ETV Bharat / state

ਪੁਲਿਸ ਵੱਲੋਂ ਤੰਬਾਕੂ ਦੀ ਨਕਲੀ ਖੇਪ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ - ਤੰਬਾਕੂ ਉਤਪਾਦਕ

ਅੰਮ੍ਰਿਤਸਰ ਪੁਲਿਸ ਨੇ ਸੁਦਰਸ਼ਨ ਕੰਪਨੀ ਦੀ ਨਕਲੀ ਤੰਬਾਕੂ ਖੇਪ ਬਣਾਉਣ ਵਾਲੀ ਇੱਕ ਫੈਕਟਰੀ ਦਾ ਭਾਂਡਾ ਫੋੜ ਕੀਤਾ ਹੈ, ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਤੰਬਾਕੂ ਦੀ ਨਕਲੀ ਖੇਪ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ

author img

By

Published : Jul 22, 2021, 7:21 PM IST

ਅੰਮ੍ਰਿਤਸਰ: ਬੇਸ਼ੱਕ ਤੰਬਾਕੂ ਉਤਪਾਦਕ ਦੀ ਵਰਤੋਂ ਨਾਲ ਲੋਕਾਂ ਦੀ ਕਾਫ਼ੀ ਜਾਨ ਚੱਲੀ ਜਾਂਦੀ ਹੈ, ਲੇਕਿਨ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਲੋਕ ਇਸ ਬਿਜ਼ਨੈੱਸ ਨੂੰ ਧੜੱਲੇ ਨਾਲ ਚਲਾ ਰਹੇ ਹਨ, ਉੱਥੇ ਹੀ ਇਸ ਤੰਬਾਕੂ ਦੀਆਂ ਨਕਲੀ ਖੇਪ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਂ ਚੁੱਕਾ ਹੈ, ਅਤੇ ਉਸ ਦੀ ਇੱਕ ਫੈਕਟਰੀ ਅੰਮ੍ਰਿਤਸਰ ਚੋਂ ਬਰਾਮਦ ਕੀਤੀ ਗਈ ਹੈ, ਉੱਥੇ ਇਹ ਸਾਰੀ ਜਾਂਚ ਅੰਮ੍ਰਿਤਸਰ ਦੇ ਜਿਲ੍ਹਾਂ ਫੂਡ ਇੰਸਪੈਕਟਰ ਅਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ, ਇਸ ਪੱਤਾ ਛਾਪ ਨਕਲੀ ਫੈਕਟਰੀ ਦਾ ਭਾਂਡਾ ਫੋੜ ਕੀਤਾ ਹੈ, ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।

ਅੰਬਾਲੇ ਤੋਂ ਸੁਦਰਸ਼ਨ ਨਾਮ ਦਾ ਤੰਬਾਕੂ ਬਣਾਉਣ ਵਾਲੀ ਕੰਪਨੀ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਇੱਥੇ ਰੇਡ ਕੀਤਾ, ਪਤਾ ਚੱਲਿਆ ਕਿ ਅੰਮ੍ਰਿਤਸਰ ਵਿੱਚ ਜੋ ਤੰਬਾਕੂ ਬਣਾਉਣ ਦੀ ਫੈਕਟਰੀ ਚੱਲ ਰਹੀ ਹੈ, ਉਹ ਨਜਾਇਜ ਤੌਰ ਤੇ ਫੈਕਟਰੀ ਹੈ, ਜਿਸ ਦੇ ਬਾਅਦ ਟੀਮ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਫੈਕਟਰੀ ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ।

ਪੁਲਿਸ ਵੱਲੋਂ ਤੰਬਾਕੂ ਦੀ ਨਕਲੀ ਖੇਪ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ

ਉੱਥੇ ਹੀ ਅੰਬਾਲਾ ਤੋਂ ਆਏ, ਪੱਤਾ ਛਾਪ ਫੈਕਟਰੀ ਦੇ ਮੈਨੇਜਰ ਨੇ ਦੱਸਿਆ, ਕਿ ਉਨ੍ਹਾਂ ਨੂੰ ਨਕਲੀ ਪੱਤਾ ਛਾਪ ਤੰਬਾਕੂ ਜੋ ਲੋਕ ਵੇਚ ਰਹੇ ਹਨ। ਉਸ ਕਰਕੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਅਤੇ ਅੰਮ੍ਰਿਤਸਰ ਦੀ ਪੁਲਿਸ ਅਤੇ ਇੱਥੋਂ ਦੇ ਜਿਲ੍ਹਾਂ ਫੂਡ ਇੰਸਪੈਕਟਰ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ, ਉਨ੍ਹਾਂ ਦੱਸਿਆ ਕਿ ਇਹ ਸੁਦਰਸ਼ਨ ਤੰਬਾਕੂ ਦੇ ਪੇਪਰਾਂ ਦੀ ਛਪਾਈ ਦਿੱਲੀ ਤੋਂ ਕਰਵਾ ਕੇ ਲਿਆਂਦੇ ਸਨ, ਅਤੇ ਇਸ ਵਿੱਚ ਨਕਲੀ ਤੰਬਾਕੂ ਭਰ ਕੇ ਵੇਚਦੇ ਸਨ।

ਜਿਸ ਨਾਲ ਕੰਪਨੀ ਨੂੰ ਕਾਫੀ ਨੁਕਸਾਨ ਵੀ ਹੋ ਰਿਹਾ ਸੀ, ਅਤੇ ਸਾਨੂੰ ਪਤਾ ਚੱਲਿਆ ਸੀ, ਕਿ ਪੰਜਾਬ ਵਿੱਚ ਹੀ ਨਕਲੀ ਤੰਬਾਕੂ ਦੀ ਫੈਕਟਰੀ ਚੱਲ ਰਹੀ ਹੈ, ਜਿਸ ਦਾ ਭਾਂਡਾਫੋੜ ਕੀਤਾ ਗਿਆ ਹੈ, ਉੱਥੇ ਹੀ ਛਾਪੇ ਮਾਰਨ ਪਹੁੰਚੇ ਜਿਲ੍ਹਾਂ ਫੂਡ ਇੰਸਪੈਕਟਰ ਦਾ ਕਹਿਣਾ ਹੈ, ਕਿ ਸਾਨੂੰ ਸੂਚਨਾ ਮਿਲੀ ਸੀ, ਕਿ ਇੱਥੇ ਨਕਲੀ ਤੰਬਾਕੂ ਬਣਾਉਣ ਦਾ ਕੰਮ ਕੀਤਾ ਜਾਂ ਰਿਹਾ ਹੈ ਅਤੇ ਸਾਨੂੰ ਨਕਲੀ ਤੰਬਾਕੂ ਦੇ ਨਾਲ ਨਾਲ ਨਕਲੀ ਲੂਣ ਦੇ ਭਾਰੀ ਪੈਕਟ ਅਤੇ ਖੁੱਲ੍ਹਾ ਲੂਣ ਵੀ ਮਿਲਿਆ ਹੈ, ਉੱਥੇ ਉਨ੍ਹਾਂ ਦੱਸਿਆ ਕਿ ਇਸ ਦੀ ਕੀਮਤ ਪੰਜਾਹ ਲੱਖ ਤੋਂ ਉੱਪਰ ਹੋ ਸਕਦੀ ਹੈ, ਅਤੇ ਇਹ ਦੋ ਆਰੋਪੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਹੈ, ਉਥੇ ਪੁਲਿਸ ਦਾ ਕਹਿਣਾ ਹੈ, ਕਿ ਅਸੀਂ ਮਾਮਲਾ ਦਰਜ ਕਰ ਦਿੱਤਾ ਹੈ, ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:- FARMERS PROTEST LIVE UPDATES:ਜੰਤਰ ਮੰਤਰ ਤੋਂ ਲੈ ਕੇ ਸੰਸਦ ਤੱਕ ਪ੍ਰਦਰਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.