ਹਰਦੀਪ ਪੁਰੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਆਈਐਸਆਈ ਦਾ ਅੱਤਵਾਦ ਪ੍ਰਤੀ ਨਜ਼ਰੀਆਂ ਨਹੀਂ ਬਦਲਿਆ ਹੈ। ਪੁਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਰੀਫ਼ ਕੀਤੀ ਕਿ ਕਾਰਤਰਪੁਰ ਕੋਰੀਡੋਰ ਦੇ ਉਦਘਾਟਨ ਵੇਲ੍ਹੇ ਪਾਕਿਸਤਾਨ ਦੇ ਬੁਲਾਵੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੂਰ ਅੰਦੇਸ਼ੀ ਸੀ ਕਿ ਪਾਕਿਸਤਾਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਉਸ ਸਮੇਂ ਖੁਦ ਹਰਦੀਪ ਪੁਰੀ ਵੀ ਕਾਰਤਰਪੁਰ ਕੋਰੀਡੋਰ ਦੇ ਉਦਘਾਟਨ ਮੌਕੇ ਪਾਕਿਸਤਾਨ ਗਏ ਸਨ।
ਇਸ 'ਤੇ ਪੁਰੀ ਦਾ ਕਹਿਣਾ ਹੈ ਕਿ ਉਸ ਵੇਲ੍ਹੇ ਤਾਂ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਸਨ, ਪਰ ਉਨਾਂ ਦੇ ਬਿਆਨ ਹਮੇਸ਼ਾ ਪਾਕਿਸਤਾਨ ਪ੍ਰਤੀ ਕੌੜੇ ਰਹੇ ਸਨ ਭਾਵੇ ਉਹ ਪਾਕਿਸਤਾਨ ਵਿਚ ਸਨ ਜਾਂ ਭਾਰਤ ਵਿੱਚ। ਪੁਰੀ ਨੇ ਨਵਜੋਤ ਸਿੰਘ ਸਿੱਧੂ ਦੇ ਜਨਰਲ ਬਾਜਵਾ ਨੂੰ ਜੱਫੀ ਪਾਉਣ ਨੂੰ ਲੈ ਕੇ ਇਕ ਵਾਰ ਮੁੜ ਨਿਸ਼ਾਨਾ ਵਿੰਨ੍ਹਦਿਆਂ ਉਨਾਂ ਪਹਿਲਾਂ ਵੀ ਪਾਕਿਸਤਾਨ ਦੀ ਨੀਅਤ 'ਤੇ ਸਵਾਲ ਚੁੱਕੇ ਸਨ ਪਰ ਪੰਜਾਬ ਸਰਕਾਰ ਦੇ ਕੁੱਝ ਨੁਮਾਇੰਦੇ ਜੱਫੀਆਂ ਪੱਪੀਆ ਦੀ ਰਾਜਨੀਤੀ ਵਿੱਚ ਫੱਸ ਗਏ ਸਨ।।
ਪੁਰੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਪਾਕਿਸਤਾਨ ਨੂੰ ਸਖ਼ਤੀ ਨਾਲ ਲਿਆ ਹੈ ਜੋ ਕਿ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ ਤੇ ਹੁਣ ਵੀ ਇਸ 'ਤੇ ਕੋਈ ਐਕਸ਼ਨ ਲਿਆ ਜਾਵੇਗਾ।