ETV Bharat / state

ਸਿੱਖ ਵੱਖਰੀ ਕੌਮ ਹੈ ਪਰ ਕੌਮ ਦਾ ਜਨਮ ਹਿੰਦੂਆਂ 'ਚੋਂ ਹੋਇਆ: ਨਾਮਧਾਰੀ

author img

By

Published : Aug 13, 2020, 7:24 PM IST

ਨਾਮਧਾਰੀ ਸੰਸਥਾ ਦੇ ਆਗੂ ਪ੍ਰਿਤਪਾਲ ਸਿੰਘ ਨਾਮਧਾਰੀ ਨੇ ਕਿਹਾ ਕਿ ਉਹ ਸਤਿਗੁਰੂ ਦਲੀਪ ਸਿੰਘ ਦੇ ਸੇਵਕ ਹਨ ਤੇ ਜੋ ਗਿਆਨੀ ਇਕਬਾਲ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹਿੰਦੂਆਂ ਦੇ ਵੰਸ਼ਜ ਦੱਸਿਆ ਹੈ, ਉਹ ਬਿਲਕੁਲ ਸਹੀ ਹੈ।

ਫ਼ੋਟੋ
ਫ਼ੋਟੋ

ਅੰਮ੍ਰਿਤਸਰ: ਪਿਛਲੇਂ ਦਿਨੀਂ ਗਿਆਨੀ ਇਕਬਾਲ ਸਿੰਘ ਨੇ ਬਿਆਨ ਦਿੱਤਾ ਸੀ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ, ਇਸ ਬਿਆਨ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਸ ਬਿਆਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਅੱਜ ਨਾਮਧਾਰੀ ਸੰਸਥਾ ਵੱਲੋਂ ਗਿਆਨੀ ਇਕਬਾਲ ਦੇ ਹੱਕ ਵਿੱਚ ਨਿੱਤਰਦਿਆਂ ਪੱਤਰਕਾਰ ਵਾਰਤਾ ਕੀਤੀ। ਨਾਮਧਾਰੀ ਸੰਸਥਾ ਦੇ ਆਗੂ ਪ੍ਰਿਤਪਾਲ ਸਿੰਘ ਨਾਮਧਾਰੀ ਨੇ ਕਿਹਾ ਕਿ ਉਹ ਸਾਰੇ ਸਤਿਗੁਰੂ ਦਲੀਪ ਸਿੰਘ ਦੇ ਸੇਵਕ ਹਨ ਤੇ ਜੋ ਗਿਆਨੀ ਇਕਬਾਲ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹਿੰਦੂਆਂ ਦੇ ਵੰਨਸ਼ ਦੱਸਿਆ ਹੈ, ਅਸੀਂ ਸਤਿਗੁਰੂ ਦਲੀਪ ਸਿੰਘ ਦੇ ਹੁਕਮ ਅਨੁਸਾਰ ਇਕਬਾਲ ਸਿੰਘ ਦੇ ਬਿਆਨ ਦਾ ਸਮਰਥਨ ਕਰਦੇ ਹਾਂ।

ਵੀਡੀਓ

ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਤੇ ਜਨਮ ਸਾਥੀਆਂ ਵਿੱਚ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਇਹ ਗੱਲ ਪ੍ਰਧਾਨ ਮੰਤਰੀ ਜਾਂ ਆਰਐਸਐਸ ਨੂੰ ਖੁਸ਼ ਕਰਨ ਲਈ ਨਹੀਂ ਕਹੀ, ਜੇ ਇਹ ਗੱਲ ਹੈ ਤਾਂ ਫਿਰ ਕੀ ਦਸਮ ਪਾਤਸ਼ਾਹ ਆਰਐਸਐਸ ਦੇ ਸਨ ਜਾਂ ਫਿਰ ਦਸਮ ਗ੍ਰੰਥ ਆਰਐੱਸਐੱਸ ਨੇ ਲਿਖਿਆ ਹੈ ?

ਪ੍ਰਿਤਪਾਲ ਸਿੰਘ ਨਾਮਧਾਰੀ ਨੇ ਕਿਹਾ ਕਿ ਇਕਬਾਲ ਸਿੰਘ ਨੇ ਜੋ ਗੱਲ ਕਹੀ ਹੈ, ਉਹ ਸਾਡੇ ਧਾਰਮਿਕ ਹਵਾਲਿਆਂ ਮੁਤਾਬਿਕ ਬਿਲਕੁਲ ਦਰੁਸਤ ਹੈ। ਉਨ੍ਹਾਂ ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ ਦੱਸਿਆ ਕਿ ਗੁਰਬਾਣੀ ਵੀ ਅਵਤਾਰਵਾਦ ਨੂੰ ਮੰਨਦੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਕ੍ਰਿਸ਼ਨ ਅਤੇ ਰਾਮ ਭਗਵਾਨ ਦੇ ਅਵਤਾਰ ਹਨ।

ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਿੱਖ ਵੱਖਰੀ ਕੌਮ ਹੈ, ਸਿੱਖ ਹਿੰਦੂ ਨਹੀਂ ਹਨ ਪਰ ਅਸੀਂ ਹਿੰਦੂਆਂ ਵਿੱਚੋਂ ਹੀ ਜਨਮ ਲਿਆ ਹੈ। ਕੀ ਸਿੱਖ ਧਰਮ ਪੂਰਾ ਧਰਮ ਭਾਵ ਸਰਵਸ੍ਰੇਸ਼ਟ ਹੈ ? ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ।

ਉਨ੍ਹਾਂ ਕਿਹਾ ਕਿ ਬੱਚੇ ਬਾਪ ਤੋਂ ਪੈਦਾ ਹੁੰਦੇ ਹਨ, ਬੱਚਿਆਂ ਤੋਂ ਬਾਪ ਪੈਦਾ ਨਹੀਂ ਹੁੰਦਾ ਅਤੇ ਬੱਚਿਆਂ ਨੂੰ ਆਪਣੇ ਬਾਪ 'ਤੇ ਮਾਣ ਹੋਣਾ ਚਾਹੀਦਾ ਹੈ। ਜੇ ਅਸੀਂ ਆਪਣੇ ਵੱਡਿਆਂ ਨੂੰ ਮਾੜਾ ਕਹਾਂਗੇ ਤਾਂ ਸਾਨੂੰ ਚੰਗਾ ਕੌਣ ਕਹੇਗਾ? ਕੁਝ ਜਥੇਬੰਦੀਆਂ ਵੱਲੋਂ ਗਿਆਨੀ ਇਕਬਾਲ ਸਿੰਘ ਦੇ ਬਿਆਨ ਦੇ ਖਿਲਾਫ਼ ਪ੍ਰਦਰਸ਼ਨ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੋ ਲੋਕ ਹੁਣ ਪ੍ਰਦਰਸ਼ਨ ਕਰ ਰਹੇ ਹਨ, ਉਹ ਇਸਾਈਆਂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਧਰਮ ਪਰਿਵਰਤਨ ਦੀ ਕਾਰਵਾਈ 'ਤੇ ਕਿਉਂ ਨਹੀਂ ਬੋਲਦੇ?

ਦੂਜੇ ਪਾਸੇ ਕਿਸੇ ਸਿੰਘ ਸਾਹਿਬਾਨ ਜਾਂ ਜਥੇਦਾਰ ਨੇ ਇਸਾਈਆਂ ਖਿਲਾਫ ਕੋਈ ਬਿਆਨ ਕਿਉਂ ਨਹੀਂ ਦਿੱਤਾ ? ਪੰਜਾਬ ਵਿੱਚ ਸਭ ਤੋਂ ਵੱਧ ਖਤਰਾ ਇਸਾਈਆਂ ਤੋਂ ਹੈ। ਆਰਐਸਐਸ ਤੋਂ ਖ਼ਤਰਾ ਨਹੀਂ ?

ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਰਐਸਐਸ ਨੇ ਕਦੇ ਧਰਮ ਪਰਿਵਰਤਨ ਨਹੀਂ ਕੀਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਰਐਸਐਸ 'ਤੇ ਪਾਬੰਦੀ ਦੀ ਗੱਲ ਕਹੀ ਸੀ, ਦੇ ਉੱਤਰ ਵਿੱਚ ਉਨ੍ਹਾਂ ਕਿਹਾ ਕਿ ਇਹ ਜਥੇਦਾਰ ਦੇ ਨਿੱਜੀ ਵਿਚਾਰ ਹਨ ਅਤੇ ਸਾਰੀਆਂ ਜਥੇਬੰਦੀਆਂ ਉਨ੍ਹਾਂ ਦੀ ਗੱਲ ਨੂੰ ਨਹੀਂ ਮੰਨਦੀਆਂ।

ਉਨ੍ਹਾਂ ਕਿਹਾ ਕਿ ਅਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਤਿਕਾਰ ਕਰਦੇ ਹਾਂ ਤੇ ਉਨ੍ਹਾਂ ਦੀ ਗੱਲ ਮੰਨਦੇ ਹਨ ਪਰ ਜਥੇਦਾਰ ਸਾਹਿਬ ਨੇ ਆਰਐਸਐਸ 'ਤੇ ਪਾਬੰਦੀ ਨਹੀਂ ਲਾਈ ,ਅਜੇ ਵਿਚਾਰ ਹੀ ਪੇਸ਼ ਕੀਤੇ ਹਨ ਤੇ ਜਥੇਦਾਰ ਨੇ ਕਦੇ ਵੀ ਨਹੀਂ ਕਿਹਾ ਜਾਂ ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ ਕਿ ਸਿੱਖ ਰਾਮ ਮੰਦਰ ਦੀ ਉਸਾਰੀ ਮੌਕੇ ਨਾ ਜਾਵੇ। ਇਸ ਮੌਕੇ ਕਾਫ਼ੀ ਸਿੱਖ ਉੱਥੇ ਗਏ ਵੀ ਸਨ, ਉਨ੍ਹਾਂ ਨੂੰ ਜਾਣ ਤੋਂ ਮਨਾ ਨਹੀਂ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.