ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਦੇ ਅਧੀਨ ਆਉਦੇ ਇਲਾਕਾ ਬਟਾਲਾ ਰੋਡ ਦਾ ਹੈ। ਜਿਥੇ ਈ ਰਿਕਸ਼ਾ ਵਿਚ ਬੇਟੀ ਦੀ ਦਵਾਈ ਲੈਣ ਜਾ ਰਹੇ ਮੀਆਂ ਬੀਵੀ ਨੂੰ ਇਕ ਤੇਜ ਰਫਤਾਰ ਬੈਲੈਰੌ ਗੱਡੀ ਨੇ ਉਡਾ ਦਿੱਤੇ ਜਿਸਦੇ ਚਲਦੇ ਔਰਤ ਦੀ ਲੱਤ ਅਤੇ ਬਾਂਹ ਟੁੱਟ ਗਈ ਅਤੇ ਉਸਦੇ ਪਤੀ ਅਤੇ ਬੇਟੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸਦੇ ਚੱਲਦੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਈ ਰਿਕਸ਼ਾ ਅਤੇ ਬੈਲੈਰੌ ਗੱਡੀ ਨੂੰ ਕਬਜੇ ਵਿੱਚ ਲੈ ਕੇ ਜਾਂਚ ਸੁਰੂ ਕਰ ਦਿਤੀ ਗਈ ਹੈ। ਜਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਇਹ ਵੀ ਪੜੋ: ਪੰਜਾਬ 'ਚ ਹੋ ਰਿਹਾ 'ਮੌਤਾਂ ਦੇ ਅੰਕੜਿਆਂ' ਦਾ ਹੇਰ ਫੇਰ !
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦਸਿਆ ਕਿ ਅੱਜ ਸਵੇਰੇ ਬਟਾਲੇ ਸਾਇਡ ਤੋਂ ਆ ਰਹੀ ਬੈਲੈਰੌ ਗੱਡੀ ਵੱਲੋਂ ਈ ਰਿਕਸ਼ਾ ਵਿਚ ਜਾ ਰਹੇ ਮੀਆਂ ਬੀਵੀ ਅਤੇ ਉਹਨਾ ਦੀ ਬੇਟੀ ਨੂੰ ਟੱਕਰ ਮਾਰ ਦਿੱਤੀ ਹੈ ਜਿਸਦੇ ਚਲਦੇ ਉਹਨਾ ਨੂੰ ਗੰਭੀਰ ਸੱਟਾਂ ਲੱਗਣ ਤੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਸ ਦੀ ਗਲਤੀ ਕਾਰਨ ਹੋਇਆ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਇਸ ਹਾਦਸੇ ਵਿਚ ਗੰਭੀਰ ਰੂਪ ਵਿੱਚ ਜਖਮੀ ਹੋਈ ਪੀੜੀਤ ਦਿਵਿਆ ਅਤੇ ਉਸਦੇ ਪਤੀ ਦਵਿੰਦਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਲਛਮਣਸ਼ਰ ਇਲਾਕੇ ਦੀ ਰਹਿਣ ਵਾਲੀ ਹੈ, ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਆਪਣੀ ਬੇਟੀ ਨੂੰ ਡਾਕਟਰ ਨੂੰ ਦਿਖਾਉਣ ਲਈ ਲੈ ਕੇ ਜਾ ਰਹੇ ਸੀ ਜਿਸਦੇ ਚਲਦੇ ਜਦੋਂ ਉਹ ਸ਼ਿਵਾਲਾ ਟੀ ਪੁਆਇੰਟ ਤੇ ਪਹੁੰਚੇ ਤਾ ਤੇਜ਼ ਰਫਤਾਰ ਬੈਲੈਰੌ ਗੱਡੀ ਨੇ ਉਹਨਾ ਨੂੰ ਟੱਕਰ ਮਾਰ ਦਿੱਤੀ ਹੈ। ਜਿਸਦੇ ਚਲਦੇ ਉਹ ਬੁਰੀ ਤਰਾਂ ਨਾਲ ਜਖਮੀ ਹੋ ਗਏ ਹਨ। ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।