ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਲਗਾਤਾਰ ਹੀ ਪੰਜਾਬ ‘ਚ ਸਿਆਸਤ ਸਿਖਰਾਂ ‘ਤੇ ਪੂੰਝਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਹਰ ਇੱਕ ਉਮੀਦਵਾਰ ਵੱਲੋਂ ਆਪਣੇ ਹਲਕਿਆਂ ਦੇ ਵਿੱਚ ਹੁਣੇ ਚੁਣਾਵੀ ਰੈਲੀਆਂ ਕੀਤੀਆਂ ਜਾ ਰਹੀਆਂ ਅਤੇ ਆਪਣੀਆਂ ਗਲਤੀਆਂ ਵੀ ਮੰਨੀਆਂ ਜਾ ਰਹੀਆਂ ਹਨ। ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਪੂਰਬੀ (Assembly constituency East) ਅੰਮ੍ਰਿਤਸਰ ਦੀ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਆਪਣੇ ਹਲਕੇ ਵਿੱਚ ਹੁਣ ਚੁਣਾਵੀ ਰੈਲੀਆਂ ਕੀਤੀਆਂ ਜਾ ਰਹੀਆਂ, ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਵਾਸੀਆਂ ਤੋਂ ਮੁਆਫ਼ੀ ਵੀ ਮੰਗ ਦੇ ਨਜ਼ਰ ਆਏ।
ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਉਹ ਆਪਣੇ ਹਲਕੇ ‘ਚ ਘੱਟ ਆਏ ਹਨ ਅਤੇ ਉਨ੍ਹਾਂ ਇਸ ਗੱਲ ਦੀ ਮੁਆਫ਼ੀ ਮੰਗ ਰਹੇ ਹਨ, ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਸਮੇਂ ‘ਚ ਉਹ ਜ਼ਿਆਦਾਤਰ ਆਪਣੇ ਹਲਕੇ ਵਿੱਚ ਹੀ ਵਿਚਰਨਗੇ।
ਇਸ ਦੇ ਲਈ ਉਨ੍ਹਾਂ ਵੱਲੋਂ ਹੈਲੋ ਐੱਮ.ਐੱਲ.ਏ. ਨਾਮ ਦਾ ਲੈਂਡਲਾਈਨ ਨੰਬਰ (MLA Name landline number) ਵੀ ਜਾਰੀ ਕੀਤਾ ਗਿਆ ਹੈ, ਜਿਸ ਦਾ ਕਿ ਤੁਰੰਤ ਅੱਧੇ ਘੰਟੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਜਵਾਬ ਵੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਬੋਲਦੇ ਉਨ੍ਹਾਂ ਕਿਹਾ ਕਿ ਜੋ ਵਿਧਾਨ ਸਭਾ ਹਲਕਾ ਪੂਰਬੀ (Assembly constituency East) ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ (Bikram Singh Majithia) ਵਿਚਾਲੇ ਜੰਗ ਚੱਲ ਰਹੀ ਹੈ, ਉਹ ਕੌਰਵਾਂ ਤੇ ਪਾਂਡਵਾਂ ਵਾਲੀ ਇਸ ਜੰਗ ਹੈ ,ਇਸ ਦੇ ਲਈ ਉਨ੍ਹਾਂ ਨੇ ਆਪਣੇ ਹਲਕਾ ਵਾਸੀਆਂ ਦਾ ਸਹਿਯੋਗ ਵੀ ਮੰਗਿਆ ਹੈ।
ਇਸ ਮੌਕੇ ਉਨ੍ਹਾਂ ਨੇ ਬਿਕਰਮ ਮਜੀਠੀਆ (Bikram Singh Majithia) ‘ਤੇ ਜਮ ਕੇ ਨਿਸ਼ਾਨੇ ਵੀ ਸਾਧੇ, ਉਨ੍ਹਾਂ ਕਿਹਾ ਕਿ ਮੈਂ ਇੱਕ ਪਾਸੇ ਅਜਿਹਾ ਉਮੀਦਵਾਰ ਹੈ ਜਿਸ ‘ਤੇ ਪੰਜਾਬ ਵਿੱਚ ਨਸ਼ਾ ਸਪਲਾਈ (Drug supply in Punjab) ਕਰਨ ਅਤੇ ਝੂਠੇ ਪਰਚੇ ਕਰਵਾਉਣ ਦੇ ਮਾਮਲੇ ਦਰਜ ਹਨ ਅਤੇ ਦੂਜੇ ਪਾਸੇ ਉਹ ਉਮੀਦਵਾਰ ਹੈ ਜਿਸ ਨੇ ਆਪਣੇ ਸਿਆਸੀ ਜੀਵਨ ਦੌਰਾਨ ਕਿਸੇ ਵੀ ਵਿਅਕਤੀ ‘ਤੇ ਕੋਈ ਪਰਚਾ ਨਹੀਂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਇਮਾਨਦਾਰ ਲੀਡਰ ਦਾ ਸਾਥ ਦੇਣ, ਤਾਂ ਜੋ ਹਲਕੇ ਦੀ ਤਰੱਕੀ ਤੇ ਵਿਕਾਸ ਹੋ ਸਕੇ।
ਇਹ ਵੀ ਪੜ੍ਹੋ: ਚੰਨੀ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਵੀ ਢਾਬੇ ਦੀ ਰੋਟੀ ਦਾ ਲਿਆ ਸਵਾਲ, ਚਾਹ ਦੀ ਵੀ ਲਈ ਚੁਸਕੀ