦ ਕਰਨ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ।

ਪੰਜਾਬੀ ਫਿਲਮ ਇੰਡਸਟਰੀ ਦਾ ਭਵਿੱਖ ਚੜ੍ਹਦੀ ਕਲਾ 'ਚ : ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਗੁਣ ਮਹਿਤਾ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਦਾ ਆਉਣ ਵਾਲਾ ਭਵਿੱਖ ਚੜ੍ਹਦੀ ਕਲਾ ਵਿੱਚ ਰਹੇਗਾ। ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡਾ ਬਹੁਤ ਪਿਆਰ ਮਿਲਿਆ ਹੈ ਤੇ ਏਸੇ ਤਰ੍ਹਾਂ ਤੁਹਾਡਾ ਪਿਆਰ ਮਿਲਦਾ ਰਹੇ। ਇੰਨਾ ਪਿਆਰ ਦੇਣ ਲਈ ਸ਼ੁਕਰੀਆ ਅਦਾ ਕਰਦੇ ਹਾਂ।

ਆਪਣੇ ਆਉਣ ਵਾਲੇ ਨਵੇਂ ਪ੍ਰਾਜੈਕਟਾਂ ਜਾਂ ਫਿਲਮਾਂ ਬਾਰੇ ਪੱਤਰਕਾਰ ਦੇ ਸਵਾਲ ਉੱਤੇ ਸਰਗੁਣ ਮਹਿਤਾ ਨੇ ਕਿਹਾ ਕਿ ਇਹ ਚਰਚਾ ਇੱਥੇ ਕਰਨ ਯੋਗ ਨਹੀਂ ਹੈ। ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਉਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਨਗੇ।

ਟਾਪ ਏਸ਼ੀਅਨ ਕਲਾਕਾਰਾਂ ਦੀ ਸੂਚੀ 'ਚ ਨਾਂਅ ਸ਼ਾਮਲ : ਗੂਗਲ ਨੇ ਟਾਪ ਏਸ਼ੀਅਨ ਕਲਾਕਾਰਾਂ ਦੀ ਜਾਰੀ ਸੂਚੀ ਵਿੱਚ ਸਰਗੁਣ ਮਹਿਤਾ ਨੇ 22ਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ, ਅਦਾਕਾਰਾ ਏਸ਼ੀਅਨ ਚਾਰਟ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਪੰਜਾਬੀ ਮਹਿਲਾ ਅਦਾਕਾਰਾ ਬਣੀ ਹੈ।

ਵਿਆਹ ਤੇ ਕਰੀਅਰ : ਦੱਸ ਦਈਏ ਕਿ ਟੀਵੀ ਕਲਾਕਾਰ ਤੇ ਹੋਸਟ ਰਵੀ ਦੁਬੇ ਨੇ ਦਸੰਬਰ 2012 ਵਿੱਚ 'ਨੱਚ ਬਲੀਏ 5' ਦੇ ਸੈੱਟ ਉੱਤੇ ਇੱਕ ਫਿਲਮੀ ਸਟਾਈਲ ਵਿੱਚ ਪ੍ਰਪੋਜ਼ ਕਰਨ ਦੀ ਯੋਜਨਾ ਬਣਾ ਕੇ ਸਰਗੁਣ ਨੂੰ ਹੈਰਾਨ ਕਰ ਦਿੱਤਾ ਸੀ। ਰਵੀ ਨੇ ਆਪਣੇ ਬੇਹਦ ਹੀ ਪ੍ਰਭਾਵੀ ਤਰੀਕੇ ਨਾਲ ਸਰਗੁਣ ਨੂੰ ਸਾਲੀਟੇਅਰ ਰਿੰਗ ਪਹਿਨਾਉਂਦੇ ਹੋਏ ਪ੍ਰਪੋਜ਼ ਕੀਤਾ ਅਤੇ 7 ਦਸੰਬਰ, 2013 ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ। ਸਰਗੁਣ ਮਹਿਲਤਾ ਨੇ ਹੁਣ ਤੱਕ ਕਈ ਹਿੱਟ ਪੰਜਾਬੀ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਫਿਲਮ 'ਕਿਸਮਤ', 'ਸੌਂਕਣ-ਸੌਂਕਣੇ', 'ਕਾਲਾ ਸ਼ਾਹ ਕਾਲਾ' ਅਤੇ 'ਸੁਰਖੀ ਬਿੰਦੀ' ਵਰਗੀਆਂ ਕਈ ਹੋਰ ਫਿਲਮਾਂ ਸ਼ਾਮਲ ਹਨ।

ਇਹ ਵੀ ਪੜ੍ਹੋ: Chamkila movie: ਸ਼ੂਟਿੰਗ ਲਈ ਪੰਜਾਬ ਪੁੱਜੀ ਫਿਲਮ ‘ਚਮਕੀਲਾ’ ਦੀ ਟੀਮ, ਜਾਣੋ ਕਿੱਥੇ ਹੋ ਰਹੀ ਹੈ ਫਿਲਮ ਦੀ ਸ਼ੂਟਿੰਗ

Last Updated : Feb 12, 2023, 7:53 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.