ETV Bharat / state

ਭਾਈ ਧਿਆਨ ਸਿੰਘ ਮੰਡ ਦੀ PM ਮੋਦੀ ਨੂੰ ਚਿਤਾਵਨੀ, ਸਿੱਖਾਂ ਤੋਂ ਜਲਦ ਮੰਗਣ ਮੁਆਫੀ

5 ਅਗਸਤ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੋਬਿੰਦ ਰਮਾਇਣ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਸਿੱਖ ਭਾਈਚਾਰੇ 'ਚ ਰੋਸ ਦੀ ਭਾਵਨਾ ਹੈ। ਸਰਬੱਤ ਖ਼ਾਲਸਾ ਦੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮੁਆਫੀ ਮੰਗਣ ਲ਼ਈ 15 ਦਿਨਾਂ ਦਾ ਸਮਾਂ ਦਿੱਤਾ ਹੈ।

ਫ਼ੋਟੋ
ਫ਼ੋਟੋ
author img

By

Published : Aug 20, 2020, 5:06 PM IST

Updated : Aug 20, 2020, 5:15 PM IST

ਅੰਮ੍ਰਿਤਸਰ: ਬੀਤੀ 5 ਅਗਸਤ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੋਬਿੰਦ ਰਮਾਇਣ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਸਿੱਖ ਭਾਈਚਾਰੇ 'ਚ ਲਗਾਤਾਰ ਇਸ ਬਿਆਨ ਦੀ ਚਰਚਾ ਹੋ ਰਹੀ ਹੈ। ਇਸ ਬਿਆਨ ਨੂੰ ਲੈ ਸਿੱਖ ਭਾਈਚਾਰੇ 'ਚ ਰੋਸ ਵੇਖਣ ਨੂੰ ਵੀ ਮਿਲਿਆ ਹੈ। ਇਸ ਬਿਆਨ 'ਤੇ ਵਿਚਾਰ ਚਰਚਾ ਤੋਂ ਬਾਅਦ ਸਰਬੱਤ ਖ਼ਾਲਸਾ ਦੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅਹਿਮ ਕਦਮ ਚੁੱਕਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਆਫੀ ਮੰਗਣ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ।

ਭਾਈ ਧਿਆਨ ਸਿੰਘ ਮੰਡ

ਭਾਈ ਧਿਆਨ ਸਿੰਘ ਮੰਡ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਨਿਰਮਾਣ ਮੌਕੇ ਜੋ ਰਮਾਇਣ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਲਿਖੇ ਜਾਣ ਦੀ ਗੱਲ ਕਹੀ, ਉਸ ਨਾਲ ਸਿੱਖ ਕੌਮ ਦਾ ਮਨ ਬਹੁਤ ਦੁਖੀ ਹੋਇਆ ਹੈ। ਭਾਈ ਮੰਡ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਵੱਡੇ ਅਹੁਦੇ 'ਤੇ ਬੈਠ ਕੇ ਇੱਕ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਬਗੈਰ ਸੋਚੇ ਸਮਝੇ, ਬਗੈਰ ਪੜ੍ਹੇ ਬਹੁਤ ਵੱਡਾ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਨਾਲ ਦੁਨੀਆਂ ਦੇ ਕੋਨੇ- ਕੋਨੇ ਵਿੱਚ ਬੈਠੇ ਸਿੱਖਾਂ ਨੂੰ ਡੁੰਘੀ ਸੱਟ ਵੱਜੀ ਹੈ ਅਤੇ ਕੋਈ ਵੀ ਸਿੱਖ ਇਸ ਬਿਆਨ ਨੂੰ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਕੋਈ ਗ਼ੈਰ ਸਿੱਖ ਵਿਅਕਤੀ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਨਹੀਂ ਦੇ ਸਕਦਾ। ਨਰਿੰਦਰ ਮੋਦੀ ਜੋ ਗੈਰ ਸਿੱਖ ਹਨ, ਉਨ੍ਹਾਂ ਨੂੰ ਸਾਡੇ ਧਰਮ ਵਿੱਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ, ਉਸ ਦੇ ਬਿਆਨ ਤੋਂ ਸਿਖ ਕੌਮ ਬਹੁਤ ਨਰਾਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਨੇ 27 ਅਗਸਤ ਤੱਕ ਮੁਆਫ਼ੀ ਨਾ ਮੰਗੀ ਤਾਂ 5 ਸਿੰਘ ਸਾਹਿਬਾਨ ਖ਼ਾਲਸਾ ਪੰਥ ਨੂੰ ਹੁਕਮ ਕਰਨਗੇ ਕਿ ਭਾਰਤੀ ਸੰਵਿਧਾਨ ਅੁਨਸਾਰ ਆਈਪੀਸੀ ਧਾਰਾ 295ਏ ਤਹਿਤ ਉਸ ਵਿਅਕਤੀ ਜਿਸ ਨੂੰ ਲੋਕ ਪ੍ਰਧਾਨ ਮੰਤਰੀ ਮੰਣਨ ਜਾਂ ਕੋਈ ਹੋਰ ਅਹੁਦੇ ਦਾ ਮਾਲਕ ਵਿਰੁੱਧ ਮਾਮਲੇ ਦਰਜ਼ ਕਰਵਾਉਣਗੇ।

ਭਾਈ ਮੰਡ ਨੇ ਕਿਹਾ ਕਿ ਉਹ ਅੱਜ ਵੀ ਸਰਬੱਤ ਖ਼ਾਲਸਾ ਦਾ ਕਾਰਜਕਾਰੀ ਜੱਥੇਦਾਰ ਹੋਣ ਕਾਰਨ ਉਹ ਨਰਿੰਦਰ ਮੋਦੀ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਸਿੱਖਾਂ ਤੋਂ ਮੁਆਫੀ ਮੰਗਣ, ਪ੍ਰਧਾਨ ਮੰਤਰੀ ਨੂੰ ਹਰ ਹਾਲਤ ਵਿੱਚ ਮੁਆਫ਼ੀ ਮੰਗਣੀ ਪਵੇਗੀ। ਜੇਕਰ ਨਰਿੰਦਰ ਮੋਦੀ ਨੇ ਆਪਣੇ ਰੁਤਬੇ, ਹੰਕਾਰ ਜਾਂ ਦੇਸ਼ ਦੇ ਰਾਜਾ ਹੋਣ ਦੇ ਵਜੋਂ ਮੁਆਫ਼ੀ ਨਹੀਂ ਮੰਗੀ ਤਾਂ ਫਿਰ ਖ਼ਾਲਸਾ ਪੰਥ ਬਹੁਤ ਵੱਡਾ ਹੈ ਤੇ ਆਪਣੀ ਸ਼ਕਤੀ 27 ਅਗਸਤ ਨੂੰ ਦੱਸੇਗਾ ਕਿ ਖ਼ਾਲਸਾ ਪੰਥ ਕੀ ਕਰ ਸਕਦਾ ਹੈ।

Last Updated : Aug 20, 2020, 5:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.