ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੇ ਪਾਸ ਕੀਤੇ ਕਾਨੂੰਨ ਨੂੰ ਲੈ ਕੇ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ ਪਰ ਦੂਜੇ ਹੱਥ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ।
ਜਨਤਾ ਵਿਰੋਧੀ ਕਾਨੂੰਨ
ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਜੋ ਕਾਨੂੰਨ ਬਣਾਉਂਦੀ ਹੈ ਉਸ ਸੰਬੰਧੀ ਲੋਕਾਂ ਤੋਂ ਰਾਇ ਲੈਣੀ ਚਾਹੀਦੀ ਹੈ ਕਿ ਇਹ ਉਨ੍ਹਾਂ ਦੇ ਹੱਕ 'ਚ ਹੈ ਵੀ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਨਤਾ ਦੇ ਹਿੱਤ 'ਚ ਕਾਨੂੰਨ ਪਾਸ ਕਰਦਿਆਂ ਹਨ ਪਰ ਇਹ ਜਨਤਾ ਵਿਰੋਧੀ ਕਾਨੂੰਨ ਪਾਸ ਕਰ ਰਹੇ ਹਨ।
ਕੋਰੋਨਾ ਦੀ ਆੜ 'ਚ ਪਾਸ ਕੀਤੇ ਕਾਨੂੰਨ
ਜਥੇਦਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਕੋਰੋਨਾ ਦੀ ਆੜ੍ਹ 'ਚ ਪਾਸ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਤੋਂ ਪਹਿਲਾਂ ਲੋਕ ਸਭਾ ਤੇ ਰਾਜ ਸਭਾ 'ਚ ਚਰਚਾ ਹੋਣੀ ਚਾਹੀਦੀ ਸੀ। ਚੁੱਪ ਚਪੀਤੇ ਕਾਨੂੰਨ ਪਾਸ ਕਰਨਾ ਸਰਕਾਰ ਦੀ ਨੀਯਤ 'ਚ ਖੋਟ ਦਰਸ਼ਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ ਤਾਂ ਜੋ ਅੰਨਦਾਤਾਂ ਦਾ ਭਲਾ ਹੋ ਸਕੇ।