ਅੰਮ੍ਰਿਤਸਰ: ਜ਼ਿਲ੍ਹੇ ’ਚ ਟਿਫਨ ਬੰਬ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਇਸਦੀ ਜਾਂਚ ਸਬੰਧੀ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਗ੍ਰਹਿ ਮੰਤਰਾਲੇ ਨੇ ਇਸਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ।
ਕਾਬਿਲੇਗੌਰ ਹੈ ਕਿ ਜ਼ਿਲ੍ਹੇ ਦੇ ਦਿਹਾਤੀ ਖੇਤਰ ਚੋਂ ਟਿਫਨ ਬੰਬ ਬਰਾਮਦ ਹੋਏ ਸੀ। ਇਹ ਬੰਬ ਬੱਚਿਆਂ ਦੇ ਪਲਾਸਟਿਕ ਟਿਫਨ ਬਾਕਸ ਚੋਂ ਬਰਾਮਦ ਕੀਤੇ ਗਏ ਸੀ। ਦੱਸ ਦਈਏ ਕਿ ਇਹ ਘਟਨਾ ਕਲੇਕੇ ਪਿੰਡ ਥਾਣਾ ਲੋਪੋਕੇ ਚ ਵਾਪਰੀ ਸੀ। ਇਸ ਤੋਂ ਇਲਾਵਾ ਅੰਮ੍ਰਿਤਰ ਸਰਹੱਦ ਉੱਥੇ ਸ਼ੱਕ ਡਰੋਨ ਵੀ ਵੇਖੇ ਗਏ ਸੀ। ਜਿਨ੍ਹਾਂ ਦੀ ਆਵਾਜ ਪਿੰਡ ਵਾਸੀਆਂ ਵੱਲੋਂ ਸੁਣੀ ਗਈ ਸੀ। ਉਨ੍ਹਾਂ ਵੱਲੋਂ ਸ਼ੱਕੀ ਡਰੋਨ ਦੇਖੇ ਜਾਣ ਦੀ ਗੱਲ ਆਖੀ ਗਈ ਸੀ।
ਇਹ ਵੀ ਪੜੋ: " ਬੱਚਿਆਂ ਦੇ ਟਿਫਨਾਂ ਤੱਕ ਪੁੱਜੇ ਬੰਬ "
ਐਨਆਈਏ ਅਤੇ ਆਈਬੀ ਨੇ ਸਾਂਝੇ ਤੌਰ ’ਤੇ ਕੀਤੀ ਛਾਪੇਮਾਰੀ
ਅੰਮ੍ਰਿਤਸਰ ’ਚ ਟਿਫਨ ਬੰਬ ਮਾਮਲੇ ਦੀ ਜਾਂਚ ਨੂੰ ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਸੌਂਪ ਦਿੱਤੀ ਹੈ। ਐਨਆਈਏ ਵੱਲੋ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਚੱਲਦੇ ਐਨਆਈਏ ਅਤੇ ਆਈਬੀ ਨੇ ਸਾਂਝੇ ਤੌਰ ’ਤੇ ਸਿੱਖ ਪ੍ਰਚਾਰਕ ਤੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਮੁੰਡੇ ਦੇ ਜਲੰਧਰ ਵਿਖੇ ਘਰ ਚ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਸਾਹਮਣੇ ਆਇਆ ਹੈ ਕਿ ਸਿੱਖ ਪ੍ਰਚਾਰਕ ਤੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਮੁੰਡੇ ਨੂੰ ਅਧਿਕਾਰੀਆਂ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਸੂਤਰਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਘਰ ਚੋਂ ਆਰਡੀਐਕਸ, ਡਰੋਨ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਸੀ ਪੂਰਾ ਮਾਮਲਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀ ਵੱਲੋਂ ਥਾਂ-ਥਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮਾਮਲੇ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਸੀ ਕਿ ਪਾਕਿਸਤਾਨ ਤੋਂ ਡਰੋ ਰਾਹੀ ਭੇਜੇ ਗਏ 7 ਬੰਬ ਬਾਕਸ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ IED ਬੰਬ ਵਿੱਚ 2 ਤੋਂ 4 ਕਿਲੋ ਦੀ RDX ਭਰੀ ਗਈ ਸੀ ਅਤੇ ਇਹ ਹਾਈ ਤਕਨੀਕ ਵਾਲਾ ਟਾਈਮਰ ਬੰਬ ਸੀ। ਇਨ੍ਹਾਂ ਬੰਬਾਂ ਨੂੰ ਰਿਮੋਟ ਨਾਲ ਵੀ ਐਕਟਿਵ ਕੀਤਾ ਜਾ ਸਕਦਾ ਸੀ। ਇਸ ਦੇ ਨਾਲ ਹੀ 3 ਡੇਟੋਨੇਟਰ ਵੀ ਬਰਾਮਦ ਕੀਤੇ ਗਏ ਸੀ।