ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਚੋਣ ਦੰਗਲ ਭਖਿਆ ਹੋਇਆ ਹੈ। ਪੰਜਾਬ ਜਿੱਤਣ ਲਈ ਸਿਆਸੀ ਪਾਰਟੀਆ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇਸੇ ਦੌਰਾਨ ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ (Amritsar East Assembly constituency) ਬਣਿਆ ਹੋਇਆ ਹੈ। ਇਸ ਸੀਟ ਤੇ ਪੰਜਾਬ ਦੀ ਸਿਆਸਤ ਦੇ ਦੋ ਦਿੱਗਜ ਆਹਮੋ ਸਾਹਮਣੇ ਹਨ।
ਇਸ ਸੀਟ ’ਤੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਕਾਰ ਫਸਵਾਂ ਮੁਕਾਬਲਾ (Navjot Sidhu and Bikram Majithia) ਹੈ ਕਿਉਂਕਿ ਆਗੂਆਂ ਦਾ ਸਿਆਸੀ ਵੱਕਾਰ ਦਾਅ ਤੇ ਲੱਗਿਆ ਹੋਇਆ ਹੈ। ਇਸਦੇ ਚੱਲਦੇ ਹੀ ਦੋਵੇਂ ਆਗੂਆਂ ਦੇ ਸਮਰਥਕ ਅਤੇ ਪਰਿਵਾਰਿਕ ਮੈਂਬਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਲੋਕਾਂ ਦੇ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ। ਨਵਜੋਤ ਸਿੱਧ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਲਗਾਤਾਰ ਹਲਕੇ ਦੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਡੋ ਟੂ ਡੋਰ ਗਲੀਆਂ ਵਿੱਚ ਘੁੰਮ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਨਵਜੋਤ ਕੌਰ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਵਾਰ ਲੋਕਾਂ ਦਾ ਕਾਫੀ ਪਿਆਰ ਮਿਲਿਆ ਸੀ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਕਾਫੀ ਮਿਹਨਤ ਕੀਤੀ ਸੀ ਪਰ ਇਸ ਵਾਰ ਵੀ ਉਸ ਤੋਂ ਜ਼ਿਆਦਾ ਮਿਹਨਤ ਕਰ ਰਹੇ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਦੇ ਜਿਹੜੇ ਕੰਮ ਇਸ ਵਾਰ ਪੰਜ ਸਾਲ ਵਿੱਚ ਰਹਿ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਰਹਿੰਦੇ ਕੰਮ ਜਲਦੀ ਪੂਰੇ ਕਰ ਦਿੱਤੇ ਜਾਣਗੇ।
ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਹਲਕਾ ਪੂਰਬੀ ਵਿੱਚ 95 ਫੀਸਦ ਕੰਮ ਹੋ ਚੁੱਕੇ ਹਨ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਕੰਮ ਕੀਤਾ ਹੈ ਉਹ ਕਿਸੇ ਤੋਂ ਵੀ ਛਿਪਿਆ ਨਹੀਂ ਹੈ। ਸਿੱਧੂ ਨੇ ਮੀਡੀਆ ਨੂੰ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਗਲੀਆਂ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਠੀਕ ਠਾਕ ਵਧੀਆ ਬਣੀਆਂ ਹੋਈਆਂ ਹਨ।
ਇਸ ਮੌਕੇ ਉੁਨ੍ਹਾਂ ਕਿਹਾ ਕਿ ਸਿਸਟਮ ਭ੍ਰਿਸ਼ਟਾਚਾਰ ਹੈ ਇਸ ਲਈ ਰਾਜਨੀਤਿਕ ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਨੌਜਵਾਨ ਲੜਕੇ ਲੜਕੀਆਂ ਨੂੰ ਪੈਰਾਂ ਸਿਰ ਖੜ੍ਹੇ ਕੀਤਾ ਜਾ ਸਕੇ।
ਪਿਛਲੇ ਦਿਨੀਂ ਧੂਰੀ ਵਿਖੇ ਨਵਜੋਤ ਸਿੱਧੂ ਵੱਲੋਂ ਪ੍ਰਿਯੰਕਾ ਗਾਂਧੀ ਦੀ ਰੈਲੀ ਵਿੱਚ ਭਾਸ਼ਣ ਤੋਂ ਇਨਕਾਰ ਕੀਤੇ ਜਾਣ ਦੇ ਸਵਾਲ ’ਤੇ ਬੋਲਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੀਐਮ ਚਿਹਰਾ ਚੰਨੀ ਨੂੰ ਐਲਾਨੇ ਜਾਣ ’ਤੇ ਸਿੱਧੂ ਨੂੰ ਕਿਸੇ ਵੀ ਤਰ੍ਹਾਂ ਦਾ ਮਲਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਚੰਨੀ ਦੇ ਨਾਲ ਹੈ।
ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਨੇ ਚੰਨੀ ਨੂੰ ਇਸ ਲਈ ਭਾਸ਼ਣ ਦੇਣ ਲਈ ਕਿਹਾ ਸੀ ਕਿਉਂਕਿ ਉਹ ਇੱਕ ਹਨ ਅਤੇ ਚੰਨੀ ਵਿੱਚ ਸਿੱਧੂ ਦੀ ਆਵਾਜ਼ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕੇ ਵਿੱਚ ਵੀ ਪ੍ਰਚਾਰ ਕਰਨ ਆਉਣਗੇ।
ਇਹ ਵੀ ਪੜ੍ਹੋ: ਲੰਬੇ ਇੰਤਜ਼ਾਰ ਤੋਂ ਬਾਅਦ ਸੀਐੱਮ ਚੰਨੀ ਦੇ ਹੈਲੀਕਾਪਟਰ ਨੂੰ ਮਿਲੀ ਉੱਡਣ ਦੀ ਇਜ਼ਾਜਤ