ETV Bharat / state

ਅੰਮ੍ਰਿਤਸਰ: ਪੁਲਿਸ ਨੇ ਰੇਲ ਟਰੈਕ ਉੱਤੇ ਪੀੜਤ ਪਰਿਵਾਰਾਂ ਨੂੰ ਧਰਨਾ ਦੇਣ ਤੋਂ ਰੋਕਿਆ - ਰੇਲ ਟਰੈਕ ਉੱਤੇ ਧਰਨਾ

ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਵਿੱਚ 60 ਤੋਂ ਵੱਧ ਲੋਕਾਂ ਦੀ ਜਾਨ ਚੱਲੀ ਗਈ ਸੀ ਤੇ 100 ਤੋਂ ਵੱਧ ਜਖ਼ਮੀ ਹੋ ਗਏ ਸਨ, ਜਿਨ੍ਹਾਂ ਦੇ ਦਰਦ ਅਜੇ ਵੀ ਪੀੜਤ ਪਰਿਵਾਰਾਂ ਨੂੰ ਸਤਾ ਰਿਹਾ ਹੈ। ਉਨ੍ਹਾਂ ਦੇ ਜਖ਼ਮਾਂ ਉੱਤੇ ਨਮਕ ਛਿੜਕ ਰਹੀ ਹੈ, ਸਰਕਾਰ ਤੇ ਸਿੱਧੂ ਪਰਿਵਾਰ ਵਲੋਂ ਕੀਤੀ ਵਾਅਦਾ ਖਿਲਾਫ਼ੀ।

ਫ਼ੋਟੋ
author img

By

Published : Oct 8, 2019, 1:07 PM IST

ਅੰਮ੍ਰਿਤਸਰ: ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਨੂੰ ਅੱਜ ਇਕ ਸਾਲ ਬੀਤ ਗਿਆ, ਪਰ ਅੱਜ ਤੱਕ ਸਰਕਾਰ ਵਲੋਂ ਕੀਤੇ ਵਾਅਦੇ ਵਫਾ ਨਹੀਂ ਹੋਏ ਜਿਸ ਤੋਂ ਨਾਰਾਜ਼ ਪੀੜਤ ਪਰਿਵਾਰਾਂ ਨੇ ਅੱਜ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਨੂੰ ਪੁਲਿਸ ਵਲੋਂ ਰੇਲ ਟਰੈਕ ਉੱਤੇ ਧਰਨਾ ਦੇਣ ਜਾਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ। ਇਸ ਤੋਂ ਨਾਰਾਜ਼ ਹੋਏ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਸਰਕਾਰ ਤੇ ਸਿੱਧੂ ਜੋੜੇ ਵਿਰੁੱਧ ਨਾਅਰੇਬਾਜ਼ੀ ਕੀਤੀ।

ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਵਿੱਚ 60 ਦੇ ਕਰੀਬ ਲੋਕਾਂ ਦੀ ਮੌਤ ਉਸ ਵੇਲੇ ਹੋ ਗਈ ਜਦ ਉਹ ਦੁਸਹਿਰੇ ਦਾ ਪ੍ਰੋਗਰਾਮ ਵੇਖ ਰਹੇ ਸਨ। ਇਨ੍ਹਾਂ ਪੀੜਤ ਪਰਿਵਾਰਾਂ ਨੂੰ ਉਸ ਵੇਲੇ ਸਰਕਾਰ ਨੇ 5-5 ਲੱਖ ਰੁਪਏ ਦਾ ਮੁਆਵਜ਼ਾ ਅਤੇ ਨਾਲ ਹੀ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਵੀ ਦਿੱਤਾ ਸੀ, ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਪੀੜਤ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਮਿਲੀ ਤੇ ਨਾ ਹੀ ਮੁਆਵਜ਼ਾ। ਹੁਣ ਇਹ ਪੀੜਤ ਪਰਿਵਾਰ ਸਰਕਾਰ ਦੇ ਵਿਰੁੱਧ ਸੜਕਾਂ ਉੱਤੇ ਉੱਤਰ ਆਏ ਹਨ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।

ਵੇਖੋ ਵੀਡੀਓ

ਪੀੜਤ ਪਰਿਵਾਰਾਂ ਵੱਲੋ ਅੱਜ ਰੇਲ ਟਰੈਕ ਉੱਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ, ਪਰ ਪੁਲਿਸ ਦੀ ਸਖ਼ਤ ਚੌਕਸੀ ਕਾਰਨ ਪ੍ਰਦਰਸ਼ਨਕਾਰੀ ਰੇਲਵੇ ਲਾਈਨ ਤੱਕ ਨਹੀਂ ਪਹੁੰਚ ਸਕੇ। ਹਾਲਾਂਕਿ, ਪੁਲਿਸ ਵਲੋਂ ਜੀਆਰਪੀ, ਪੁਲਿਸ ਦੇ 100 ਜਵਾਨ ਤੈਨਾਤ ਕੀਤੇ ਗਏ ਹਨ ਤੇ ਖੁਦ ਐਸਪੀ ਰੈਂਕ ਦੇ ਅਧਿਕਾਰੀ ਰੇਲਵੇ ਲਾਈਨ ਉੱਤੇ ਤੈਨਾਤ ਹਨ ਤੇ ਧਰਨਾ ਰੋਕਣ ਲਈ ਮੁਸਤੈਦ ਹਨ। ਦੱਸ ਦਈਏ ਕਿ ਕੱਲ੍ਹ ਦੇਰ ਰਾਤ ਵੀ ਇਨ੍ਹਾਂ ਪੀੜਤ ਪਰਿਵਾਰ ਵਲੋਂ ਕੈਂਡਲ ਮਾਰਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Quad ਮਿਲਟਰੀ ਗਠਜੋੜ ਨਹੀਂ ਹੈ: ਕੈਪਟਨ (ਰਿਟਾ.) ਡੀ.ਕੇ. ਸ਼ਰਮਾ

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਨੂੰ ਅੱਜ ਇਕ ਸਾਲ ਬੀਤ ਗਿਆ ਪਰ ਅੱਜ ਤੱਕ ਸਰਕਾਰ ਵਲੋਂ ਕੀਤੇ ਵਾਅਦੇ ਵਫਾ ਨਹੀਂ ਹੋਏ ਜਿਸ ਤੋਂ ਨਾਰਾਜ਼ ਪੀਡ਼ਤ ਪਰਿਵਾਰਾਂ ਨੇ ਅੱਜ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਕਲ ਦੇਰ ਰਾਤ ਵੀ ਇਹਨਾਂ ਪੀਡ਼ਤ ਪਰਿਵਾਰ ਵਲੋਂ ਕੈਂਡਲ ਮਾਰਚ ਕੀਤਾ ਗਿਆ ਸੀ।

Body:ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਹੋਏ ਟ੍ਰੇਨ ਹਾਦਸੇ ਵਿੱਚ 60 ਦੇ ਕਰੀਬ ਲੋਕਾਂ ਦੀ ਮੌਤ ਉਸ ਵੇਲੇ ਹੋ ਗਈ ਜਦ ਉਹ ਦੁਸਹਿਰੇ ਦਾ ਪ੍ਰੋਗਰਾਮ ਵੇਖ ਰਹੇ ਸਨ। ਇਹਨਾਂ ਪੀਡ਼ਤ ਪਰਿਵਾਰਾਂ ਨੂੰ ਉਸ ਵੇਲੇ ਸਰਕਾਰ ਨੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਅਤੇ ਨਾਲ ਹੀ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਵੀ ਦਿੱਤਾ ਸੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਪੀਡ਼ਤ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਮਿਲੀ ਤੇ ਨਾ ਹੀ ਮੁਆਵਜ਼ਾ। ਹੁਣ ਇਹ ਪੀਡ਼ਤ ਪਰਿਵਾਰ ਸਰਕਾਰ ਦੇ ਖਿਲਾਫ ਸੜਕਾਂ ਤੇ ਉੱਤਰ ਆਏ ਹਨ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

Conclusion:ਪੀਡ਼ਤ ਪਰਿਵਾਰਾਂ ਵੱਲੋ ਅੱਜ ਰੇਲ ਟਰੈਕ ਤੇ ਧਰਨਾ ਦੇ ਕੇ ਰੋਸ਼ ਕੀਤਾ ਜਾਣਾ ਸੀ ਪਰ ਪੁਲਿਸ ਦੀ ਸਖਤ ਚੌਕਸੀ ਕਾਰਨ ਪ੍ਰਦਰਸ਼ਨਕਾਰੀ ਰੇਲਵੇ ਲਾਈਨ ਤੱਕ ਨਹੀਂ ਪਹੁੰੱਚ ਸਕੇ। ਹਾਲਾਂਕਿ ਪੁਲਿਸ ਵਲੋਂ ਜੀ ਆਰ ਪੀ ਦੀ ਮਦਦ ਲਈ ਪੁਲਿਸ ਦੇ 100 ਜਵਾਨ ਤੈਨਾਤ ਕੀਤੇ ਗਏ ਹਨ ਤੇ ਖੁਦ ਐਸ ਪੀ ਰੈਂਕ ਦੇ ਅਧਿਕਾਰੀ ਰੇਲਵੇ ਲਾਈਨ ਤੇ ਤੈਨਾਤ ਹਨ ਤੇ ਧਰਨਾ ਰੋਕਣ ਲਈ ਮੁਸਤੈਦ ਹਨ।

Bite..... ਹਰਪਾਲ ਸਿੰਘ ਐਸ ਪੀ ਦਿਹਾਤੀ ਅੰਮ੍ਰਿਤਸਰ
ETV Bharat Logo

Copyright © 2024 Ushodaya Enterprises Pvt. Ltd., All Rights Reserved.