ਅੰਮ੍ਰਿਤਸਰ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਈ ਸਖ਼ਤੀਆਂ ਹਨ ਪਰ ਲੋਕ ਸਰਕਾਰ ਵੱਲੋਂ ਕੀਤੀਆਂ ਸਖ਼ਤੀਆਂ ਨੂੰ ਹਲਕੇ ਵਿੱਚ ਲੈ ਰਹੇ ਹਨ। ਅੰਮ੍ਰਿਤਸਰ ਵਿੱਚ 5 ਵਜੇ ਤੋਂ ਬਾਅਦ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਦੀ ਕੋਈ ਹਿਦਾਇਤ ਨਹੀਂ ਹੈ ਪਰ ਲੋਕ ਇਸ ਹਿਦਾਇਤ ਦਾ ਪਾਲਣਾ ਨਾ ਕਰਦੇ ਹੋਏ 5 ਵਜੇ ਤੋਂ ਬਾਅਦ ਕੰਪਨੀ ਬਾਗ ਵਿੱਚ ਘੁੰਮ ਰਹੇ ਹਨ।
ਕੰਪਨੀ ਬਾਗ ਵਿੱਚ ਸੈਰ ਕਰ ਰਹੇ ਲੋਕਾਂ ਨੂੰ ਉਸ ਵੇਲੇ ਭਾਜੜਾਂ ਪਈਆਂ ਜਦੋਂ ਪੁਲਿਸ ਨੇ 5 ਵਜੇ ਤੋਂ ਬਾਅਦ ਕੰਪਨੀ ਬਾਗ ਵਿੱਚ ਗੇੜਾ ਮਾਰਿਆ। ਪੁਲਿਸ ਨੇ ਸਖ਼ਤੀ ਕਰਦੇ ਹੋਏ ਕੰਪਨੀ ਬਾਗ ਚੋਂ ਲੋਕਾਂ ਨੂੰ ਫੋਰਨ ਘਰ ਭੇਜਿਆ ਤੇ ਸਰਕਾਰ ਦੀ ਹਿਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ।
ਇਹ ਵੀ ਪੜ੍ਹੋ:ਐਸਬੀਐਸਐਸਟੀਸੀ ਦੇ ਮੁਲਾਜ਼ਮਾਂ ਦੇ ਬੱਚਿਆਂ ਨੇ ਲਹੂ ਨਾਲ ਲਿਖੀ ਕੈਪਟਨ ਨੂੰ ਚਿੱਠੀ
ਇਸ ਦੌਰਾਨ ਪੁਲਿਸ ਨੇ ਕੰਪਨੀ ਬਾਗ ਵਿੱਚ ਸੈਰ ਕਰ ਰਹੇ ਲੋਕਾਂ ਦੇ ਚਲਾਨ ਕੱਟੇ ਤੇ ਕਈਆਂ ਨੂੰ ਆਖਰੀ ਮੌਕੇ ਦੇ ਕੇ ਘਰ ਭੇਜਿਆ। ਇਨ੍ਹਾਂ ਨਹੀਂ ਪੁਲਿਸ ਨੇ ਕਈਆਂ ਤੋਂ ਉੱਠਕ ਬੈਠਕਾਂ ਕਢਾਈਆਂ ਤਾਂ ਅਗਲੀ ਉਹ ਇਸ ਤਰ੍ਹਾਂ ਗਲਤੀ ਨੂੰ ਮੁੜ ਤੋਂ ਨਾ ਦੋਹਰਾਉਣ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਕੋਵਿਡ ਨਾਲ ਸੂਬੇ ਦੀ ਵਿਗੜੀ ਸਥਿਤੀ ਨੂੰ ਕੰਟਰੋਲ ਕਰਨ ਲਈ ਸਖ਼ਤ ਕਦਮ ਚੁੱਕੇ ਹਨ ਪਰ ਲੋਕ ਸਰਕਾਰ ਦੀ ਹਿਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਮਿਲ ਰਿਹਾ।