ਅੰਮ੍ਰਿਤਸਰ : ਪਾਕਿਸਤਾਨ ਤੋਂ ਇੱਕ ਜਹਰੀਨ ਮੁਸਲਿਮ ਜਥਾ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਪੁੱਜਾ ਹੈ। ਜਾਣਕਾਰੀ ਮੁਤਾਬਿਕ 127 ਦੇ ਕਰੀਬ ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ ਅਤੇ 154 ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀਜ਼ਾ ਦੇ ਲਈ ਅਪਲਾਈ ਕੀਤਾ ਸੀ। ਇਹ ਜਥਾ ਭਾਰਤ ਵਿਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰੇਗਾ। ਜਥਾ ਪਾਕਿਸਤਾਨ ਤੋਂ ਭਾਰਤ ਦੇ ਪੰਜਾਬ ਦੇ ਸਰਹਿੰਦ ਸ਼ਹਿਰ ਵਿਚ ਦਰਗਾਹ ਹਜਰਤ ਮੁਜਾਦਿਦ ਸ਼ਰੀਫ਼ ਉਰਸ ਮੇਲਾ ਮਨਾਉਣ ਲਈ ਆਇਆ ਹੈ।
ਕਈ ਸ਼ਰਧਾਲੂ ਆਏ ਪਹਿਲੀ ਵਾਰ : ਜਾਣਕਾਰੀ ਮੁਤਾਬਿਕ ਇਸ ਜਥੇ ਨੂੰ ਸੱਤ ਦਿਨ ਦਾ ਵੀਜ਼ਾ ਮਿਲਿਆ ਹੈ ਤੇ 19 (Muslim Procession Came From Pakistan ) ਸਿਤੰਬਰ ਨੂੰ ਇਹ ਜੱਥਾ ਅਟਾਰੀ ਵਗ੍ਹਾਆ ਸਰਹੱਦ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ। ਜਥੇ ਵਿੱਚ ਕਈ ਲੋਕ ਪਹਿਲੀ ਵਾਰ ਭਾਰਤ ਵਿੱਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ।
- CM Khattar met Dera Beas chief: ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ, ਜਾਣੋ ਮੰਤਵ
- ASI beat up person: ਲੁਧਿਆਣਾ 'ਚ ਏਐੱਸਆਈ ਨੇ ਨਾਰੀਅਲ ਵੇਚਣ ਵਾਲੇ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ, ਏਐੱਸਆਈ ਨੂੰ ਸਸਪੈਂਡ ਕਰਨ ਦੀ ਮੰਗ
- Punjab First Tourism Summit Travel Mart Start: ਪੰਜਾਬ ਦੇ ਪਹਿਲੇ ਟੂਰਿਜ਼ਮ ਸੰਮੇਲਨ ਦਾ ਆਗਾਜ਼, ਕਾਮੇਡੀਅਨ ਕਪਿਲ ਸ਼ਰਮਾ ਨੇ AAP ਸਰਕਾਰ ਦੀ ਕੀਤੀ ਸ਼ਲਾਘਾ
ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਨ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਪਾਕਿਸਤਨ ਦੇ ਜੇਹਲਮ ਇਲਾਕੇ ਤੋਂ ਆਏ ਹਾਂ। ਸਾਨੂੰ ਭਾਰਤ ਆਕੇ ਬਹੁਤ ਖ਼ੁਸ਼ੀ ਮਿਲੀ ਅਤੇ ਇੱਥੋਂ ਸਰਹਿੰਦ ਦੇ ਵਿੱਚ ਦਰਗਾਹ ਹਜਰਤ ਮੁਜਾਦਿਦ ਸ਼ਰੀਫ਼ ਉਰਸ ਮੇਲਾ ਮਨਾਉਣ ਲਈ ਜਾ ਰਹੇ ਹਾਂ। ਜਥੇ ਵਿੱਚ ਕਈ ਲੋਕ ਪਹਿਲੀ ਵਾਰ ਭਾਰਤ ਵਿਚ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਸੀ ਪ੍ਰੇਮ-ਪਿਆਰ ਤੇ ਭਾਈਚਾਰਕ ਸਾਂਝ ਬਣੀ ਰਹੇ।