ਚੰਡੀਗੜ੍ਹ : ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਵੱਲੋਂ ਪੰਜਾਬ ਦੇ ਅੰਮ੍ਰਿਤਸਰ ਬਾਰਡਰ ਉਤੇ ਸੁੱਟੇ ਗਏ ਇਕ ਡਰੋਨ ਦੀ ਫੋਰੈਂਸਿਕ ਜਾਂਚ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੋ ਮਹੀਨਿਆਂ ਬਾਅਦ ਦੀ ਫੋਰੈਂਸਿਕ ਜਾਂਚ ਵਿਚ ਪਤਾ ਲੱਗਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਉਤੇ ਸੁੱਟਿਆ ਗਿਆ ਡਰੋਨ ਪਹਿਲਾਂ ਚਾਈਨਾ ਵਿਚ ਤੇ ਫਿਰ ਪਾਕਿਸਤਾਨ ਵਿਚ ਵੀ ਉਡਾਣ ਭਰ ਚੁੱਕਾ ਹੈ।
ਗੌਰਤਲਬ ਹੈ ਕਿ ਬੀਐੱਸਐੱਫ ਨੇ 25 ਦਿਸੰਬਰ ਦੀ ਰਾਤ ਤਕਰੀਬਨ 7:45 ਵਜੇ ਅੰਮ੍ਰਿਤਸਰ ਸੈਕਟਰ ਦੇ ਅਧੀਨ ਆਉਂਦੇ ਪਿੰਡ ਰਾਜਾਤਾਲ ਵਿਚ ਪਾਕਿਸਤਾਨ ਵੱਲੋਂ ਆਏ ਇਕ ਡਰੋਨ ਨੂੰ ਸੁੱਟਣ ਵਿਚ ਸਫਲਤਾ ਹਾਸਲ ਕੀਤੀ ਸੀ। ਇਕ ਇਕ ਕਵਾਡਕਾਪਟਰ ਡਰੋਨ ਸੀ। ਡਰੋਨ ਦੀ ਆਵਾਜ਼ ਸੁਣ ਕੇ ਬੀਐੱਸਐੱਫ ਦੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਤੇ ਡਰੋਨ ਵਾਪਸ ਜਾਣ ਤੋਂ ਪਹਿਲਾਂ ਹੀ ਡਿੱਗ ਗਿਆ। ਬੀਐੱਸਐੱਫ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਅਹਿਮ ਖੁਲਾਸਾ ਹੋਇਆ ਸੀ।
ਇਹ ਵੀ ਪੜ੍ਹੋ : Drug Trafficker produced In Court: 5 ਕਿਲੋ ਹੈਰੋਇਨ ਤੇ 12 ਲੱਖ ਦੀ ਨਕਦੀ ਨਾਲ਼ ਫੜੇ ਨਸ਼ਾ ਤਸਕਰ ਤੋਂ ਹੋਣਗੇ ਖੁਲਾਸੇ, ਪੁਲਿਸ ਨੂੰ ਮਿਲਿਆ ਰਿਮਾਂਡ
11 ਜੂਨ ਨੂੰ ਚਾਈਨਾ ਵਿਚ ਡਰੋਨ ਨੇ ਭਰੀ ਸੀ ਉਡਾਣ : ਡਰੋਨ ਦੀ ਫੋਰੈਂਸਿਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ 11 ਜੂਨ 2022 ਨੂੰ ਇਸ ਡਰੋਨ ਨੇ ਚੀਨ ਦੇ ਸ਼ੰਘਾਈ ਦੇ ਫੇਂਗ ਜਿਆਨ ਜ਼ਿਲ੍ਹੇ ਵਿਚ ਉਡਾਣ ਭਰੀ ਸੀ। ਬਾਅਦ ਵਿਚ ਇਸ ਨੇ 24 ਸਤੰਬਰ ਤੋਂ 25 ਦਸੰਬਰ ਤਕ ਇਹ ਡਰੋਨ ਨੇ ਪਾਕਿਸਤਾਨ ਦੇ ਪੰਜਾਬ ਖੇਤਰ ਦੇ ਖਾਨੇਵਾਲ ਤੋਂ 28 ਵਾਰ ਉਡਾਣ ਭਰੀ ਸੀ।
ਸਾਬਕਾ ਡੀਜੀ ਨੇ ਸ਼ੁਰੂ ਕਰਵਾਈ ਸੀ ਫੋਰੈਂਸਿਕ ਜਾਂਚ : ਬੀਐੱਸਐੱਫ ਦੇ ਸਾਬਕਾ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਸਰਹੱਦ ਉਤੇ ਸੁੱਟੇ ਜਾਣ ਵਾਲੇ ਡਰੋਨ ਦੀ ਫੋਰੈਂਸਿਕ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਬੀਐੱਸਐਫ ਹਰ ਸੁੱਟੇ ਜਾਣ ਵਾਲੇ ਡਰੋਨ ਦੀ ਜਾਂਚ ਕਰ ਰਿਹਾ ਹੈ, ਜਿਸ ਨਾਲ ਡਰੋਨ ਦੀ ਉਡਾਣ ਦੀਆਂ ਸਥਿਤੀਆਂ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ।
ਇਹ ਵੀ ਪੜ੍ਹੋ : BSF Action Against Pakistan Drone: ਭਾਰਤੀ ਫੌਜ ਦੀ ਸਰਹੱਦ 'ਤੇ ਵੱਡੀ ਕਾਰਵਾਈ, ਸੁੱਟਿਆ ਪਾਕਿਸਤਾਨੀ ਡਰੋਨ
ਬੀਐਸਐਫ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ: ਸਰਹੱਦ ਪਾਰੋਂ ਵੱਧਦੀ ਡਰੋਨਾਂ ਦੀ ਆਮਦ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੀ ਇਕ ਵੱਡਾ ਸਵਾਲ ਹੈ। 230 ਤੋਂ ਜ਼ਿਆਦਾ ਵਾਰ ਸਰਹੱਦ ਪਾਰੋਂ ਡਰੋਨਾਂ ਦੀ ਘੁਸਪੈਠ ਹੋ ਚੁੱਕੀ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਸਾਲ 2020 ਵਿਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿਚ 109 ਵਾਰ ਅਤੇ ਸਾਲ 2022 ਵਿਚ ਇਹ ਅੰਕੜਾ ਵੱਧ ਕੇ 230 ਤੋਂ ਜ਼ਿਆਦਾ ਦਾ ਹੋ ਗਿਆ ਹੈ, ਜੋ ਕਿ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਪ੍ਰੇਸ਼ਾਨੀ ਦਾ ਵੱਡਾ ਸਬੱਬ ਬਣ ਸਕਦਾ ਹੈ।