ETV Bharat / state

ਦੁਨੀਆ ਦੇ ਦੁਰਕਾਰੇ ਲੋਕਾਂ ਨੂੰ ਸਾਂਭ ਰਿਹੈ ਭਗਤ ਪੂਰਨ ਸਿੰਘ ਪਿੰਗਲਵਾੜਾ - punjab covid update

ਮੁੱਖ ਪ੍ਰਸ਼ਾਸਕ ਦਰਸ਼ਨ ਸਿੰਘ ਬਾਵਾ ਨੇ ਕਿਹਾ ਜੋ ਲੋਕ ਆਪਣੀ ਸੰਭਾਲ ਆਪ ਨਹੀਂ ਕਰ ਸਕਦੇ ਹਨ, ਉਨ੍ਹਾਂ ਨੂੰ ਪਿੰਗਲਵਾੜਾ ਲਿਆ ਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਰਫ਼ਿਊ ਮੌਕੇ ਵੀ ਉਨ੍ਹਾਂ ਦੀ ਸੰਸਥਾ ਦਾ ਕੰਮ ਨਿਰਵਿਗਨ ਚੱਲ ਰਿਹਾ ਹੈ।

ਦੁਨੀਆ ਦੇ ਦੁਰਕਾਰੇ ਲੋਕਾਂ ਨੂੰ ਸਾਂਭ ਰਿਹੈ ਭਗਤ ਪੂਰਨ ਸਿੰਘ ਪਿੰਗਲਵਾੜਾ

author img

By

Published : May 20, 2020, 4:47 PM IST

ਅੰਮ੍ਰਿਤਸਰ: ਅੱਜ ਜਦੋਂ ਬੰਦਾ ਆਪਣੇ ਕਿਸੇ ਬਿਮਾਰ ਸਾਥੀ ਨੂੰ ਸਾਂਭਣ ਤੋਂ ਪਾਸਾ ਵੱਟ ਜਾਂਦਾ ਹੈ, ਅਜਿਹੇ ਮੌਕੇ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ 1800 ਲਾਵਾਰਸ ਅਤੇ ਬਿਮਾਰ ਲੋਕਾਂ ਦੀ ਸਾਂਭ ਸੰਭਾਲ ਕਰ ਰਿਹਾ ਹੈ।

ਦੁਨੀਆ ਦੇ ਦੁਰਕਾਰੇ ਲੋਕਾਂ ਨੂੰ ਸਾਂਭ ਰਿਹੈ ਭਗਤ ਪੂਰਨ ਸਿੰਘ ਪਿੰਗਲਵਾੜਾ

ਈਟੀਵੀ ਭਾਰਤ ਵੱਲੋਂ ਇਸ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਮੁੱਖ ਪ੍ਰਸ਼ਾਸਕ ਦਰਸ਼ਨ ਸਿੰਘ ਬਾਵਾ ਨਾਲ ਗੱਲਬਾਤ ਕੀਤੀ ਗਈ। ਦਰਸ਼ਨ ਸਿੰਘ ਬਾਵਾ ਨੇ ਕਿਹਾ ਜੋ ਲੋਕ ਆਪਣੀ ਸੰਭਾਲ ਆਪ ਨਹੀਂ ਕਰ ਸਕਦੇ ਹਨ, ਉਨ੍ਹਾਂ ਨੂੰ ਪਿੰਗਲਵਾੜਾ ਲਿਆ ਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਰਫ਼ਿਊ ਮੌਕੇ ਵੀ ਉਨ੍ਹਾਂ ਦੀ ਸੰਸਥਾ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਰੇ ਹੀ ਸੇਵਾਦਾਰ ਮਾਸਕ, ਸੈਨਾਟਾਈਜ਼ਰ ਦੀ ਵਰਤੋਂ ਸਮੇਤ ਸਾਰੀਆਂ ਹੀ ਸਾਵਧਾਨੀਆਂ ਵਰਤ ਰਹੇ ਹਨ ਅਤੇ ਸਾਰੇ ਸੇਵਾਦਾਰ ਜੋਸ਼ ਨਾਲ ਸੇਵਾ ਕਰ ਰਹੇ ਹਨ। ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਗਲਵਾੜੇ ਵਿੱਚ 1800 ਵਿਅਕਤੀ ਹਨ, ਜਿਨ੍ਹਾਂ ਵਿੱਚ ਯਤੀਮ, ਸਰੀਰਕ ਅਤੇ ਮਾਨਸਿਕ ਅਪੰਗ ਅਤੇ ਕੈਂਸਰ ਪੀੜਤ ਹਨ।

ਉਨ੍ਹਾਂ ਦੱਸਿਆ ਕਿ ਅਸੀਂ ਇਸ ਤਾਲਾਬੰਦੀ ਮੌਕੇ ਆਪਣੇ ਮਰੀਜ਼ਾਂ ਨੂੰ ਤਲੀਆਂ ਹੋਈਆਂ ਚੀਜ਼ਾਂ, ਬੰਦ ਲਿਫ਼ਾਫੇ ਵਾਲਾ ਖਾਣਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਰਫ਼ਿਊ ਦੌਰਾਨ ਕੋਈ ਮਰੀਜ਼ ਹਸਪਤਾਲ ਨਹੀਂ ਭੇਜਿਆ ਗਿਆ, ਕਿਉਂਕਿ ਸਾਰੇ ਹੀ ਤੰਦਰੁਸਤ ਹੀ ਸਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਗਤ ਪੂਰਨ ਸਿੰਘ ਪਿੰਗਲਵਾੜਾ ਨੂੰ ਅਨੇਕਾਂ ਸਨਮਾਨ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਦਿੱਤੇ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.