ਅੰਮ੍ਰਿਤਸਰ: ਗੁਰੂ ਨਗਰੀ ਅਮ੍ਰਿਤਸਰ ਵਿੱਚ ਪਿਛਲੇ ਲਮੇਂ ਸਮੇਂ ਤੋਂ ਐਕਟਿਵ ਲੁਟੇਰਿਆਂ ਦੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਪੁਲਿਸ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਿਸ ਮੁਤਾਬਿਕ ਥਾਣਾ ਸਿਵਲ ਲਾਈਨ ਪੁਲਸ ਨੇ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਉੱਤੇ ਲੁੱਟਾਂ ਖੋਹਾਂ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਲੁੱਟੇ ਵਾਹਨ ਬਰਾਮਦ: ਪੁਲਿਸ ਨੇ ਇਨ੍ਹਾਂ ਲੁਟੇਰਿਆਂ ਕੋਲੋਂ ਇਕ ਮੋਟਰ ਸਾਈਕਲ ਅਤੇ ਦੋ ਐਕਟਿਵਾ ਸਮੇਤ ਪੰਜ ਮੋਬਾਇਲ ਫ਼ੋਨ ਵੀ ਬਰਾਮਦ ਕੀਤੇ। ਇਸ ਮੌਕੇ ਤੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਜਨਤਾ ਕਲੋਨੀ ਮੋੜ ਉੱਤੇ ਨਾਕਾ ਬੰਦੀ ਦੋਰਾਨ ਤਿੰਨ ਨੌਜਵਾਨ ਇੱਕ ਐਕਟਿਵਾ ਉੱਤੇ ਸਵਾਰ ਹੋਕੇ ਰਤਨ ਸਿੰਘ ਚੋਕ ਤੋਂ ਕਚਿਹਰੀ ਵੱਲ ਨੂੰ ਆ ਰਹੇ ਸੀ। ਜਿਸ ਦੌਰਾਨ ਚੌਂਕੀ ਇੰਚਾਰਜ ਏ.ਐਸ.ਆਈ ਹਰਜਿੰਦਰ ਸਿੰਘ ਵੱਲੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਅਤੇ ਪੁਲਿਸ ਪਾਰਟੀ ਨੂੰ ਦੇਖ ਕੇ ਐਕਟਿਵਾ ਸਵਾਰ ਪਿਛੇ ਨੂੰ ਮੁੜਨ ਲੱਗਿਆ। ਇਸ ਦੌਰਾਨ ਹਰਜਿੰਦਰ ਸਿੰਘ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ । ਇਸ ਤੋਂ ਬਾਅਦ ਤਿੰਨੇ ਮੁਲਜ਼ਮ ਪੁਲਿਸ ਦੀ ਕਾਰਵਾਈ ਦੌਰਾਨ ਘਬਰਾ ਗਏ ਅਤੇ ਕੋਈ ਵਾਜਿਬ ਜਵਾਬ ਨਾ ਦੇ ਸਕੇ।
ਪੁਲਿਸ ਮੁਤਾਬਿਕ ਮੁਲਜ਼ਮ ਆਪਣੀ ਐਕਟਿਵਾ ਦੀ ਮਾਲਕੀ ਸਾਬਤ ਨਾਂ ਕਰ ਸਕੇ ਅਤੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਐਕਟਿਵਾ ਲੁਹਾਰਕਾ ਰੋਡ ਤੋਂ ਚੋਰੀ ਕੀਤੀ ਹੈ ਅਤੇ ਇਹਨਾਂ ਨੇ ਹੀ ਆਪਣੇ ਚੌਥੇ ਸਾਥੀ ਬਾਰੇ ਵੀ ਦੱਸਿਆ ਜਿਸ ਨੂੰ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਹੀ ਲੁੱਟ ਦਾ ਇੱਕ ਮੋਟਰਸਾਈਕਲ,02 ਐਕਟਿਵਾ ਅਤੇ 05 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਇੱਕ ਪੂਰਾ ਗਿਰੋੇਹ ਬਣਾ ਕੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉੱਤੇ ਲੁੱਟ ਖੋਹ ਕਰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: 4 ਵਿਅਕਤੀ ਨੂੰ 2 ਮਰੇ ਹੋਏ ਜੰਗਲੀ ਜਾਨਵਰਾਂ ਸਮੇਤ ਕੀਤਾ ਗ੍ਰਿਫਤਾਰ
ਪੁਲਿਸ ਵੱਲੋਂ ਮੋਬਾਇਲ: ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਸਥਾਨਕਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਸ਼ਾਂਤੀ ਬਹਾਲੀ ਲਈ ਹਰ ਸੰਭਵ ਯਤਨ ਕਰਨ ਲਈ ਤਿਆਰ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕ ਵੀ ਪੁਲਿਸ ਦਾ ਸਾਥ ਦੇਣ ਤਾਂ ਜੋ ਕ੍ਰਾਈਮ ਦੇ ਨਬੇੜਾ ਹੋ ਸਕੇ।