ETV Bharat / state

ਲੁਟੇਰਿਆਂ ਨੇ ਦੋ ਸਕੇ ਭਰਾਵਾਂ 'ਤੇ ਚਲਾਈਆਂ ਗੋਲੀਆਂ, ਇੱਕ ਦੀ ਮੌਤ 1 ਜ਼ਖਮੀ - Talwandi Dogar village news

ਅੰਮ੍ਰਿਤਸਰ ਦੇ ਪਿੰਡ ਤਲਵੰਡੀ ਡੋਗਰ (Talwandi Dogar village of Amritsar) ਵਿਚ ਲੁਟੇਰਿਆਂ ਨੇ ਦੋ ਸਕੇ ਭਰਾਵਾਂ 'ਤੇ ਗੋਲੀਆਂ (robbers shot at the two brothers in Amritsar) ਚਲਾਈਆਂ। ਜਿਸ ਵਿੱਚ ਇਕ ਦੀ ਮੌਤ ਹੋ ਗਈ ਹੈ ਅਤੇ ਇਕ ਜ਼ਖਮੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

robbers shot at the two brothers in Amritsa

author img

By

Published : Dec 28, 2022, 11:04 PM IST

ਲੁਟੇਰਿਆਂ ਨੇ ਦੋ ਸਕੇ ਭਰਾਵਾਂ 'ਤੇ ਚਲਾਈਆਂ ਗੋਲੀਆਂ

ਅੰਮ੍ਰਿਤਸਰ: ਪਿੰਡ ਤਲਵੰਡੀ ਡੋਗਰ ਵਿਚ ਦੋ ਭਰਾਵਾਂ ਉਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ (robbers shot at the two brothers in Amritsar) ਗਈਆਂ। ਜਿਨ੍ਹਾਂ ਵਿੱਚੋ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਦੀ ਲੱਤ ਉਤੇ ਗੋਲੀ ਵੱਜਣ ਨਾਲ ਜ਼ਖਮੀ ਹੋ ਗਿਆ।

ਦੋ ਭਰਾਵਾਂ ਦੇ ਮਾਰੀਆਂ ਗੋਲੀਆ: ਪਿੰਡ ਦੇ ਬਾਹਰ ਹੀ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸਦੇ ਚਲਦੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਹਿਲਾਂ ਲੁਟੇਰਿਆਂ ਵੱਲੋ ਇੱਕ ਭਰਾ ਦੀ ਲੱਤ ਵਿੱਚ ਗੋਲੀ ਮਾਰੀ ਗਈ। ਜਦੋਂ ਦੂਜੇ ਭਰਾ ਵੱਲੋ ਇਸਦਾ ਵਿਰੋਧ ਕੀਤਾ ਗਿਆ ਤਾਂ ਲੁਟੇਰਿਆਂ ਵੱਲੋ ਦੂਜੇ ਭਰਾ ਦੀ ਛਾਤੀ ਉੱਤੇ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ। ਜਿਥੇ ਇੱਕ ਭਰਾ ਜਿਸਦੀ ਛਾਤੀ ਵਿੱਚ ਗੋਲ਼ੀ ਮਾਰੀ ਸੀ ਉਸਦੀ ਮੌਤ ਹੋ।

ਪਿੰਡ ਵਿੱਚ ਸੋਗ ਦੀ ਲਹਿਰ: ਪਰਿਵਾਰ ਸਮੇਤ ਪਿੰਡ ਵਾਲਿਆ ਵਿੱਚ ਕਾਫੀ ਰੋਸ਼ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਦੋਵੇਂ ਲੜਕੇ ਘਰੋਂ ਕੰਮ 'ਤੇ ਗਏ ਸੀ ਜਦੋਂ ਇਹ ਕੰਮ ਕਰਕੇ ਘਰ ਵਾਪਿਸ ਆ ਰਹੇ ਸਨ। ਤਾਂ ਦੋ ਮੋਟਰਸਾਈਕਲ ਸਵਾਰ ਰਸਤੇ ਵਿੱਚ ਮਿਲ਼ੇ ਤੇ ਉਨ੍ਹਾਂ ਪਿਸਤੌਲ ਕਰਕੇ ਜੋ ਕੁੱਝ ਵੀ ਉਹ ਬਾਹਰ ਕੱਢਣ ਲਈ ਕਿਹਾ।

ਇੱਕ ਦੀ ਮੌਤ: ਇਸ ਮੌਕੇ ਮ੍ਰਿਤਕ ਲਖਵਿੰਦਰ ਸਿੰਘ ਦੇ ਭਰਾ ਧਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣਾ ਮੋਬਾਇਲ ਪੈਸੇ ਕੱਢਕੇ ਉਨ੍ਹਾਂ ਨੂੰ ਦੇ ਦਿੱਤੇ। ਉਨ੍ਹਾ ਜਾਣ ਲੱਗੇ ਮੇਰੀ ਲੱਤ ਵਿੱਚ ਗੋਲ਼ੀ ਮਾਰ ਦਿੱਤੀ। ਭਰਾ ਧਰਮਿੰਦਰ ਸਿੰਘ ਨੇ ਕਿਹਾ ਜਦੋਂ ਮੇਰੇ ਭਰਾ ਨੇ ਵਿਰੋਧ ਕੀਤਾ ਤਾਂ ਉਸ ਦੀ ਛਾਤੀ ਵਿੱਚ ਗੋਲ਼ੀ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਲੁਟੇਰੇ ਫਰਾਰ ਹੋ ਗਏ। ਜਦੋਂ ਮੇਰੇ ਭਰਾ ਲਖਵਿੰਦਰ ਨੂੰ ਹਸਪਤਾਲ ਲੈ ਕੇ ਤਾਂ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਡੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਅਸੀਂ ਪ੍ਰਸ਼ਾਸ਼ਨ ਕੋਲੋਂ ਇੰਨਸਾਫ ਦੀ ਮੰਗ ਕਰਦੇ ਹਾਂ।

ਪੁਲਿਸ ਕਰ ਰਹੀ ਜਾਂਚ: ਉਥੇ ਹੀ ਪੁਲਿਸ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਦੋ ਭਰਾ ਜਿਹੜੇ ਤਲਵੰਡੀ ਡੋਗਰ ਦੇ ਰਹਿਣ ਵਾਲ਼ੇ ਹਨ ਉਨ੍ਹਾਂ ਨੂੰ ਦੋ ਨੌਜਵਾਨ ਮੋਟਰਸਾਈਕਲ ਸਵਾਰ ਸਨ ਲੁੱਟ ਖੋਹ ਦੇ ਇਰਾਦੇ ਨਾਲ ਗੋਲ਼ੀ ਮਾਰ ਕੇ ਫਰਾਰ ਹੋ ਗਏ ਹਨ। ਜਿਸਦੇ ਚਲਦੇ ਇੱਕ ਭਰਾ ਲਖਵਿੰਦਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦੂਜਾ ਭਰਾ ਧਰਮਿੰਦਰ ਜਿਸ ਦੀ ਲੱਤ ਵਿਚ ਗੋਲੀ ਵੱਜੀ ਹੈ ਉਹ ਜ਼ਖਮੀ ਹੋ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:- ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦੇ CEO ਆਏ ਮੀਡੀਆ ਸਾਹਮਣੇ, ਰੱਖਿਆ ਆਪਣਾ ਪੱਖ, ਕਿਸਾਨਾਂ ਕੀਤਾ ਚੈਲੰਜ

ETV Bharat Logo

Copyright © 2025 Ushodaya Enterprises Pvt. Ltd., All Rights Reserved.