ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਂਤੀ ਦੇ ਅਧੀਨ ਪੈਂਦੇ ਥਾਣਾ ਜੰਡਿਆਲਾ ਦੀ ਪੁਲਿਸ ਚੌਂਕੀ ਬੰਡਾਲਾ ਦੇ ਖੇਤਰ ਵਿੱਚ ਲੁਟੇਰੇ ਫੋਟੋਗ੍ਰਾਫਰ ਦੀ ਕਾਰ ਖੋਹ ਕੇ ਲੈ ਗਏ। ਕਾਰ ਦੇ ਵਿੱਚ ਫੋਟੋਗ੍ਰਾਫਰ ਦਾ ਹੋਰ ਕੀਮਤੀ ਸਮਾਨ ਵੀ ਪਿਆ ਸੀ ਜੋ ਕਾਰ ਦੇ ਨਾਲ ਹੀ ਚਲਿਆ ਗਿਆ।
ਕਿਵੇਂ ਵਾਪਰੀ ਘਟਨਾ: ਦੁਕਾਨਦਾਰ ਪ੍ਰੀਤ ਫੋਟੋਗ੍ਰਾਫਰ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬੰਡਾਲਾ ਦੇ ਵਿੱਚ ਫ਼ੋਟੋਗ੍ਰਾਫਰ ਦਾ ਕੰਮ ਕਰਦਾ ਹੈ। ਬੀਤੇ ਦਿਨ ਉਹ ਵਿਆਹ ਪ੍ਰੋਗਰਾਮ ਤੋਂ ਆਪਣੀ ਦੁਕਾਨ ਉਤੇ ਵਾਪਸ ਆ ਰਿਹਾ ਸੀ। ਜਦੋਂ ਉਹ ਦੁਕਾਰਨ ਉਤੇ ਪਹੁੰਚਿਆਂ ਤਾਂ 5 ਤੋਂ 7 ਚੋਰਾਂ ਕਾਰ ਆਏ। ਚੋਰ ਦੁਕਾਨਦਾਰ ਤੋਂ ਕਾਰ ਦੀ ਚਾਬੀ ਮੰਗਣ ਲੱਗੇ। ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਚੋਰਾਂ ਨੂੰ ਚਾਬੀ ਦੇਣ ਤੋਂ ਮਨ੍ਹਾ ਕਰ ਦਿੱਤਾ। ਪਰ ਬਾਅਦ ਵਿੱਚ ਉਨ੍ਹਾਂ ਵੱਲੋਂ ਪਿਸਤੌਲ ਦਿਖਾਉਣ ਤੇ ਉਸਨੇ ਆਪਣੀ ਕਾਰ ਦੀ ਚਾਬੀ ਉਕਤ ਲੁਟੇਰਿਆਂ ਨੂੰ ਦੇ ਦਿੱਤੀ। ਦੁਕਾਨਦਾਰ ਨੇ ਦੱਸਿਆ ਕਿ ਕਾਰ ਵਿਚ ਉਸਦਾ ਕੈਮਰਾ ਅਤੇ ਹੋਰ ਸਮਾਨ ਸੀ। ਦੁਕਾਨਦਾਰ ਨੇ ਦੱਸਿਆ ਕਿ ਲੁਟੇਰੇ ਦੁਕਾਨ ਵਿੱਚ ਪਈ 1000 ਦੀ ਨਕਦੀ ਵੀ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਪੁਲਿਸ ਵੱਲੋਂ ਜਾਂਚ ਜਾਰੀ: ਘਟਨਾ ਦੀ ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਅਧੀਨ ਪੈਂਦੀ ਪੁਲਿਸ ਚੌਂਕੀ ਬੰਡਾਲਾ ਦੇ ਇੰਚਾਰਜ ਨੇ ਦੱਸਿਆ ਕਿ ਪ੍ਰੀਤ ਫੋਟੋਗ੍ਰਾਫਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਂ ਕਿਹਾ ਕਿ ਦੁਕਾਨ ਨਜਦੀਕ ਲੱਗੇ ਸੀਸੀਟੀਵੀ (cctv) ਫੁਟੇਜ ਨੂੰ ਵੀ ਪੁਲਿਸ ਵੱਲੋਂ ਕਬਜ਼ੇ ਵਿਚ ਲਿਆ ਗਿਆ ਹੈ ਅਤੇ ਉੱਚ ਅਧਿਕਾਰੀਆਂ ਵੱਲੋਂ ਇਸਦੀ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :- ਪੰਜਾਬ ਸਰਕਾਰ ਵੱਲੋਂ 2023 ਦੀਆਂ ਸਰਕਾਰੀ ਛੁੱਟੀਆਂ ਦਾ ਐਲਾਨ